ਸਮੱਗਰੀ 'ਤੇ ਜਾਓ

ਪੰਨਾ:ਅਰਸ਼ੀ ਝਲਕਾਂ.pdf/39

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਮਰ-ਜ਼ਿੰਦਗੀ

ਪਾਈ ਜਾਹ ਨਾ ਦਿਲਾਂ ਵਿਚ ਹੱਦ ਬੰਨੇ,
ਖਾਲਿਸਤਾਨ ਉਤੋਂ ਪਾਕਸਤਾਨ ਉਤੋਂ।
ਆਪਨਾ ਵੱਸਦਾ ਝੁੱਗਾ ਬ੍ਰਬਾਦ ਨਾ ਕਰ,
ਚਿੜਕੇ ਬੇਲਚੇ ਗੈਂਤੀ ਕਿਰਪਾਨ ਉਤੋਂ।
ਅੰਮਾਂ ਜਾਇਆਂ ਦੇ ਲਹੂ ਨ੍ਹਾ ਨਾਂਹੀ,
ਸਵਰਗਾਂ ਜੰਨਤਾ ਦੀ ਦਾਸਤਾਨ ਉਤੋਂ।
ਅਮਰ ਜਿੰਦਗੀ ਜੇ 'ਚਮਕ' ਲੋੜਨਾ ਏਂ,
ਜਾਨ ਵਾਰਦੇ ਦੇਸ਼ ਦੀ ਸ਼ਾਨ ਉਤੋਂ।

੩੯.