ਪੰਨਾ:ਅਰਸ਼ੀ ਝਲਕਾਂ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਓਇ ਦਰਦ ਮੰਦ ਦੇ ਦਰਦੀਆ,
ਤੇ ਮੁਲਕ ਦੇ ਹਿਤਕਾਰੀਆ।
ਮਨਸੂਰ ਆਜ਼ਾਦੀ ਦਿਆ,
ਓਇ ਅਮਨ ਦੇ ਪੁਜਾਰੀਆ।

ਓਇ ਅਨਖ ਦੇ ਲਈ ਜਿਗਰ ਦੇ,
ਟੋਟੇ ਕੁਹਾਵਣ ਵਾਲਿਆ।
ਓਇ ਵਟ ਮਥੇ, ਮੂੰਹ ਤੇ,
ਨਾ ਸੀ ਲਿਆਵਣ ਵਾਲਿਆ।

ਓਇ ਜਾਨ ਦੇ ਕੇ ਜ਼ੁਲਮ ਦੀ,
ਹਸਤੀ ਵਗਾੜਣ ਵਾਲਿਆ।
ਓਇ ਕਿਸੇ ਦੇ ਲਈ ਆਪਣਾ,
ਝੁਗਾ ਉਜਾੜਣ ਵਾਲਿਆ।

ਆਪਾ ਗਵਾ ਕੇ ਦੇਸ਼ ਦੀ,
ਇਜ਼ਤ ਬਚਾਵਣ ਵਾਲਿਆ।
ਕੁਰਬਾਨੀ ਅਗੇ ਸੀਸ ਦੀ,
ਭੇਟਾ ਚੜ੍ਹਾਵਣ ਵਾਲਿਆ।

ਕੋਈ ਘਰ ਤੇਰੇ ਵਿਚ ਆਣਕੇ,
ਕਰਦਾ ਪਿਆ ਏ ਭੰਡੀਆਂ।
ਖਤਰੇ ਦਾ ਢੁਚਰ ਢਾਹ ਕੇ,
ਪਾਵੇ ਵਤਨ ਦੀਆਂ ਵੰਡੀਆਂ।

੧੦੫.