ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸ਼ਨਾ ਨੇ ਧੋਖਾ ਦੇ ਕੇ ਆਪਣੇ ਭਰਾ ਨਾਲ ਭੇਜ ਦਿਤੀ ਸੀ। ਇਹ ਸਾਰੀਆਂ ਗੱਲਾਂ ਕਾਂਸ਼ੀ ਰਾਮ ਨੂੰ ਨਾ ਦਸਦੇ ਹੋਏ ਮੈਂ ਕਿਹਾ-'ਮੈਂ ਸਭ ਕੁਝ ਜਾਨਦਾ ਹਾਂ ਤੇ ਤੁਹਾਨੂੰ ਦਸਦਾ ਹਾਂ ਪਰ ਤੁਸਾਂ ਮੈਥੋਂ ਲੁਕਾ ਨ ਕਰਨਾ।'
ਕਾਂਸ਼ੀ ਰਾਮ-'ਦਸੋ?'
ਮੈਂ-'ਸ਼ੁਕਲਾ ਤੁਹਾਡੀ ਧੀ ਨਹੀਂ ਹੈ।'
ਕਾਂਸ਼ੀ ਰਾਮ ਅਸਚਰਜ ਹੋ ਕੇ ਕਹਿਣ ਲਗੇ-'ਇਹ ਕੀ? ਜੇ ਮੇਰੀ ਧੀ ਨਹੀਂ ਤਾਂ ਹੋਰ ਕਿਸਦੀ ਹੈ?'
ਮੈਂ- 'ਪ੍ਰੇਮ ਚੰਦ ਦੀ।'
ਕੁਝ ਸੋਚ ਕੇ ਉਨ੍ਹਾਂ ਕਿਹਾ-'ਤੁਸੀਂ ਕੌਣ ਹੋ ਜੁ ਮੈਂ ਨਹੀਂ ਜਾਣਦਾ ਪਰ ਮੈਂ ਤੁਹਾਡੇ ਅਗੇ ਹਥ ਜੋੜਦਾ ਹਾਂ ਜੁ ਇਹ ਗੱਲ ਸ਼ੁਕਲਾ ਨੂੰ ਨਾ ਕਹਿਣਾ।'
ਮੈਂ-'ਅਜੇ ਤਾਂ ਨਹੀਂ ਦਸ ਦਾ, ਪਰ ਅਵੱਸ਼ ਦਸਣਾ ਹੀ ਪਵੇਗਾ। ਹਾਲਾਂ ਜੁ ਮੈਂ ਪੁਛਦਾ ਹਾਂ, ਤੁਸੀਂ ਉਸਦਾ ਉਤਰ ਦਿਓ, ਕੀ ਇਸਦੇ ਕੁਝ ਗਹਿਣੇ ਵੀ ਸਨ?'
ਕਾਂਸ਼ੀ ਰਾਮ-'ਗਹਿਣਿਆਂ ਦੀ ਬਾਬਤ ਮੈਂ ਕੁਝ ਨਹੀਂ ਜਾਣਦਾ।'
ਮੈਂ-'ਕੀ ਪ੍ਰੇਮਚੰਦ ਦੇ ਮਰਨ ਪਿਛੋਂ ਤੁਸੀਂ ਉਥੇ ਗਏ ਸਾਉ?'
ਕਾਂਸ਼ੀ ਰਾਮ-'ਹਾਂ ਗਿਆ ਸਾਂ, ਤੇ ਸੁਣਿਆ ਸੀ ਕਿ ਪ੍ਰੇਮ ਚੰਦ ਦਾ ਸਭ ਕੁਝ ਪੁਲਸ ਲੈ ਗਈ ਸੀ।'
ਮੈਂ-'ਤਾਂ ਤੁਸੀਂ ਕੀ ਕੀਤਾ?'
ਕਾਂਸ਼ੀ ਰਾਮ-'ਮੈਂ ਕੀ ਕਰਦਾ? ਪੁਲਸ ਪਾਸੋਂ ਮੈਂ ਬੜਾ ਡਰਦਾ ਹਾਂ। ਸ਼ੁਕਲਾ ਦਾ ਕੜਾ ਗਵਾਚ ਗਿਆ ਸੀ,-ਓਸ ਵੇਲੇ ਮੈਂ ਬੜਾ ਈ ਕਸ਼ਟ ਪਾਇਆ। ਤਦ ਤੋਂ ਮੈਂ ਪੁਲਸ ਦੇ ਨਾਮ ਤੋਂ ਵੀ ਡਰਦਾ ਹਾਂ।'
ਮੈਂ-'ਕੜਾ ਕਦੋਂ ਚੋਰੀ ਹੋਇਆ ਸੀ?'

੩੮.