ਆਪਣਾ ਸਮਾਜਿਕ ਅਤੇ ਵਿਅਕਤੀਗਤ ਗੌਰਵ/ਅਸਤਿਤਵ ਮਿੱਟੀ ਵਿੱਚ ਮਿਲ ਰਿਹਾ ਹੈ। ਅਸਤਿਤਵਵਾਦੀਆਂ ਅਨੁਸਾਰ ਇਹ ਜ਼ਮੀਰ ਦੀ ਆਵਾਜ਼ (Voice of conscience) ਹੁੰਦੀ ਹੈ ਜੋ ਗੁਆਚੀ ਹੋਂਦ ਮੁੜ ਉਭਾਰਨ ਦੀ ਇਛੁੱਕ ਹੁੰਦੀ ਹੈ। ਭਾਈਆਂ ਨਾਲੋਂ ਸਮੇਂ ਅਤੇ ਸਥਾਨ ਦੀ ਦੂਰੀ ਅਜਿਹੀ ਤੀਬਰ ਭਾਵਨਾ ਪੈਦਾ ਕਰਦੀ ਹੈ:
• ਮਹੀਂ ਚਾਰਦਿਉਂ ਵੱਢਿਆ ਸੁ ਨੱਕ ਸਾਡਾ,
• ਸਾਥੇ ਖੂਹਣੀਆਂ ਏਸਦੇ ਮਾਲਦੀਆਂ ਨੇ
• ਜਿਨੀਂ ਭੁਇੰ ਤੋਂ ਰੁੱਸਕੇ ਏਹ ਆਇਆ,
ਕਿਆਰੀ ਬਣੀਂ ਪਈਆਂ ਏਸ ਲਾਲ ਦੀਆਂ ਨੇ।[1]
ਇਵੇਂ ਭਰਜਾਈਆਂ ਦਾ ਖ਼ਤ ਹੀਰ ਨੂੰ ਹੈ:
• ਦਿਉਰ ਚੰਨ ਸਾਡਾ ਸਾਥੋਂ ਰੁੱਸ ਆਇਆ,
•ਬੋਲ ਬੋਲ ਕੇ ਖਰਾ ਤ੍ਰਿਖਿਆ ਈ।[2]
•ਕੋਈ ਢੁੱਡ ਵਡੇਰੜਾ ਕੰਮ ਜੋਗਾ,
ਅਜੇ ਇਹ ਨਾ ਯਾਰੀਆਂ ਸਿੱਖਿਆ ਈ।[3]
ਪਰ ਰਾਂਝਾ ਭਾਈਆਂ ਵੱਲੋਂ ਕੀਤੇ ਦੁਰਵਿਵਹਾਰ ਅਤੇ ਭਰਜਾਈਆਂ ਦੀਆਂ ਮਾਰੀਆਂ ਬੋਲੀਆਂ ਕਾਰਨ ਵਾਪਸ ਪਰਤਣ ਤੋਂ ਕੋਰੀ ਨਾਂਹ ਕਰਦਾ ਹੈ।
ਹੀਰ ਆਪਣੀ ਜੀਵਨ ਸਾਂਝ ਦੇ ਟੀਚੇ ਨੂੰ ਪੂਰਾ ਕਰਨ ਹਿੱਤ ਰਾਂਝੇ ਨੂੰ ਭੱਜਣ ਦੀ ਸਲਾਹ ਦਿੰਦੀ ਹੈ ਪਰ ਉਸਦਾ ਜਵਾਬ ਹੈ- ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦੇ ਨਾਲ ਚੋਰੀਆਂ ਅਤੇ ਉਧਾਲਿਆਂ ਦੇ। ਦਰਅਸਲ ਰਾਂਝਾ ਵਕਤ ਨੂੰ ਸੰਭਾਲ ਨਾ ਸਕਿਆ। ਸਾਰਤਰ ਦਾ ਮੱਤ ਹੈ ਕਿ ਜੇ ਬੰਦੇ ਦੇ ਅਮਲਾਂ ਨਾਲ ਉਸਨੂੰ ਕੋਈ ਨੁਕਸਾਨ ਪੁੱਜਦਾ ਹੈ ਤਾਂ ਉਸ ਲਈ ਉਹ ਕੋਈ ਬਹਾਨਾ (No excuse) ਨਹੀਂ ਬਣਾ ਸਕਦਾ। ਇਸੇ ਲਈ ਹੀਰ ਨੂੰ ਦੁਖੀ ਹੋ ਕੇ ਇਹ ਕਹਿਣਾ ਪੈਂਦਾ ਹੈ:
ਮੇਰਾ ਆਖਣਾ ਓਸ ਨਾ ਕੰਨ ਕੀਤਾ,
ਹੁਣ ਕਾਸਨੂੰ ਡੁਸਕਣਾ ਪਾਇਓ।
ਮੈਂ ਆਖ ਥੱਕੀ ਭੈੜੇ ਕਮਲੜੇ ਨੂੰ
ਲੈ ਕੇ ਉੱਠ ਚਲ ਵਕਤ ਘੁਸਾਇਓ ਜੇ।[4]
ਹੀਰ ਦੇ ਵਿਆਹ ਦੀ ਚਿੱਠੀ ਖੇੜੀਂ ਭੇਜ ਦਿੱਤੀ ਜਾਂਦੀ ਹੈ। ਨੀਤਸ਼ੇ ਤਾਂ ਬੰਦੇ ਦੀ ਕਮਜ਼ੋਰੀ ਨੂੰ ਵੀ ਅਨੈਤਿਕ ਦ੍ਰਿਸ਼ਟੀ ਤੋਂ ਵੇਖਦਾ ਹੈ। ਸ਼ਾਇਦ ਇਹੋ ਵਿਚਾਰ ਵਾਰਿਸ ਸ਼ਾਹ ਪੇਸ਼ ਕਰਦਾ ਹੈ:
ਸਾਕ ਮਾੜਿਆਂ ਦੇ ਖੋਹ ਲੈਣ ਡਾਢੇ,
ਅਣਪੰਜਦੇ ਉਹ ਨਾ ਬੋਲਦੇ ਨੀ।[5]
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 118