ਪੰਨਾ:ਅਰਸ਼ੀ ਝਲਕਾਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵੀ ਦੀ ਮੌਤ ਤੇ

ਉਜੜ ਗਈ ਖੁਸ਼ੀਆਂ ਦੀ ਮਹਿਫਲ,
ਸੁੰਵ ਮਸਾਨ ਹੋਯਾ ਮੈਂ-ਖਾਨਾ।
ਦਰਦ ਫ਼ਿਰਾਕ ਚਿ ਰੋਂਦਾ ਰੋਂਦਾ,
ਬੁਲ ਸੁਕਾ ਬੈਠਾ ਪੈਮਾਨਾ।

ਟੁਟਨ ਲਗੀ ਨਬਜ਼ ਸ਼ਮ੍ਹਾਂ ਦੀ,
ਹੋਏ ਪਰਵਾਨੇ ਲਟ-ਬੌਰੇ।
ਮੂੰਹ ਅੱਡੀ ਸਿਰ ਸੁੱਟੇ ਫੁਲਾਂ,
ਛੱਡ ਪਕਰਮਾਂ ਬਹਿ ਗਏ ਭੌਰੇ।

ਛੇੜਾਂ, ਚੌੜਾਂ, ਚੋਲ੍ਹ ਭੁਲਾ ਕੇ,
ਬੁਲਬੁਲ ਬਹਿ ਗਈ ਫੁੱਲ ਤੋਂ ਲਾਂਭੇ।
ਮੀਟੀ ਚੁੰਜ ਨਿਮਾਣੀ ਕੋਇਲ,
ਦਿਲ ਦੇ ਅੰਦਰ ਘੁਟ ਉਲਾਂਭੇ।

੨੬