ਪੰਨਾ:ਅਰਸ਼ੀ ਝਲਕਾਂ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਢ ਕਾਲਜਾ ਮਾਰਕੇ ਭਬਕ ਸ਼ੇਰਾ,
ਸਾਰੇ ਪੰਥ ਦੀ ਸੋਹਣਿਆ ਸ਼ਾਨ ਏਂ ਤੂੰ।

ਤੇਰੇ ਹੁੰਦਿਆਂ ਸੁੰਦਿਆਂ ਵੇਖ ਲੋਕੀਂ,
ਕਿਦਾਂ ਤਾਕਤਾਂ ਦੇ ਰੌਲੇ ਪਾ ਰਹੇ ਨੇ।
ਵੇਲੇ ਸਿਰ ਖਬਰੇ ਘਰੋਂ ਨਾ ਨਿਕਲਨ,
ਗਲਾਂ ਨਾਲ ਹੀ ਖੰਡੇ ਖੜਕਾ ਰਹੇ ਨੇ।
ਰਟੇ ਪਾ ਬੇਠੇ ਉਪਰ ਫੀ ਸਦੀ ਦੇ,
ਪਏ ਹੱਕਾਂ ਤੇ ਹੱਕ ਜਮਾ ਰਹੇ ਨੇ।
ਜੂਲਾ ਗਲੋਂ ਗੁਲਾਮੀ ਦਾ ਲਿਖਿਆ ਨਹੀਂ,
ਅਗੋਂ ਮੁਲਕ ਦੇ ਟੋਟੇ ਬਨਾ ਰਹੇ ਨੇ।

ਖਿਮਾ ਕਰੇਂ ਸਮੁੰਦਰ ਏਂ ਸ਼ਾਂਤੀ ਦਾ,
ਵਟ ਕਰੇਂ ਤਾਂ ਸਖਤ ਤੂਫਾਨ ਏਂ ਤੂੰ।
'ਚਮਕ' ਦਸ ਅਜ ਭੂਤਰੇ ਵੈਰੀਆਂ ਨੂੰ,
ਪੰਥ ਹੀਰਿਆ ਪੰਥ ਦੀ ਸ਼ਾਨ ਏਂ ਤੂੰ।

੭੭.