ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਲੋੜ ਨੂੰ ਘਟਾਉਣਾ (ਡਿਮਾਂਡ ਰਿਡਕਸ਼ਨ) ਅਤੇ ਸਮਾਜਕ ਪੱਧਰ 'ਤੇ ਇਸਦੀ ਸਪਲਾਈ ਨੂੰ ਕਾਬੂ ਕਰਨਾ ਸਟੇਟ ਦੀਆਂ ਪਹਿਲੀਆਂ ਜਿੰਮੇ ਵਾਰੀਆਂ ਹੋਣੀਆਂ ਚਾਹੀਦੀਆਂ ਹਨ। ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਯਤਨਸ਼ੀਲ ਵਿਅਕਤੀਆਂ ਅਤੇ ਸੰਗਠਨਾਂ (ਸਿਆਸੀ ਪਾਰਟੀਆਂ ਸਮੇਤ) ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜੇ ਅੱਜ ਦੇਸ਼ ਦੀ ਜਵਾਨੀ ਨਸ਼ਿਆਂ ਵੱਲ ਰੁਚਿਤ ਹੋ ਰਹੀ ਹੈ ਤਾਂ ਉਸਦਾ ਮੁੱਖ ਕਾਰਨ ਹੈ ਉਨ੍ਹਾਂ ਉਪਰ, ਹਮੇਸ਼ਾ, ਦੂਸਰੇ ਨਾਲੋਂ ਅੱਗੇ ਨਿਕਲਣ ਦਾ ਦਬਾਅ ਤੇ ਆਪਣੀਆਂ ਸਮੱਸਿਆਵਾਂ ਨੂੰ ਸਹੀ ਸੰਦਰਭ ਵਿੱਚ ਸਮਝ ਸਕਣ ਦੀ ਘਾਟ ਅਤੇ ਅਜਿਹੀ ਵਿਅਪਕ ਜਨਤਕ ਆਧਾਰ ਵਾਲੀ ਕਿਸੇ ਲਹਿਰ ਦੀ ਅਣਹੋਂਦ ਜਿਹੜੀ ਦੇਸ਼ ਦੀ ਜਵਾਨੀ ਨੂੰ ਆਪਣੇ ਵੱਲ ਖਿੱਚ ਸਕੇ ਅਤੇ ਉਸਦੀ ਸੋਚ ਅਤੇ ਕਰਨੀ ਨੂੰ ਸਹੀ ਦਿਸ਼ਾ ਦੇ ਸਕੇ। ਅੱਜਕੱਲ੍ਹ ਦੀ ਭੱਜ ਨੱਠ ਦੀ ਜ਼ਿੰਦਗੀ ਵਿੱਚ ਨਿਰਾਸ਼ਾ ਕਦਮ ਕਦਮ 'ਤੇ ਦੇਸ਼ ਦੀ ਜਵਾਨੀ ਦੇ ਪੱਲੇ ਪੈਂਦੀ ਹੈ ਅਤੇ ਟੁੱਟ ਰਹੇ ਪ੍ਰੰਪਰਾਗਤ ਰਿਸ਼ਤੇ ਅਤੇ ਸਮਾਜ ਦੇ ਭੁਰ-ਭੁਰੇ ਥੰਮ੍ਹ ਉਸਨੂੰ ਸਹਾਰਾ ਦੇਣ ਲਈ ਕਾਫ਼ੀ ਨਹੀਂ ਹਨ – ਨਤੀਜੇ ਵਜੋਂ ਉਹ ਨਸ਼ਿਆਂ ਵਿੱਚ ਨਿਰਾਸ਼ਾ ਦਾ ਇਲਾਜ ਲੱਭਦੀ ਹੈ। ਉਸਨੂੰ ਦੱਸਣ ਦੀ ਲੋੜ ਹੈ ਕਿ ਅਸਲੀ ਬੀਮਾਰੀ ਕੀ ਹੈ ਅਤੇ ਉਸਦਾ ਇਲਾਜ ਕੀ ਹੈ। -