ਹੋ ਜਾਂਦੀ ਹੈ । ਆਪਣੀ ਅਗਲੀ ਪੀੜ੍ਹੀ ਨੂੰ ਸਮਾਜ ਵਿਚ ਬਰਾਬਰੀ ਦਾ ਦਰਜਾ ਦੇਣ ਲਈ ਉਹ ਬੜੀ ਮੁਸ਼ਕਲ ਨਾਲ ਜੀਵਨ ਜਿਉਂਦੇ ਹਨ ਅੰਤਲਾ ਸਮਾਂ ਬਹੁਤ ਪੀੜ੍ਹ ਭਰਿਆ ਹੁੰਦਾ ਹੈ । ਇਸ ਸਥਿਤੀ ਨੂੰ ਉਨ੍ਹਾਂ ਦੇ ਬੱਚੇ ਸਮਝਦੇ ਵੀ ਹਨ । ਸਵੈ-ਜੀਵਨੀ ਵਿਚ ਬਾਲੱਯਾ ਆਪਣੀ ਜ਼ਮੀਨ ਨੂੰ ਪ੍ਰਾਪਤ ਕਰਨ ਲਈ ਆਪਣੇ ਪੜ੍ਹੇ ਲਿਖੇ ਬੱਚਿਆਂ ਨੂੰ ਲੈ ਕੇ ਮੁੜ ਪਿੰਡ ਵੀ ਜਾਂਦਾ ਹੈ। ਅਦਾਲਤ ਵਿਚ ਵੀ ਜਾਂਦਾ ਹੈ ਉਹ ਆਪਣੇ ਪੁਰਖਿਆ ਦੀ ਜ਼ਮੀਨ ਪ੍ਰਾਪਤ ਕਰਨਾ ਚਾਹੁੰਦਾ ਹੈ । ਪਰ ਅਦਾਲਤ ਦਾ ਫੈਸਲਾ ਉਨ੍ਹਾਂ ਦੇ ਵਿਰੁੱਧ ਆ ਜਾਂਦਾ ਹੈ। ਸਵੈ-ਜੀਵਨੀ ਵਿਚ ਇਹ ਪ੍ਰਸੰਗ ਵਿਚ ਬੜਾ ਅਹਿਮ ਹੈ ਕਿ ਕਿਵੇਂ ਉੱਚ ਜਾਤੀ ਦੇ ਕਾਲਜਾਂ ਦੇ ਪ੍ਰਿੰਸੀਪਲ ਦਲਿਤ, ਅਛੂਤ ਪੜ੍ਹਨ ਵਾਲੇ ਬੱਚਿਆਂ ਨੂੰ ਵਿੱਦਿਆ ਪ੍ਰਾਪਤੀ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰਦੇ ਹਨ । ਲੇਖਕ ਜਦੋਂ ਕਾਲਜ ਵਿਚ ਪ੍ਰਿੰਸੀਪਲ ਸੀ ਤਾਂ ਉੱਚ ਜਾਤੀ ਦੇ ਰੈਡੀ ਵਰਗੇ ਕਾਲਜ ਅਧਿਆਪਕ ਉਸ ਨੂੰ ਠਿੱਠ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਜਾਲ਼ ਵਿਛਾਉਂਦੇ ਰਹਿੰਦੇ ਹਨ । ਲੇਖਕ ਲਿਖਦਾ ਹੈ, "ਇਸ ਆਦਮੀ ਰਾਹੀਂ ਮੈਂ ਜਾਤੀਵਾਦ ਦਾ ਅਸਲੀ ਰਂਗ ਦੇਖਿਆ । ਰੈਡੀ ਮੇਰੇ ਸਾਹਮਣੇ ਨਿਰਮਾਣ 'ਚ ਰਹਿੰਦਾ ਪਰ ਪਿੱਠ ਪਿੱਛੇ ਉਹ ਮੇਰੇ ਪ੍ਰਤਿ ਵੈਰ-ਵਿਰੋਧ ਕਰਦਾ । ਉਹ ਅਜਿਹੇ ਹਾਲਾਤ ਬਣਾਉਣ ਦੇ ਮਨਸੂਬੇ ਤਿਆਰ ਕਰਦਾ ਕਿ ਮੈਂ ਆਪਣਾ ਅਹੁਦਾ ਛੱਡਣ ਨੂੰ ਮਜਬੂਰ ਹੋ ਜਾਵਾਂ । ਇਕ ਵਾਰ ਉਸ ਨੇ ਇਕ ਪ੍ਰੀਖਿਆ ਸਕੈਂਡਲ 'ਚ ਫਸਾਉਣ ਦੀ ਕੋਸ਼ਿਸ਼ ਕੀਤੀ । ਇਸ ਵਿਚ ਉਸ ਨੇ ਇਕ ਵਿਦਿਆਰਥੀ ਨੇਤਾ ਨੂੰ ਹਥਿਆਰ ਬਣਾ ਕੇ ਸਾਨੂੰ ਦੋਹਾਂ ਨੂੰ ਫਸਾਉਣ ਦੀ ਸਾਜ਼ਿਸ਼ ਬਣਾਈ ।" (ਪੰਨਾ-198) ਪੀਐੱਚ. ਡੀ. ਦੇ ਥੀਸਿਜ਼ ਵੇਲੇ ਵੀ ਲੇਖਕ ਮੁਸ਼ਕਲ ਆਉਂਦੀ ਹੈ । ਕਾਲਜ ਪ੍ਰਿੰਸੀਪਲ ਦਾ ਇਕ ਹੋਰ ਪ੍ਰਸੰਗ ਵਿਚ ਬਹੁਤ ਅਹਿਮ ਹੈ । ਜਿਸ 'ਚ ਇਕ ਕਾਲਜ ਦੇ ਪ੍ਰਿੰਸੀਪਲਾਂ ਦੀ ਦਿੱਲੀ ਵਿਚ ਇਕ ਕਾਂਨਫਰੰਸ ਹੁੰਦੀ ਹੈ ਜਿਸ ਵਿਚ ਸਾਰੇ ਜਰਨਲ ਪ੍ਰਿੰਸੀਪਲ ਹੀ ਹੁੰਦੇ ਨੇ ਉਹ ਸਾਰੇ ਇਕ ਸੁਰ ਹੋ ਕੇ ਅਨੁਸੂਚਿਤ ਬੱਚਿਆ ਦੇ ਰਾਖਵੇਂਕਰਨ ਦੇ ਖਿਲਾਫ਼ ਬੋਲਦੇ ਹਨ, "ਤੁਸੀਂ ਕਿੰਨੀ ਵੀ ਰਿਆਇਤ ਦੇ ਦਿਓ, ਹਰੀਜਨ ਸੁਧਰਨ ਵਾਲੇ ਨਹੀਂ ਹਨ । ਇਨ੍ਹਾਂ ਦੇ ਬੱਚੇ ਕਾਲਜ ਨੂੰ ਸਿਰਫ਼ ਵਜ਼ੀਫ਼ੇ ਦਾ ਪੈਸਾ ਲੈਣ ਲਈ ਆਉਂਦੇ ਹਨ ।" (ਪੰਨਾ-205) ਪਰ ਲੇਖਕ ਸੱਤਯਾਨਾਰਾਇਣ ਉਨ੍ਹਾਂ ਪ੍ਰਿੰਸੀਪਲ ਦੀ ਸੋਚਈ ਦੇ ਵਿਰੋਧ 'ਚ ਖੜਦਾ ਹੈ, "ਮੈਂ ਦਲਿਤ ਵਿਦਿਆਰਥੀਆਂ ਦੇ ਖ਼ਿਲਾਫ਼ ਕੀਤੀਆਂ ਟਿੱਪਣੀਆਂ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕਰਦਾ ਹਾਂ । ਇਹ ਇਰਾਦੇ ਨਿਰਾਦਰ ਵਾਲੇ ਹਨ । ਜੇ ਪ੍ਰਿੰਸੀਪਲ ਵਜੋਂ ਇਨ੍ਹਾਂ ਦਾ ਇਹ ਰਵੱਈਆ ਹੈ ਜਿਸ ਸੰਸਥਾ ਤੋਂ ਇਹ ਆਏ ਹਨ ਉਥੋਂ ਦੇ ਬਦਕਿਸਮਤ ਤੇ ਅਣਗੌਲੇ ਵਿਦਿਆਰਥੀ ਕਿਸ ਸਮਾਜਕ ਨਿਆਂ ਦੀ ਉਮੀਦ ਕਰਦੇ ਹਨ?" (ਪੰਨਾ-205) ਲੇਖਕ ਜੋਤੀਬਾ ਫੂਲੇ ਤੇ ਅੰਬੇਡਕਰ ਦੇ ਹਵਾਲੇ ਦਿੰਦਿਆਂ ਅੱਧਾ ਘੰਟਾ ਰਾਖਵਾਕਰਣ ਦੇ ਹੱਕ ਵਿਚ ਬੋਲਦਾ ਹੈ । ਲੇਖਕ ਜੋਤੀਬਾ ਫੂਲੇ ਦਾ ਹਵਾਲਾ ਦਿੰਦਾ ਅੱਗੇ ਕਹਿੰਦਾ ਹੈ, "ਹਰੇਕ ਪਿੰਡ ਵਿੱਚ ਸ਼ੂਦਰਾਂ ਲਈ ਸਕੂਲ ਹੋਣ ਪਰ ਉਨ੍ਹਾਂ ਵਿਚ ਕੋਈ ਬ੍ਰਾਹਮਣ ਅਧਿਆਪਕ ਨਾ ਹੋਵੇ । ਸ਼ੂਦਰ ਇਸ ਦੇਸ਼ ਦਾ ਜਾਵਨ ਤੇ ਜੀਵਨ-ਸਾਰ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਸੂਦਰਾਂ ਉਤੇ ਧਿਆਨ ਦੇਵੇ ਨਾਂ ਕਿ ਬ੍ਰਾਹਮਣਾਂ ਉੱਤੇ । ਸਰਕਾਰ ਨੂੰ ਚਾਹੀਦਾ ਹੈ ਕਿ ਸ਼ੂਦਰਾਂ ਦੀ ਸਮਾਜਕ, ਆਰਥਕ ਤੇ ਰਾਜਨੀਤਕ, ਸਭ ਤਰ੍ਹਾਂ ਨਾਲ ਮਦਦ ਕਰੇ ਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ 'ਚੋਂ ਬਾਹਰ ਕੱਢੇ ।" (ਪੰਨਾ-206) ਲੇਖਕਾਂ ਦੇ ਇਨ੍ਹਾਂ ਵਿਚਾਰਾਂ ਨਾਲ ਨਿਰਦੇਸ਼ਕ ਦੇ ਵਿਚਾਰ ਬਦਲ ਜਾਂਦੇ ਹਨ। ਸਵੈ ਜੀਵਨੀ ਦੇ ਨਾਇਕ ਯੇਲੁਕਟੀ ਬਾਲੱਯਾ ਦੇ ਜੀਵਨ ਦੇ ਅੰਤ ਨਾਲ ਸਵੈ ਜੀਵਨੀ ਦਾ ਅੰਤ ਹੋ ਜਾਂਦਾ ਹੈ । ਜਿਸ ਨੇ ਆਪਣੇ ਪੁਰਖਿਆ ਤੋਂ ਵਿੱਦਿਆ ਦੀ ਚੇਤਨਾ ਪ੍ਰਾਪਤ ਕੀਤਾ ਅਤੇ ਆਪਣੇ ਬੱਚਿਆਂ ਨੂੰ ਵੀ ਕਠਿਨ ਸਥਿਤੀਆਂ ਵਿਚ ਵਿੱਦਿਆ ਪ੍ਰਦਾਨ ਕੀਤੀ। ਉਸ ਨੇ ਆਪਣੇ ਬੱਚਿਆ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਇਆ । ਅਜਿਹਾ ਕਰਕੇ ਉਸ ਨੇ ਅਨੇਕਾਂ ਦਲਿਤ ਪਰਿਵਾਰਾਂ ਅੱਗੇ ਆਦਰਸ਼ ਮਿਸਾਲ ਪੇਸ਼ ਕੀਤੀ । ਊਰਜਾ ਨਾਲ ਭਰਪੂਰ ਇਹ ਸਵੈ ਜੀਵਨੀ ਬੜੇ ਸਹਿਜ ਤਰੀਕੇ ਨਾਲ ਦੱਖਣੀ ਭਾਰਤ ਦੇ ਅਛੂਤ ਲੋਕਾਂ ਦੀ ਸਮਾਜਕ ਇਤਿਹਾਸਕਾਰੀ ਕਰਦੀ ਹੈ। ਬਲਬੀਰ ਮਾਧੋਪੁਰੀ ਨੇ ਬੜੀ ਮਿਹਨਤ ਨਾਲ ਇਸ ਦਾ ਅਨੁਵਾਦ ਕੀਤਾ ਹੈ।
ਪੰਨਾ:ਅਛੂਤ ਸਮਾਜ ਦੀ ਸਹਿਜ ਪੇਸ਼ਕਾਰੀ ਮੇਰੇ ਪਿਤਾ ਬਾਲੱਯਾ (ਸਵੈ ਜੀਵਨੀ).pdf/5
ਦਿੱਖ