ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮਜ਼ੋਰ ਬੰਦੇ ਮਰੇ ਸੱਪ ਵਾਂਗ ਜ਼ਹਿਰ ਘੋਲਦੇ ਰਹਿ ਜਾਂਦੇ ਹਨ। ਮਾੜਿਆਂ ਦੇ ਕਿਸੇ ਗੁਣ ਦੀ ਕਦਰ ਵੀ ਨਹੀਂ ਪੈਂਦੀ। ਕਦੇ ਦੂਸਰੇ ਨੂੰ ਮਾਰਨ ਅਤੇ ਕਦੇ ਆਤਮ ਹੱਤਿਆ ਕਰਨ ਬਾਰੇ ਸੋਚਦੇ ਰਹਿੰਦੇ ਹਨ। ਇਉਂ ਉਨ੍ਹਾਂ ਦਾ ਅਸਤਿਤਵੀ ਪਤਨ ਹੋ ਜਾਂਦਾ ਹੈ। ਜਾਨ੍ਹ ਮਕੈਰੀ ਲਿਖਦਾ ਹੈ:

"Fallen-man who is in the inauthentic present is characterized by irresolution - he jumps from immediate possibility to another. His existence is not his own but is at the mercy of chance circumstances in the world in which it is founded, and so it lacks coherence."[1]

(ਅਰਥਾਤ ਪਤਨ-ਮੁਖ ਬੰਦਾ ਇਰਾਦੇ ਦੀ ਘਾਟ ਕਾਰਨ ਅਪ੍ਰਮਾਣਿਤ ਹੁੰਦਾ ਹੋਇਆ ਇੱਕ ਸੰਭਾਵਨਾ ਤੋਂ ਦੂਜੀ ਸੰਭਾਵਨਾ ਵੱਲ ਟਪੂਸੀ ਮਾਰਦਾ ਹੈ। ਉਸਦੀ ਹੋਂਦ ਆਪਣੀ ਨਹੀਂ ਹੁੰਦੀ ਸਗੋਂ ਉਸਦਾ ਸੰਸਾਰ ਸਥਿਤੀਆਂ ਦੇ ਰਹਿਮ ਤੇ ਹੁੰਦਾ ਹੈ, ਇਸੇ ਕਰਕੇ ਉਸ ਵਿੱਚ ਇੱਕਸੁਰਤਾ ਦੀ ਘਾਟ ਹੁੰਦੀ ਹੈ।)

ਕਾਜ਼ੀ ਹੀਰ ਨੂੰ ਸਰ੍ਹਾ ਦੇ ਬਥੇਰੇ ਵਾਸਤੇ ਪਾਉਂਦਾ ਹੈ ਪਰ ਹੀਰ ਟੱਸ ਤੋਂ ਮੱਸ ਨਹੀਂ ਹੁੰਦੀ। ਉਹ ਤਾਂ ਸਗੋਂ ਕਾਜ਼ੀ ਦੇ ਅਸਤਿਤਵ ਨੂੰ ਵੰਗਾਰਦੀ ਹੈ: ਖਾਣ ਵੱਢੀਆਂ ਨਿੱਤ ਈਮਾਨ ਵੇਚਣ, ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ।[2]

ਧੱਕੇ ਨਾਲ ਨਿਕਾਹ ਪੜ੍ਹਕੇ ਹੀਰ ਨੂੰ ਖੇੜ੍ਹਿਆਂ ਵੱਲ ਟੋਰ ਦਿੱਤਾ ਜਾਂਦਾ ਹੈ। ਉਹ ਰਾਂਝੇ ਨੂੰ ਸਪਸ਼ਟ ਸੰਦੇਸ਼ ਦਿੰਦੀ ਹੈ ਕਿ ਉਹ ਆਪਣੀ ਵਾਹ ਲਾ ਚੁੱਕੀ ਹੈ ਜਿਸ ਵਿੱਚ ਉਹ ਬੇਵੱਸ ਹੋ ਗਈ ਹੈ।

ਚੂਚਕ ਵੀ ਹੀਰ ਨੂੰ ਧੱਕੇ ਨਾਲ ਵਿਦਾ ਕਰਕੇ ਆਪਣੇ ਅਸਤਿਤਵ ਨੂੰ ਵੱਜੀ ਠੇਸ ਅਨੁਭਵ ਕਰਦਾ ਹੈ: ਸਿਰ ਹੇਠਾਂ ਕਰ ਗਿਆ ਸੀ ਮਹਿਰ ਚੂਚਕ, ਜਦੋਂ ਸੱਥ ਵਿੱਚ ਆਣਕੇ ਗੱਲ ਚੱਲੀ।[3]

ਹੁਣ ਰਾਂਝਾ ਆਪਣੇ ਗੁਆਚੇ ਅਸਤਿਤਵ ਨੂੰ ਪ੍ਰਾਪਤ ਕਰਨ ਲਈ ਨਵੀਂ ਸੰਭਾਵਨਾ (Possibility) ਵੱਲ ਪਰਤਦਾ ਹੈ।

"Possibilities implies something which is ahead, and before which man stands."[4]

(ਅਰਥਾਤ ਸੰਭਾਵਨਾ ਦਾ ਭਾਵ ਕੋਈ ਚੀਜ਼ ਅੱਗੇ ਹੈ ਅਤੇ ਜਿਸਦੇ ਸਨਮੁਖ ਬੰਦਾ ਖੜ੍ਹਦਾ ਹੈ।)

ਹੁਣ ਰਾਂਝੇ ਪਾਸ ਇੱਕੋ ਇੱਕ ਸੰਭਾਵਨਾ ਹੈ ਕਿ ਉਹ ਬਾਲ ਨਾਥ ਦੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 119

  1. John Macquarrie, Op. cit, p.182
  2. ਸ਼ਾਹ ਚਮਨ (ਸੰ.), ਉਹੀ, ਪੰ. 78
  3. ਉਹੀ, ਪੰ. 82
  4. John Macquarrie, Op. cit, P.150