ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/10

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਵੇਂ ਹੀ ਮਾਨਵਤਾ ਦੀ ਸਮਝ ਵੀ ਮਾਨਵ ਦੇ ਅਧਿਐਨ ਤੋਂ ਹੀ ਸ਼ੁਰੂ ਹੁੰਦੀ ਹੈ। ਇਸੇ ਲਈ ਹੀ ਸ਼ਾਇਦ ਅਲੈਗਜ਼ੈਂਡਰ ਪੋਪ (Alexander Pope) ਨੇ ਕਿਹਾ ਸੀ ਕਿ ਰੱਬ ਦੀ ਖੋਜ ਤੋਂ ਪਹਿਲਾਂ ਆਪਣੇ ਸਵੈ ਦੀ ਖੋਜ ਕਰੋ। ਮਨੁੱਖਤਾ ਦਾ ਅਧਿਐਨ ਵੀ ਮਨੁੱਖ ਤੋਂ ਆਰੰਭ ਕਰਨਾ ਬਣਦਾ ਹੈ:

Know Thyself, presume not God to scan,
The proper study of mankind is man.

ਪ੍ਰੋ. ਮੋਹਨ ਸਿੰਘ ਦਾ ਇਹ ਕਹਿਣਾ ਕਿ ਰੱਬ ਨੂੰ ਸਮਝਣਾ ਕਠਿਨ ਹੈ, ਕਿਉਂਕਿ ਉਹ ਇੱਕ ਗੁੰਝਲਦਾਰ ਬੁਝਾਰਤ ਹੈ ਪਰ ਬੰਦਾ ਤਾਂ 'ਸਵੈ' ਨੂੰ ਹੀ ਨਹੀਂ ਸਮਝ ਰਿਹਾ, ਰੱਬ ਦੀ ਸਮਝ ਤਾਂ ਉਹ ਸਵੈ ਤੋਂ ਬਾਅਦ ਹੀ ਪ੍ਰਾਪਤ ਕਰ ਸਕੇਗਾ।

ਸੰਸਾਰ ਵਿੱਚ ਗਿਆਨ ਦਾ ਵਿਸਫੋਟ ਹੈ। ਕੋਈ ਬੰਦਾ ਬਾਈਬਲ ਦਾ ਅਧਿਐਨ ਕਰਕੇ ਈਸਾਈ; ਕੁਰਾਨ ਦਾ ਅਧਿਐਨ ਕਰਕੇ ਮੁਸਲਮਾਨ; ਗੀਤਾ ਜਾਂ ਰਾਮਾਇਣ ਦਾ ਅਧਿਐਨ ਕਰਕੇ ਹਿੰਦੂ; ਕੇਵਲ ਗੁਰਬਾਣੀ ਦੇ ਅਧਿਐਨ ਨਾਲ ਸਿੱਖ; ਮਾਰਕਸਵਾਦ ਦੇ ਅਧਿਐਨ ਨਾਲ ਕਮਿਊਨਿਸਟ; ਅਸਤਿਤਵਵਾਦ ਦੇ ਅਧਿਐਨ ਨਾਲ ਅਸਤਿਤਵਾਦੀ ਨਹੀਂ ਬਣ ਸਕਦਾ। ਅਧਿਏਤਾ ਤਾਂ ਅਧਿਏਤਾ ਹੈ। ਕਿਸੇ ਗ੍ਰੰਥ/ਵਾਦ ਦਾ ਅਸਰ ਕਬੂਲ ਵੀ ਸਦਕਾ ਹੈ, ਨਹੀਂ ਵੀ। ਇਹ ਆਪੋ-ਆਪਣਾ ਝੁਕਾਉ/ਰੁਚੀ/ਰੁਝਾਣ (Aptitude) ਹੈ। ਅਧਿਐਨ ਉਪਰੰਤ ਅਧਿਏਤਾ ਦਾ ਸਾਰਥਕ ਨਤੀਜਿਆਂ 'ਤੇ ਅਪੜਨਾ ਕੁਦਰਤੀ ਹੈ।

ਅਧਿਏਤਾ ਵਜੋਂ ਹੀ ਮੇਰੀ ਰੁਚੀ ਅਸਤਿਤਵਵਾਦ ਨੂੰ ਸਮਝਣ ਪ੍ਰਤੀ ਹੋ ਗਈ। ਮਾਰਕਸਵਾਦ ਅਤੇ ਹੋਰਾਂ ਵਾਦਾਂ ਬਾਰੇ ਥੋੜਾ ਬਹੁਤ ਅਧਿਐਨ ਪਹਿਲਾਂ ਹੀ ਕਰ ਲਿਆ ਸੀ। ਜਾਂ ਪਾਲ ਸਾਰਤਰ ਜਿਸਨੇ ਅਸਤਿਤਵਵਾਦ ਦਾ ਨਾਮ-ਕਰਨ ਕੀਤਾ, ਉਸਨੇ ਆਖਿਆ ਸੀ "Existentialism is Humanism' ਅਰਥਾਤ ਅਸਤਿਤਵਵਾਦ ਮਾਨਵਵਾਦ ਹੈ। ਕੋਈ ਸ਼ੱਕ ਨਹੀਂ ਕਿ ਉਹ ਬਾਅਦ ਵਿੱਚ ਮਾਰਕਸਵਾਦ ਵੱਲ ਵੀ ਝੁਕਿਆ ਅਤੇ Critique of Dialectical Reason ਦੋ ਜਿਲਦਾਂ ਵਿੱਚ ਲਿਖੀ। ਇਸ ਸੰਬੰਧੀ Donald Palmer ਦਾ ਵਿਚਾਰ ਉਦ੍ਰਿਤ ਕਰਨਾ ਠੀਕ ਰਹੇਗਾ। ਉਹ ਲਿਖਦਾ ਹੈ: ਪਹਿਲੀ ਜਿਲਦ ਤਾਂ 1960 ਈ: ਵਿੱਚ ਫ਼ਰਾਂਸ ਵਿੱਚ ਛਪ ਗਈ ਸੀ ਅਤੇ ਅਧੂਰੀ ਦੂਜੀ ਜਿਲਦ ਉਸਦੀ ਮੌਤ ਉਪਰੰਤ 1986 ਈ: ਵਿੱਚ ਛਪੀ। ਇਨ੍ਹਾਂ ਪੁਸਤਕਾਂ ਵਿੱਚ ਵੀ ਭਾਵੇਂ ਉਸਨੇ ਅਸਤਿਤਵਵਾਦ ਨੂੰ ਮਾਰਕਸਵਾਦ ਤੋਂ ਦੂਜੀ ਥਾਂ ਤੇ ਰੱਖਿਆ ਫਿਰ ਵੀ ਉਸਨੇ ਇਨ੍ਹਾਂ ਪੁਸਤਕਾਂ ਵਿੱਚ ਅਸਤਿਤਵਵਾਦੀ ਦ੍ਰਿਸ਼ਟੀਆਂ ਦੀ ਪ੍ਰਸਤੁਤੀ ਕਰਕੇ ਮਾਰਕਸਵਾਦੀ ਦਵੰਦਾਤਮਕਤਾ ਵਿੱਚ ਇਨਸਾਨੀ ਸਿਫ਼ਤਾਂ ਵਾਲਾ ਚੋਖਾ ਰੰਗ ਭਰਿਆ। ਜੇਕਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 10