ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਪਾਰ ਕਰਨ ਵਾਲੇ ਨੂੰ ਘੱਟੋ-ਘੱਟ ਦਸ ਸਾਲ ਕੈਦ ਅਤੇ ਇੱਕ ਲੱਖ ਜੁਰਮਾਨਾ ਹੋ ਸਕਦਾ ਹੈ ਅਤੇ ਫਾਂਸੀ ਵੀ ਦਿੱਤੀ ਜਾ ਸਕਦੀ ਹੈ, ਪਰ ਕਿੰਨੇ ਕੁ ਕੋਸ ਕਚਹਿਰੀਆਂ ਤੱਕ ਪਹੁੰਚਦੇ ਹਨ ਅਤੇ ਕਿਨਿਆਂ ਅਪਰਾਧੀਆਂ ਨੂੰ ਸਜਾ ਹੁੰਦੀ ਹੈ, ਇਹ ਤੱਥ ਕਿਸੇ ਕੋਲੋਂ ਲੁਕੇ ਹੋਏ ਨਹੀਂ। 6. ਅਫ਼ੀਮ ਦਾ ਨਸ਼ਾ ਕਰਨ ਵਾਲਿਆਂ ਦਾ ਵਿਅਕਤੀਤਵ: ਅਫ਼ੀਮ ਦੇ ਨਸ਼ੇ ਦਾ ਆਦੀ ਹਰ ਕੋਈ ਨਹੀਂ ਬਣ ਜਾਂਦਾ। ਕਈ ਤਾਂ ਇੱਕ ਵਾਰ ਦੇ ਇਸਤੇਮਾਲ ਤੋਂ ਬਾਅਦ ਦੁਬਾਰਾ ਮੂੰਹ ਨਹੀਂ ਲਗਾਉਂਦੇ ਕਿਉਂਕਿ ਉਨ੍ਹਾਂ ਦਾ ਸਰੀਰ ਇਸਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਪਰੋਕਤ ਚਰਚਾ ਤੋਂ, ਅਫ਼ੀਮ ਦੀ ਭੁੱਖ ਵਾਲੀ ਥਿਊਰੀ ਮੁਤਾਬਕ, ਉਹੀ ਲੋਕ ਇਸਦੇ ਆਦੀ ਬਣਦੇ ਹਨ ਜਿਨ੍ਹਾਂ ਵਿੱਚ ਕੁਦਰਤੀ ਐਂਡੋਜੀਨਸ ਓਪੀਏਟਜ਼ ਦੀ ਘਾਟ ਹੁੰਦੀ ਹੈ। ਇਸ ਤੋਂ ਇਲਾਵਾ, ਕੁਝ ਮਨੋਵਿਗਿਆਨਕ ਕਾਰਨ ਵੀ ਹੁੰਦੇ ਹਨ, ਜਿਵੇਂ ਹੱਦੋਂ ਵਧ ਜਜ਼ਬਾਤੀਪੁਣਾ ਜਾਂ ਉਤਾਵਲਾਪਣ, ਸੰਯਮ ਦੀ ਘਾਟ, ਸਵੈਕਾਬੂ ਦੀ ਘਾਟ, ਬਹੁਤ ਜਲਦੀ ਗੁੱਸੇ ਵਿੱਚ ਆ ਜਾਣਾ, ਹਿੰਸਕ ਪ੍ਰਵਿਰਤੀ, ਉਲਟ-ਸਮਾਜੀ ਵਤੀਰਾ, ਉਦਾਸ ਪ੍ਰਵਿਰਤੀ ਆਦਿ। ਅੱਧ-ਖੜ ਅਤੇ ਵਡੇਰੀ ਉਮਰ ਦੇ ਲੋਕ ਅਫ਼ੀਮ ਜਾਂ ਭੁੱਕੀ ਅਤੇ ਜਵਾਨ ਉਮਰ ਵਾਲੇ ਕਈ ਲੋਕ ਬਨਾਵਟੀ ਤੇ ਅਰਧ-ਬਨਾਵਟੀ ਨਸ਼ਿਆਂ ਤਰਜੀਹ ਦਿੰਦੇ ਹਨ। ਬਨਾਵਟੀ ਨਸ਼ਿਆਂ ਦੇ ਚਲਨ ਦਾ ਜ਼ਿਆਦਾ ਹੋਣ ਦਾ ਕਾਰਨ ਇਨ੍ਹਾਂ ਦੀ ਆਸਾਨੀ ਨਾਲ ਪ੍ਰਾਪਤੀ ਲੱਗਦਾ ਹੈ ਕਿਉਂਕਿ ਨਸ਼ਿਆਂ ਦੀ ਸਮਗਲਿੰਗ ਵਾਲੇ ਆਰੋਪ ਤੋਂ ਬਚਿਆ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ ਆਪਣੇ ਕੋਲ ਰੱਖਣ ਤੇ ਕੋਈ ਖ਼ਤਰਾ (ਪੁਲਿਸ ਵਲੋਂ) ਨਹੀਂ ਮਹਿਸੂਸ ਹੁੰਦਾ। ਟੀਕੇ ਰਾਹੀਂ ਨਸ਼ੇ ਲੈਣ ਵਾਲਿਆਂ ਦਾ ਵਿਅਕਤੀਤਵ ਆਮ ਤੌਰ 'ਤੇ ਬਾਕੀਆਂ ਨਾਲੋਂ ਵੱਖਰਾ ਹੁੰਦਾ ਹੈ। ਉਲਟ-ਸਮਾਜੀ ਕਿਰਦਾਰ ਦੇ ਜ਼ਿਆਦਾ ਲੱਛਣ ਇਨ੍ਹਾਂ ਵਿੱਚ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਦੀ ਮਾਨਸਿਕਤਾ ਬਹੁਤ ਅਸਥਿਰ ਹੁੰਦੀ ਹੈ ਅਤੇ ਸੰਜਮ ਤੇ ਸਵੈ-ਕਾਬੂ ਦੀ ਘਾਟ ਆਮ ਲੱਛਣ ਹੁੰਦਾ ਹੈ ਇਨ੍ਹਾਂ ਦੀ ਹਰ ਜ਼ਰੂਰਤ ਜਲਦੀ ਤੋਂ ਜਲਦੀ ਪੂਰੀ ਹੋਣੀ