ਪੰਨਾ:ਅਰਸ਼ੀ ਝਲਕਾਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਰ
ਸਾਹਿਬ ਅਜੀਤ ਸਿੰਘ ਜੀ

ਜਾਂ ਜੋੜੇ ਦਲ ਜਰਵਾਣਿਆਂ, ਦਿਲ ਮਤਾ ਪਕਾ ਕੇ।
ਓਹਨਾਂ ਚੁਣੇ ਬਹਾਦਰ ਸੂਰਮੇ, ਸਭ ਠੋਕ ਵਜਾ ਕੇ।
ਓਹਨਾਂ ਪਕੇ ਕਰ ਲਏ ਹੋਰ ਵੀ, ਸੌ ਕਸਮਾਂ ਪਾ ਕੇ।
ਓਹਨਾਂ ਭੱਥੀਂ ਭਰੇ ਕਰੁੰਡੀਏ, ਵੱਟ ਡਾਢੇ ਖਾ ਕੇ।
ਓਹਨਾਂ ਨੇਜ਼ੇ ਤਿੱਖੇ ਕਰ ਲਏ, ਸਾਨਾਂ ਤੇ ਲਾ ਕੇ।
ਓਹਨਾਂ ਘੋੜੇ ਤੁਰਤ ਸ਼ੰਗਾਰ ਲਏ, ਜ਼ੀਨਾਂ ਕਸਵਾਕੇ।
ਓਹ ਮਾਰਨ ਨਾਹਰੇ ਅਲੀ ਦੇ, ਤੇਗ਼ਾਂ ਲਿਸ਼ਕਾ ਕੇ।
ਓਹਨਾਂ ਕੀਤਾ ਰੁਖ 'ਚਮਕੌਰ' ਦਾ, ਨੌਬਤ ਖੜਕਾ ਕੇ।

ਓਹਨਾਂ ਦੇ ਦੇ ਡਬਲ ਨਿਹਾਰੀਆਂ, ਘੋੜੇ ਮੱਛਰਾਏ।
ਓਹਨਾਂ ਬੱਧੀਆਂ ਪੱਗਾਂ ਘੋਟ ਕੇ, ਫੂੰਦੇ ਲਮਕਾਏ।
ਓਹਨਾਂ ਗਜ਼ ਗਜ਼ ਹਿੱਕਾਂ ਚੌੜੀਆਂ, ਤੇ ਬਿਲੇ ਲਾਏ।
ਓਹਨਾਂ ਮਣ ਮਣ ਲੋਹਾ ਕੁਟ ਕੇ, ਗਲ ਬਖ਼ਤਰ ਪਾਏ।

੩੫.