ਪੰਨਾ:ਅਨੋਖੀ ਭੁੱਖ.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

.੪.

ਛੋਟੇ ਬਾਬੂ ਨੇ ਭਰਜਾਈ ਪਾਸ ਜਾ ਕੇ ਆਖਿਆ - 'ਸ਼ੁਕਲਾ ਨੂੰ ਕੀ ਕਿਹਾ ਜੇ, ਉਹ ਤਾਂ ਛਮ ਛਮ ਰੋ ਰਹੀ ਹੈ।' ਕੁਸਮਲਤਾ ਮੇਰੇ ਅੱਥਰੂ ਵਗਦੇ ਵੇਖ ਨਰਮ ਹੋ ਗਈ ਤੇ ਮੈਨੂੰ ਆਪਣੇ ਪਾਸ ਬਿਠਾ ਲਿਆ। ਥੋਹੜਾ ਸਮਾਂ ਉਥੇ ਬਹਿਕੇ ਮੈਂ ਘਰ ਨੂੰ ਮੁੜ ਆਈ।

ਇਧਰ ਹਰੀ ਚੰਦ ਨਾਲ ਮੇਰੇ ਵਿਆਹ ਦੀਆਂ ਗੋਂਦਾਂ ਗੁੰਦਣੀਆਂ ਆਰੰਭ ਹੋਈਆਂ। ਮੈਂ ਸਦੀਵ ਹੀ ਇਸ ਸੋਚ ਵਿਚ ਰਹਿੰਦੀ ਕਿ ਕਿਵੇਂ ਮੇਰਾ ਵਿਆਹ ਨਾ ਹੋਵੇ, ਪਰ ਮੈਨੂੰ ਵੇਹਲੀ ਬੈਠੀ ਨੂੰ ਵੇਖ ਕੇ ਮਾਤਾ ਪਿਤਾ ਸਮਝਦੇ ਜੁ ਵਿਆਹ ਦੀ ਖ਼ੁਸ਼ੀ ਵਿਚ ਹੀ ਕੰਮ ਕਾਜ ਛੱਡ ਬੈਠੀ ਹੈ। ਇਕ ਮੈਥੋਂ ਬਿਨਾਂ, ਹੋਰ ਸਾਰੇ ਹੀ ਮੇਰੇ ਵਿਆਹ ਹੋਣ ਵਿਚ ਪ੍ਰਸੰਨ ਸਨ ਅਤੇ ਮੈਂ ਮਾਨੋਂ ਸੱਤਾਂ ਸਮੁੰਦਰਾਂ ਵਿਚ ਡੁੱਬੀ ਹੋਈ ਸਾਂ। ਮੈਂ ਅੰਨ੍ਹੀ ਦਾ ਕੋਈ ਵੀ ਸਹਾਇਕ ਨਹੀਂ ਸੀ।

ਅੰਤ ਈਸ਼ਵਰ ਨੇ ਇਕ ਸਹਾਇਕ ਬਣਾ ਹੀ ਦਿਤਾ। ਮੈਂ ਦਸ ਚੁਕੀ ਹਾਂ ਕਿ ਹਰੀ ਚੰਦ ਦੀ ਇਕ ਇਸਤ੍ਰੀ ਅਗੇ ਵੀ ਸੀ ਅਤੇ ਉਸ ਦਾ ਨਾਉਂ 'ਕ੍ਰਿਸ਼ਨਾ' ਸੀ। ਕੇਵਲ ਉਸੇ ਦੀ ਸੰਮਤੀ ਮੇਰੇ ਵਿਆਹ ਦੇ ਵਿਰੁਧ ਸੀ। ਉਹ ਚਾਹੁੰਦੀ ਸੀ ਜੁ ਉਸ ਤੇ ਸੌਂਕਣ ਨਾ ਪਵੇ। ਕ੍ਰਿਸ਼ਨਾ ਦਾ ਇਕ ਭਰਾ ਵੀ ਸੀ। ਜਿਸ ਦਾ ਨਾਮ ਮਦਨ ਲਾਲ ਸੀ। ਉਹ ਬੜਾ ਦੁਸ਼ਟ ਤੇ ਸ਼ਰਾਬੀ ਸੀ। ਬਾਬੂ ਤ੍ਰਿਲੋਕ ਚੰਦ ਨੇ ਉਹਨੂੰ ਕਈਆਂ ਵਿਹਾਰਾਂ ਵਿਚ ਲਾਇਆ, ਪਰ ਉਸ ਨੇ ਸਾਰੀ

੧੭.