ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਇੱਥੋਂ ਦੇ ਬਾਗਾਂ ਵਿੱਚ ਸਿੱਧ ਬਾਗ਼ ਕਾਲਾ ਬਾਗ਼ ਹੈ। ਇਹ ਲੋਕ ਵੱਡੇ ਘਰ ਨਾਲ ਰਿਸ਼ਤਾ ਜੋੜਨ ਦੇ ਇੱਛੁਕ ਹਨ। ਇਸ ਪਿੰਡ ਦੀ ਸਮੁੱਚੀ ਤਥਾਤਮਕਤਾ (Facticity) ਇਹ ਹੈ ਕਿ ਔਰਤਾਂ ਚੁਸਤ ਅਤੇ ਬੰਦੇ ਲਾਈਲੱਗ ਹਨ।

ਤਿੰਨਾਂ ਪਰਿਵਾਰਾਂ ਦੀ ਫੈਕਟੀਸਿਟੀ ਦਾ ਅਧਿਐਨ ਕਰਨ ਉਪਰੰਤ ਇਨ੍ਹਾਂ ਪਰਿਵਾਰਾਂ ਦੇ ਮੁੱਖ ਪਾਤਰਾਂ ਦਾ ਅਸਤਿਤਵਵਾਦੀ ਅਧਿਐਨ ਕਰਨਾ ਬਣਦਾ ਹੈ। ਜਿਵੇਂ ਕਿ ਦੱਸਿਆ ਜਾ ਚੁੱਕਾ ਹੈ ਕਿ ਰਾਂਝਾ ਆਪਣੇ ਜੀਵਨ ਦੀਆਂ ਸੰਭਾਵਨਾਵਾਂ (Possibilities) ਵਿੱਚੋਂ ਮੁੱਖ ਚੋਣ ਇਸ਼ਕ ਦੀ ਕਰਦਾ ਹੈ। ਘਰ-ਬਾਰ ਤਿਆਗ ਕੇ ਸਿਆਲਾਂ ਦੇ ਰਾਹ ਪੈ ਜਾਂਦਾ ਹੈ। ਵੰਝਲੀ, ਭੂਰੀ ਨਾਲ ਲੈ ਚੱਲਦਾ ਹੈ, ਰਸਤੇ ਵਿੱਚ ਰਾਤ ਪੈਣ ਤੇ ਮੁੱਲਾਂ ਨਾਲ ਟਕਰਾਂਦਾ ਹੈ। ਝਨਾਂ ਨਦੀ 'ਤੇ ਪੁੱਜਦਾ ਹੈ। ਲੁੱਡਣ ਨੂੰ ਨਦੀ ਪਾਰ ਕਰਵਾਉਣ ਲਈ ਵਾਸਤਾ ਪਾਉਂਦਾ ਹੈ। ਪਰ ਬਿਨਾਂ ਕੁੱਝ ਦਿੱਤੇ ਉਹ ਅਜਿਹਾ ਕਰਨ ਤੋਂ ਇਨਕਾਰ ਕਰਦਾ ਹੈ। ਇਥੇ ਲੁੱਡਣ ਦੀਆਂ ਦੋਵੇਂ ਔਰਤਾਂ ਉਸਦੀ ਸਹਾਇਤਾ ਕਰਦੀਆਂ ਹਨ ਕਿਉਂਕਿ ਉਹ ਉਸਦੀ ਵੰਝਲੀ ਦੀਆਂ ਸੁਰਾਂ ਅਤੇ ਸੂਰਤ 'ਤੇ ਮੋਹਿਤ ਹੋ ਜਾਂਦੀਆਂ ਹਨ। ਦੋਵੇਂ ਔਰਤਾਂ ਰਾਂਝੇ ਨੂੰ ਹੀਰ ਦੀ ਸੇਜ ਤੇ ਲੈ ਜਾਂਦੀਆਂ ਹਨ। ਹੀਰ ਨੂੰ ਕਨਸੋ ਮਿਲਦੀ ਹੈ ਤਾਂ ਉਹ ਆਪਣੇ ਅਸਤਿਤਵ ਦੇ ਹੰਕਾਰ ਵਿੱਚ ਸੱਠ ਸਹੇਲੀਆਂ ਨਾਲ ਲੈ ਕੇ ਪੁੱਜਦੀ ਹੈ:

ਜੁਆਨੀ ਕਮਲੀ ਰਾਜ ਹੈ ਚੂਚਕੇ ਦਾ,
ਅਤੇ ਕਿਸੇ ਦੀ ਕੀ ਪਰਵਾਹ ਮੈਨੂੰ।
ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾਇ ਸੱਟਾਂ,
ਆਇਆ ਕਿੱਧਰੋਂ ਇਹ ਬਾਦਸ਼ਾਹ ਮੈਨੂੰ।[1]

ਇਰਾਦਾ ਤਾਂ ਹੀਰ ਦਾ ਬੜਾ ਝਗੜੇ ਵਾਲਾ ਹੈ ਪਰ ਰਾਂਝੇ ਨੂੰ ਵੇਖਣ ਸਾਰ ਹੀ ਉਸਦਾ ਅਸਤਿਤਵ ਰਾਂਝੇ ਅੱਗੇ ਸਮਰਪਣ ਕਰ ਜਾਂਦਾ ਹੈ:

ਕੂਕ ਮਾਰ ਹੀ ਮਾਰ ਤੇ ਪਕੜ ਛਮਕਾਂ,
ਪਰੀ ਆਦਮੀ ਤੇ ਕਹਿਰਵਾਨ ਹੋਈ।
ਰਾਂਝੇ ਉੱਠਕੇ ਆਖਿਆ ਵਾਹ ਸੱਜਣ,
ਹੀਰ ਹੱਸਕੇ ਤੇ ਮਿਹਰਬਾਨ ਹੋਈ।[2]

ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਮੈਂ ਅਤੇ ਤੂੰ/ ਉਹ ਦਾ ਮਿਲਾਪ ਹੀ ਸੰਸਾਰ ਨੂੰ ਚਲਾਉਂਦਾ ਹੈ ਪਰ ਦੂਜੇ ਬੰਦੇ ਕਈ ਵਾਰ ਇਸ ਮੈਂ+ਤੂੰ ਸੰਪਰਕ ਲਈ ਦੋਖੀ ਸਾਬਤ ਹੁੰਦੇ ਹਨ। ਅਜਿਹੇ ਬੰਦੇ ਦੋ ਪਿਆਰਿਆਂ ਲਈ ਦੁੱਖਾਂ ਦਾ ਘਰ (Hell is the other people) ਸਾਬਤ ਹੁੰਦੇ ਹਨ। ਕੈਦੋਂ ਹੀਰ ਰਾਂਝੇ ਲਈ ਦੁੱਖਾਂ ਦਾ ਸਾਧਨ ਬਣਦਾ ਹੈ। ਰਾਂਝੇ ਹੀਰ ਦੀ ਆਪਸੀ ਚੋਣ ਬਿਨਾਂ ਕਿਸੇ ਬਾਹਰੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 116

  1. ਸ਼ਾਹ ਚਮਨ (ਸੰ.), ਹੀਰ ਵਾਰਿਸ, ਚੇਤਨਾ ਪ੍ਰਕਾਸ਼ਨ, 2007, ਪੰਨਾ.32
  2. ਉਹੀ, ਪੰ. 33