ਲੂਣਾ
'ਲੂਣਾ' ਮਹਾਂਕਾਵਿ ਸ਼ਿਵ ਕੁਮਾਰ ਦਾ ਸ਼ਾਹਕਾਰ ਹੈ। ਇਸ ਸ਼ਾਹਕਾਰ ਵਿੱਚ ਮਹਾਂਕਾਵਿਕ, ਨਾਟ-ਕਾਵਿ ਅਤੇ ਕਾਵਿ-ਨਾਟ ਤਿੰਨੋਂ ਵਿਧਾਵਾਂ ਦੇ ਲੱਛਣ ਸ਼ਾਮਲ ਹਨ। ਸ਼ਿਵ ਨੇ ਇਸ ਬਿਰਤਾਂਤਕ ਰਚਨਾ ਦੀ ਸਿਰਜਨਾ ਦੀ ਮੁੱਖ ਗੋਂਦ ਤਾਂ ਕਾਦਰਯਾਰ ਦੇ ਕਿੱਸੇ 'ਪੂਰਨ ਭਗਤ' ਤੋਂ ਹੀ ਲਈ ਹੈ ਪਰ ਉਸ ਵਿੱਚ ਵਰਤਮਾਨ ਪਰਿਸਥਿਤੀਆਂ ਅਨੁਸਾਰ ਆਪਣਾ ਸੰਦੇਸ਼ ਦੇਣ ਲਈ ਕੁੱਝ ਕਾਂਟ-ਛਾਂਟ ਵੀ ਕੀਤੀ ਹੈ ਅਤੇ ਕੁੱਝ ਮਸਾਲਾ ਜੋੜਿਆ ਵੀ ਹੈ। ਕੁੱਝ ਕਲਪਤ ਪਾਤਰ ਸਿਰਜੇ ਹਨ ਜਿਵੇਂ ‘ਚੰਬੇ ਦਾ ਰਾਜਾ ਵਰਮਨ’, ‘ਉਸਦੀ ਪਤਨੀ ਕੁੰਤ’, ‘ਲੂਣਾ ਦੀਆਂ ਸਹੇਲੀਆਂ' 'ਈਰਾ ਤੇ ਮਥਰੀ', 'ਲੂਣਾ ਦਾ ਬਾਪ’, ‘ਬਾਰੂ’ ਤੇ ‘ਇਕ ਗੋਲੀ' ਆਦਿ। ਇਸ ਕਥਾ ਦਾ ਇਤਿਹਾਸਕ ਪਿਛੋਕੜ ਰਜਵਾੜਾ ਸ਼ਾਹੀ ਦਾ ਦੌਰ ਹੈ। ਇਉਂ ਇਹ ਕਿੱਸਾ ਜਾਂ ਕਹੋ ਮਹਾਂ-ਕਾਵਿਕ ਬਿਰਤਾਂਤ ਪੁਰਾਤਨਤਾ ਵਿੱਚ ਨਿਜੀ ਬੁੱਧੀ (Tradition and individual talent) ਦਾ ਸੁਮੇਲ ਹੈ। ਇਤਿਹਾਸਕਤਾ ਦੇ ਉਸ ਦੌਰ ਵਿੱਚ ਔਰਤ ਦਾ ਸਮਾਜ ਵਿੱਚ ਸਥਾਨ (ਉਂਜ ਤਾਂ ਅੱਜ ਵੀ ਬਹੁਤੀ ਤਬਦੀਲੀ ਨਹੀਂ) ਗੌਣ ਸੀ। ਉਹ ਤਾਂ ਕੇਵਲ ਮਨੁੱਖ ਦੀ ਕਾਮੁਕ ਤ੍ਰਿਪਤੀ ਜਾਂ ਬੱਚੇ ਦੇ ਜੰਮਣ ਵਾਲੀ ਮਸ਼ੀਨ ਤੋਂ ਵੱਧ ਅਸਤਿਤਵ ਨਹੀਂ ਰੱਖਦੀ ਸੀ।
ਜਿਸ ਪਰਿਸਥਿਤੀ (Situation) ਵਿੱਚ ਸ਼ਿਵ ਕੁਮਾਰ ਨੇ ਇਨ੍ਹਾਂ ਪਾਤਰਾਂ ਨੂੰ ਪੇਸ਼ ਕੀਤਾ ਹੈ, ਉਹ ਇੰਜ ਹੈ। ਇਸ ਮਹਾਂਕਾਵਿ ਦੇ ਪਹਿਲੇ ਸਰਗ ਵਿੱਚ ਨਟੀ ਅਤੇ ਸੂਤਰਧਾਰ ਦੁਆਰਾ ‘ਉਦੀਪਨ’ ਸਿਰਜਿਆ ਗਿਆ ਹੈ। ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਸੰਘਣੇ ਜੰਗਲ ਵਿੱਚ ਬੈਠੇ ਪ੍ਰੇਮ-ਕਲੋਲ ਕਰ ਰਹੇ ਹਨ। ਇਸ ਸੁਹਾਵਣੇ ਦੇਸ਼ ਦੀ ਪ੍ਰਸ਼ੰਸਾ ਕਰ ਰਹੇ ਹਨ। ਸਮਾਂ ਰਾਤ ਦਾ ਆਖਰੀ ਪਹਿਰ ਹੈ। ਇਸ ਸਰਗ ਵਿੱਚ ਅੰਗੋਂ ਵਾਪਰਨ ਵਾਲੀਆਂ ਘਟਨਾਵਾਂ ਦੇ ਅਸਤਿਤਵੀ ਸੰਕੇਤ ਉਪਲਬਧ ਹਨ। ਜਿਵੇਂ ਕਿ ਇੱਕ ਕੁੜੀ ਵਟਣਾ ਮਲ ਮਲ ਕੇ ਨੰਗੀ ਨਹਾ ਰਹੀ ਹੈ। ਪਾਣੀ ਪਾ ਕੇ ਆਪਣੀ ਅੱਗ ਬੁਝਾਉਣ ਦੀ ਨਿਰਰਥਕ ਕੋਸ਼ਿਸ਼ ਕਰ ਰਹੀ ਹੈ। ਨਾਰ ਦੇ ਬੁੱਤ ਨੂੰ ਕਿਸੇ ਕਾਮੀ ਦਾ ਵੇਖਣਾ ਪਰ ਭੋਗਣ ਤੋਂ ਪਹਿਲਾਂ ਹੀ ਸੁਪਨੇ ਦਾ ਟੁੱਟ ਜਾਣਾ ਆਦਿ। ਅਸਤਿਤਵ ਇੱਕ ਨਿਰੰਤਰ ਵਿਕਾਸ ਵਾਲੀ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 140