ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

. ੪ .

ਉਪਰ ਲਿਖੀ ਗੱਲ ਨੂੰ ਪੂਰੇ ਦੋ ਵਰ੍ਹੇ ਬੀਤ ਗਏ। ਇਕ ਦਿਨ ਮੈਂ ਫਿਰਦਾ ਫਿਰਦਾ ਲਾਹੌਰ ਜਾ ਨਿਕਲਿਆ, ਅਰ ਸੁਣਿਆ ਕਿ ਅਸਾਡੇ ਪੁਰਾਨੇ ਮਿਤ੍ਰ ਬਾਬੂ ਕਿਸ਼ੋਰ ਚੰਦ ਹੁਰੀਂ ਇਥੇ ਨੇੜੇ ਹੀ ਰਹਿੰਦੇ ਹਨ । ਦਿਲ ਨੇ ਕੁਝ ਉਬਾਲਾ ਜਿਹਾ ਖਾਧਾ, ਅਰ ਮੈਂ ਉਨ੍ਹਾਂ ਦੇ ਘਰ ਵਲ ਚਲਾ ਗਿਆ । ਬੂਹੇ ਅੱਗੇ ਹੀ ਕਿਸ਼ੋਰ ਚੰਦ ਖੜੇ ਸਨ, ਉਨ੍ਹਾਂ ਮੈਨੂੰ ਪਹਿਚਾਣ ਲਿਆ , ਅਰ ਬੜੇ ਹੀ ਪ੍ਰੇਮ ਨਾਲ ਉਹਨਾਂ ਨਮਸਕਾਰ ਕੀਤੀ। ਅਸ਼ੀਰਵਾਦ ਦੇਣ ਮਗਰੋਂ ਉਹ ਮੈਨੂੰ ਜਬਰਦਸਤੀ ਅੰਦਰ ਲੈ ਗਏ, ਮੇਰੀ ਵੀ ਇਹੋ ਇੱਛਾ ਸੀ - ਉਨ੍ਹਾਂ ਮੈਨੂੰ ਦਸਿਆ ਕਿ ਸ਼ੁਕਲਾ ਉਨ੍ਹਾਂ ਦੀ ਧਰਮ ਪਤਨੀ ਬਣ ਗਈ ਹੋਈ ਹੈ।

ਮੇਰੀ ਦੌਲਤ ਅੰਗੀਕਾਰ ਕਰਨ ਲਈ ਕਿਸ਼ੋਰ ਚੰਦ ਨੇ ਬੜੀ ਨਾਂਹ ਨੁਕਰ ਕੀਤੀ, ਪਰ ਸਭ ਵਿਅਰਥ ਸੀ, ਮੈਂ ਇਕ ਨ ਮੰਨੀ । ਅੰਤ ਵਿਚ ਕਿਸ਼ੋਰ ਚੰਦ ਮੈਨੂੰ ਸ਼ੁਕਲਾ ਵਲ ਲੈ ਤੁਰਿਆ । ਨੇੜੇ ਜਾਣ ਉੱਤੇ ਸ਼ੁਕਲਾ ਨੇ ਮੈਨੂੰ ਪ੍ਰਨਾਮ ਕੀਤਾ ਅਰ ਮੇਰੀ ਚਰਨ ਧੂੜ ਲੈਕੇ ਮਸਤਕ ਉਤੇ ਲਾਈ । ਮੈਂ ਚੰਗੀ ਤਰਾਂ ਵੇਖਿਆਂ ਕਿ ਚਰਨ ਧੂੜ ਲੈਣ ਵੇਲੇ ਉਸ ਨੇ ਅੰਨ੍ਹੇ ਪੁਰਸ਼ਾਂ ਦੇ ਨਿਯਮ ਅਨੁਸਾਰ ਇਧਰ ਉਧਰ ਹੱਥ ਨਹੀਂ ਮਾਰਿਆ ਤੇ ਸਗੋਂ ਸਿਧੇ ਹਥ ਚਰਨਾਂ ਉਤੇ ਲਿਜਾਕੇ ਆਪਣੇ ਮਸਤਕ ਤੇ ਧੂੜ ਲਾਈ । ਮੈਂ ਇਹ

੯੮.