ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੁਕਲਾ ਦੇ ਪਿਆਰ ਦਾ ਬੀਜ ਕਿਸ਼ੋਰ ਦੇ ਹਿਰਦੇ ਰੂਪ ਧਰਤੀ ਵਿਚ ਬੀਜਿਆ ਗਿਆ ।

ਸ਼ੁਕਲਾ ਦੇ ਅੰਨ੍ਹੀ ਅਰ ਗਰੀਬ ਹੋਣ ਕਰਕੇ ਕਿਸ਼ੋਰ ਉਸਨੂੰ ਆਪਣੇ ਮਨ ਵਿਚੋਂ ਭੁਲਾਉਣ ਦਾ ਯਤਨ ਕਰਨ ਲਗਾ ਅਤੇ ਇਸ ਯਤਨ ਨੂੰ ਸੰਪੂਰਨ ਕਰਨ ਲਈ ਉਹ ਨਿੱਤ ਨਵੇਂ ਖਿਆਲਾਂ ਵਿਚ ਹੀ ਰਹਿਣ ਲਗਾ । ਇਹ ਇਕੋ ਹੀ ਕਾਰਨ ਸੀ, ਜਿਸ ਕਰਕੇ ਪ੍ਰੇਮ ਦਾ ਬੀਜ ਕਿਸ਼ੋਰ ਦੇ ਹਿਰਦੇ ਵਿਚ ਗੁਪਤ ਤੌਰ ਤੇ ਧਸਦਾ ਰਿਹਾ, ਪਰ ਹੁਣ ਆਕੇ ਪ੍ਰਗਟ ਹੋਇਆ ਹੈ, ਅਰ ਵਧੇਰਾ ਨਾ ਜਰਿਆ ਜਾਣ ਕਰਕੇ ਪ੍ਰੇਮੀ ਹੁਣ ਆਪਣੇ ਪ੍ਰੀਤਮ ਦੇ ਨਾਉਂ ਦੀ ਹੀ ਰਟਨ ਲਗਾ ਰਿਹਾ ਹੈ ।

ਮੈਂ ਬੜੀ ਹੀ ਕਾਹਲੀ ਨਾਲ ਪੁੱਛਿਆ- 'ਕੀ ਹੁਣ ਉਸਦੇ ਰਾਜੀ ਹੋਣ ਦਾ ਕੋਈ ਉਪਾਵ ਵੀ ਹੈ ?'

ਸੰਨਿਆਸੀ ਬਾਬਾ ਜੀ ਨੇ ਕਿਹਾ- 'ਡਾਕਟਰੀ ਪੁਸਤਕਾਂ ਤਾਂ ਮੈਂ ਪੜ੍ਹਿਆ ਹੀ ਨਹੀਂ, ਤੇ ਨਾ ਹੀ ਅਜ ਤਕ ਵੇਖਿਆ ਹੈ ਕਿ ਉਹਨਾਂ ਕਿਸੇ ਅਜਿਹੇ ਰੋਗੀ ਨੂੰ ਰਾਜੀ ਕੀਤਾ ਹੋਵੇ ।'

ਮੈਂ-ਕਈ ਡਾਕਟਰ ਤਾਂ ਵੇਖ ਵੀ ਗਏ ਹਨ, ਪਰ ਅਜੇ ਤਕ ਕੋਈ ਲਾਭ ਨਹੀਂ ਹੋਇਆ।

ਸੰਨਿਆਸੀ-ਡਾਕਟਰੀ ਛੱਡ ਕੇ ਜੇ ਤੁਸੀਂ ਵੈਦਕ ਚਕਿਸਤਾ ਦਵਾਰਾ ਵੀ ਇਲਾਜ ਕਰੋ, ਤਾਂ ਵੀ ਆਰਾਮ ਨਹੀਂ ਆਵੇਗਾ ।

ਮੈਂ-ਤਾਂ ਫੇਰ ਸੱਚ ਮੁਚ ਹੀ ਕੋਈ ਉਪਾਵ ਨਹੀਂ ਹੈ ?

ਸੰਨਿਆਸੀ-ਜੇ ਕਹੋ, ਤਾਂ ਮੈਂ ਦਵਾ ਦੇਵਾਂ।

ਮੈਂ-ਅਸਾਡੇ ਧੰਨ ਭਾਗ ਹਨ, ਜੇ ਤੁਸੀਂ ਹੀ ਗਰੀਬਾਂ ਉਤੇ ਤਰਸ ਕਰੋ। ਆਪ ਹੀ ਜ਼ਰੂਰ ਆਪਣੀ ਦਵਾ ਦੇਵੋ।

ਸੰਨਿਆਸੀ-ਠੀਕ ਹੈ, ਤੂੰ ਘਰ ਦੀ ਮਾਲਕ ਹੈਂ, ਅਰ ਕਿਸ਼ੋਰ ਵੀ ਤੇਰੇ ਹੁਕਮ ਤੋਂ ਬਾਹਰ ਨਹੀਂ ਹੈ, ਸੋ ਮੈਂ ਤੇਰੇ ਕਹਿਣ ਉੱਤੇ ਹੀ

੮੫.