ਤਾਂ ਇਹ ਵੀ ਕਰ ਸਕਦੀ ਹਾਂ।'
ਮੈਂ-ਤੂੰ ਹੋਰ ਸਭ ਕੁਝ ਕਰ ਸਕਦੀ ਹੈਂ। ਪਰ ਇਹ ਤੇਰੇ ਵਸ ਵਿਚ ਨਹੀਂ ਹੈ। ਜੇ ਕਦੇ ਇਹ ਗੱਲ ਵੀ ਤੇਰੇ ਵਸ ਵਿਚ ਹੁੰਦੀ ਤਾਂ ਤੂੰ ਕਦੀ ਵੀ ਸ਼ੁਕਲਾ ਦੀ ਸੰਪਤੀ ਛਡਣ ਤੇ ਰਾਜ਼ੀ ਨ ਹੁੰਦੀ।
ਕੁਸਮਲਤਾ-ਮੈਂ ਇਹ ਵੀ ਕਰ ਸਕਦੀ ਹਾਂ। ਕੇਵਲ ਤੇਰਾ ਕਜੀਆ ਮੁਕਾਉਣ ਨਾਲ ਸਭ ਕੰਮ ਰਾਸ ਹੋ ਸਕਦੇ ਹਨ।
ਮੈਂ-ਮੇਰੀ ਸਮਝ ਵਿਚ ਇਹ ਗੱਲ ਨਹੀਂ ਆਈ। ਸੰਪਤੀ ਤਾਂ ਸਾਰੀ ਸ਼ੁਕਲਾ ਦੀ ਹੈ, ਮੇਰੇ ਲਾਂਭੇ ਹੋ ਜਾਣ ਤੇ ਵੀ ਉਹ ਅਨੰਦ ਲੈਂਦੀ ਰਹੇਗੀ।
ਕੁਮਲਤਾ-ਤੇਰੀ ਖ਼ਾਤਰ ਉਹ ਸਭ ਕੁਝ ਛਡਣ ਨੂੰ ਤਿਆਰ ਹੈ। ਸਚ ਹੈ, ਚੋਰ ਦੀ ਸਮਝ ਵਿਚ ਸਿਆਣੀ ਤੀਵੀਂ ਦੀਆਂ ਗੱਲਾਂ ਨਹੀਂ ਆ ਸਕਦੀਆਂ।' ਇਹ ਗੱਲ ਸੁਣ ਕੇ ਮੈਂ ਠਠੰਬਰ ਗਿਆ ਤੇ ਬੜੀ ਨਿਮਰਤਾ ਨਾਲ ਉਸ ਨੂੰ ਆਖਿਆ-'ਰੱਬ ਦਾ ਵਾਸਤਾ ਹਈ, ਜਿਹੜੀ ਗੱਲ ਤੈਨੂੰ ਮਲੂਮ ਹੈ ਉਹ ਸ਼ੁਕਲਾ ਨੂੰ ਨਾ ਦਸੀਂ, ਨਹੀਂ ਤਾਂ ਮੈਂ ਉਹਦੇ ਸਾਹਮਣੇ ਮੂੰਹ ਦੇਣ ਜੋਗਾ ਨਾ ਰਹਾਂਗਾ।
ਕੁਸਮਲਤਾ-ਮੈਂ ਕੀ ਲਗਨੀ ਹਾਂ, ਕਿ ਤੇਰੀ ਇਸਤ੍ਰੀ ਨੂੰ ਤੇਰੀ ਚੁਗਲੀ ਦੱਸਾਂ।
ਇਹ ਕਹਿਕੇ ਉਹ ਹੱਸ ਪਈ। ਮੈਂ ਉਸ ਦੇ ਹਾਸੇ ਦਾ ਭੇਦ ਕਦੀ ਵੀ ਨਹੀਂ ਪਾਇਆ ਤੇ ਅੱਜ ਵੀ ਮੈਂ ਕੁਝ ਵੀ ਨਾ ਜਾਣ ਸਕਿਆ। ਉਹ ਪਹਿਲਾਂ ਕ੍ਰੋਧ ਵਿਚ ਸੀ ਪਰ ਹਸਦੇ ਸਾਰ ਹੀ ਉਸ ਦਾ ਸਾਰਾ ਕ੍ਰੋਧ ਨਾਸ਼ ਹੋ ਗਿਆ। ਜਿਸ ਤਰਾਂ ਜਲ ਉਤੋਂ ਬਦਲ ਦੀ ਛਾਂ ਹੱਟ ਜਾਣ ਤੇ ਉਹ ਚੰਦ੍ਰਮਾਹ ਦੀ ਚਿੱਟੀ ਚਾਨਣੀ ਨਾਲ ਚਮਕਦਾ ਹੈ, ਹੂ-ਬਹੂ ਉਸੇ ਤਰਾਂ ਹੀ ਕੁਸਮਲਤਾ ਦਾ ਚੇਹਰਾ ਕ੍ਰੋਧ ਦੇ ਦੂਰ ਹੋ ਜਾਣ ਅਤੇ ਹਾਸੇ ਦੇ ਕਾਰਨ ਸੋਭਾ ਦੇਣ ਲਗ ਪਿਆ ।ਹੱਸਕੇ ਉਹਨੇ ਕਿਹਾ, 'ਤਾਂ ਮੈਂ ਸ਼ੁਕਲਾ ਦੇ ਕੋਲ ਹੀ ਜਾਂਦੀ ਹਾਂ। ਆਓ।'