ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਹ ਮੁਹੰਮਦ ਅਨੁਸਾਰ, ਰਾਣੀ ਦੇ ਆਖੇ ਲੱਗਕੇ ਪੰਜਾਬ ਨਾਲ ਧਰੋਹ ਕਮਾਇਆ। ਤੇਜਾ ਸਿੰਘ ਤੋਂ ਵੱਡੀ ਗਦਾਰੀ ਕੀ ਹੋ ਸਕਦੀ ਹੈ?

ਤੇਜਾ ਸਿੰਘ ਸਰਦਾਰ ਪਲ ਵੱਢ ਦਿੱਤਾ।
ਘਰੋਂ ਨੱਸ ਨਾ ਜਾਇ ਇਹ ਫ਼ੌਜ ਸਾਰੀ।[1]

ਇਵੇਂ ਫ਼ਰੀਦਕੋਟ ਦਾ ਰਾਜਾ ਪਹਾੜਾ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੋ ਨਿਬੜਿਆ:

ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ
ਸਿੰਘਾਂ ਨਾਲ ਸੀ ਉਸਦੀ ਗੈਰਸਾਲੀ।[2]

ਉਸਨੇ ਹੀ 'ਲਾਟ’ ਨੂੰ ਸਿੱਖ ਫ਼ੌਜ ਦੇ ਮੈਦਾਨ ਛੱਡਣ ਦਾ ਭੇਦ ਦਿੱਤਾ। ਰਾਜਾ ਗੁਲਾਬ ਸਿੰਘ ਅੰਗਰੇਜ਼ਾਂ ਨੂੰ ਆਪ ਲੈ ਕੇ ਆਇਆ।

ਇਸ ਸਭ ਦੇ ਫਲਸਰੂਪ ਲੜਨ ਵਾਲੇ ਬਹਾਦਰਾਂ ਵਿੱਚ ਮਜ਼ਹਰ ਅਲੀ, ਮਾਘੇ ਖਾਂ ਅਤੇ ਵਿਸ਼ੇਸ਼ ਕਰਕੇ ਸ਼ਾਮ ਸਿੰਘ ਅਟਾਰੀ ਵਾਲੇ ਦਾ ਨਾਂ ਹਮੇਸ਼ਾ ਲਈ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਨ੍ਹਾਂ ਦਾ ਅਸਤਿਤਵ ਪ੍ਰਮਾਣਿਕ ਰਿਹਾ। ਸ਼ਾਹ ਮੁਹੰਮਦ ਇਨ੍ਹਾਂ ਯੁੱਧਾਂ ਵਿੱਚ ਹਾਰ ਦਾ ਸਾਰੇ ਦਾ ਸਾਰਾ ਭਾਂਡਾ ਰਾਣੀ ਜਿੰਦਾਂ ਸਿਰ ਭੰਨਦਾ ਹੈ:

ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤੀ
ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ।[3]

ਇਸ ਲੜਾਈ ਵਿੱਚ ਜਿਹੜੇ ਹੋਰਨਾਂ ਦੇ ਆਖੇ ਲੱਗਕੇ ਲੜਾਈ ਵਿੱਚ ਸ਼ਾਮਲ ਹੋਏ ਉਹ ਵਿਅਕਤਿਤਵਹੀਣ (Depersonalize) ਹੋ ਕੇ ਗਏ ਸਨ, ਆਪਣੀ ਮਰਜ਼ੀ ਨਾਲ ਨਹੀਂ ਗਏ ਸਨ। ਉਨ੍ਹਾਂ ਦੇ ਆਪਣੇ ਬੋਲਾਂ ਤੋਂ ਸਪਸ਼ਟ ਹੈ:

ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੀ
ਆਖੇ ਲੱਗਕੇ ਸੰਗੀਆਂ ਸਾਥੀਆਂ ਦੇ।[4]

ਦੂਜੇ ਦੇ ਆਖੇ ਲੱਗਕੇ, ਆਪਣੀ ਸੁਤੰਤਰ ਸੋਚ ਤਿਆਗ ਕੇ ਕੋਈ ਕੰਮ ਕਰਨਾ ਹੀ ਅਪ੍ਰਮਾਣਿਕ ਅਸਤਿਤਵ ਅਖਵਾਉਂਦਾ ਹੈ।

ਸ਼ਾਹ ਮੁਹੰਮਦ ਕਹਿੰਦਾ ਹੈ ਕਿ ਰਾਣੀ ਨੇ ਅੱਜ ਆਪਣੇ ਭਰਾ ਦਾ ਬਦਲਾ ਲੈ ਲਿਆ ਹੈ:

ਲਿਖਿਆ ਤੁਰਤ ਪੈਗਾਮ ਰਾਣੀ ਜਿੰਦ ਕੌਰਾਂ
ਕੋਈ ਤੁਸਾਂ ਨੇ ਦੇਰ ਨਾ ਲਾਵਣੀ ਜੀ।

ਸ਼ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ,

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 138

  1. ਉਹੀ, ਬੰਦ ਨੰ: 91
  2. ਉਹੀ, ਬੰਦ ਨੰ:75
  3. ਉਹੀ, ਬੰਦ ਨੰ: 54
  4. ਉਹੀ, ਬੰਦ ਨੰ: 93