.੩.
ਕੁਸਮਲਤਾ ਦੀ ਜ਼ਬਾਨੀ ਮੈਂ ਸਮਝਦੀ ਸਾਂ ਜੁ ਸ਼ੁਕਲਾ ਦੀ ਗੱਲ ਸੁਣਕੇ, ਬਲਬੀਰ ਦਾ ਰੰਗ ਉਡ ਜਾਵੇਗਾ ਅਤੇ ਕੱਖੋਂ ਹੌਲਾ ਹੋ ਜਾਵੇਗਾ ਪਰ ਅਜਿਹੀ ਕੋਈ ਨਿਸ਼ਾਨੀ ਵੀ ਉਸਦੇ ਚੇਹਰੇ ਤੇ ਨਾ ਸੀ। ਇਸਦੇ ਉਲਟ ਸਗੋਂ, ਮੈਨੂੰ ਹੀ ਸ਼ਰਮਿੰਦਾ ਹੋਣਾ ਪਿਆ।
ਸ਼ੁਕਲਾ ਦੀ ਗਲ ਸੁਣਕੇ ਮੈਂ ਕਿਹਾ, 'ਸ਼ੁਕਲਾ! ਤੂੰ ਧੰਨ ਹੈ, ਪਰ ਤੇਰਾ ਦਾਨ ਮੈਂ ਅੰਗੀਕਾਰ ਨਹੀਂ ਕਰਾਂਗੀ।'
ਸ਼ੁਕਲਾ-ਗ੍ਰੈਹਣ ਨ ਕਰੋਗੇ ਤਾਂ ਮੈਂ ਖਰਾਇਤ ਕਰ ਦਿਆਂਗੀ।'
ਮੈਂ-ਬਲਬੀਰ ਬਾਬੂ ਨੂੰ ਦੇ ਦੇਹ।
ਸ਼ੁਕਲਾ-ਤੁਸਾਂ ਉਹਨੂੰ ਨਹੀਂ ਜਾਣਿਆ। ਉਹ ਮੇਰੇ ਦੇਣ ਤੇ ਵੀ ਨਹੀਂ ਲੈਣਗੇ।
ਮੈਂ-ਕਿਉਂ ਬਾਬੂ! ਤੁਸੀਂ ਕੀ ਕਹਿੰਦੇ ਹੋ?
ਬਲਬੀਰ-ਮੈਨੂੰ ਕੀ ਪਤਾ, ਮੇਰੇ ਨਾਲ ਤਾਂ ਗਲਾਂ ਨਹੀਂ ਹੋ ਰਹੀਆਂ।
ਮੈਂ ਬੜੀ ਚਕ੍ਰਿਤ ਹੋਈ, ਜਿਸ ਸੰਪਤੀ ਲਈ ਬਲਬੀਰ ਨੇ ਏਨਾ ਯਤਨ ਕੀਤਾ, ਜਿਸ ਦੇ ਕਾਰਨ ਅਸੀਂ ਰਾਜੇ ਤੋਂ ਰੰਕ ਬਣੇ, ਕੀ ਉਹੋ ਸੰਪਤੀ ਸ਼ੁਕਲਾ ਆਪਣੇ ਹਥੋਂ ਗਵਾ ਰਹੀ ਹੈ? ਮੈਂ ਬਲਬੀਰ ਨੂੰ ਕਿਹਾ, 'ਜੇ ਤੁਸੀਂ ਇਕ ਪਾਸੇ ਚਲ ਜਾਵੋ ਤਾਂ ਅਸੀਂ ਖੁਲ ਕੇ ਗੱਲਾਂ ਕਰ ਲਈਏ।' ਉਸਦੇ ਜਾਣ ਤੇ ਮੈਂ ਸ਼ੁਕਲਾ ਨੂੰ ਪੁਛਿਆ, 'ਕੀ ਤੂੰ ਸਚ