ਪੰਨਾ:ਅਰਸ਼ੀ ਝਲਕਾਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇਸ ਨਾਗਾਂ ਦੇ ਫਿਸੇ ਛਾਲੇ,
ਡੰਗਨ ਜੋਗ ਰਿਹਾ ਨਾ ਕੋਈ।
ਛਨਕ ਚੂੜੇ ਚੋਂ ਵੈਣ ਸੁਨੀਂਦੇ,
ਤਲੀਆਂ ਮਲ ਮਲ ਮਹਿੰਦੀ ਰੋਈ।

ਕਦਰ ਦਾਨ ਦੀ ਕੰਡ ਵੇਖ ਕੇ,
ਡੁਸਕ ਪਈਆਂ ਸਾਵਨ ਦੀਆਂ ਭੂਰਾਂ।
ਹਮਦਰਦੀ ਦਾ ਵੇਖ ਜ਼ਨਾਜ਼ਾ,
ਮੱਥੇ ਹੱਥ ਧਰੇ ਮਜ਼ਦੂਰਾਂ।

ਵੇਖ ਯਤੀਮ ਆਸਰਾ ਟੁੱਟਾ,
ਲਗਾ ਫੇਰ ਲੈਣ ਹਟਕੋਰੇ।
ਨਹੀਂ ਸੀ ਸੋਜ ਅਖਾਂਂ ਦੀ ਢਿਲਕੀਂ,
ਵਿਧਵਾ ਨਵੇਂ ਛੋਹ ਲਏ ਝੋਰੋ।

ਹਿਰਦੇ ਦੇ ਅਰਮਾਨ ਹਜ਼ਾਰਾਂ,
ਅਧਵਾਟੇ ਰਹਿ ਜਾਂਦੇ ਭਾਸੇ।
ਕਿਰ ਗਏ ਅੱਖ ਦੇ ਅਥਰੂ ਵਾਂਗੂੰ,
ਬੋਲੀ ਦੇ ਬੁਲਾਂ ਦੇ ਹਾਸੇ।

ਮੁੜ ਛਲਾਂ ਖਾ ਵਗਦੇ ਪਾਣੀ,
ਤੁਰਨ ਲਗ ਪਏ ਪੈਰ ਦਬਾਈ।
ਫੇਰ ਗੁਲਾਮ ਨੇ ਬਰਛੀ ਹੇਠਾਂ,
ਚੁਪ ਚੁਪੀਤੇ ਧੋਣ ਨਿਵਾਈ।

੨੭.