ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਨਵੀ-ਪ੍ਰਕਿਰਿਆ ਹੈ। ਇਹ ਕਦੇ ਵੀ ਸੰਪੂਰਨ ਨਹੀਂ ਹੁੰਦਾ। ਇਸਦੇ ਅਧਵਾਟੇ ਰਹਿਣ ਵਿੱਚ ਹੀ ਆਨੰਦ ਹੈ। ਵੇਖੋ:

ਵਿਚ ਅਧਵਾਟੇ ਖੜ੍ਹਨ ਦਾ
ਆਵੇ ਬੜਾ ਮਜ਼ਾ
ਕੁੱਝ ਪਿੱਛੇ ਮੁੜਨ ਦੀ ਲਾਲਸਾ
ਕੁੱਝ ਅੱਗੇ ਵਧਣ ਦਾ ਚਾਅ
ਪਰ ਜੋ ਵੀ ਪੂਰਨ ਥੀਵਿਆ
ਉਹਦਾ ਜੀਣਾ ਜੱਗ ਕਿਹਾ?
ਹੈ ਸ਼ੁਕਰ ਸਮਾਂ ਨਾ ਧਰਤੇ ਤੇ
ਇਕੋ ਥਾਉਂ ਖੜਾ।[1]

ਇਵੇਂ ਜੀਵਨ ਦੀ ਸੀਮਿਤਤਾ (Finite) ਦੀ ਗੱਲ ਕਰਦਿਆਂ ਮੌਤ (Death) ਨੂੰ ਯਕੀਨੀ ਕਿਹਾ ਗਿਆ। ਇਸ ਪਰਿਵਰਤਨ ਦੀ ਅਣਹੋਂਦ ਵਿੱਚ ਜੀਵਨ ਦੇ ਬੁੱਸ ਜਾਣ ਦਾ ਖ਼ਤਰਾ ਸੀ। ਸੰਸਾਰ ਵਿੱਚ ਮਨੁੱਖ ਭਟਕਣ/ਬੇਚੈਨੀ (Anxiety) ਵਿੱਚ ਹੈ। ਪਰ ਇਸ ਭਟਕਣ ਵਿੱਚ ਹੀ ਮਨੁੱਖ ਦੀ ਪ੍ਰਗਤੀ ਦਾ ਭੇਦ ਛੁਪਿਆ ਹੋਇਆ ਹੈ। ਭਟਕਣ ਹੀ ਮਨੁੱਖ ਦੀਆਂ ਸੰਭਾਵਨਾਵਾਂ (Possibilities) ਨੂੰ ਗਤੀ ਪ੍ਰਦਾਨ ਕਰਦੀ ਹੈ। ਨਟੀ ਅਤੇ ਸੂਤਰਧਾਰ ਇਹ ਗੱਲਾਂ ਕਰ ਰਹੇ ਹਨ ਕਿ ਚੰਬੇ ਦੀਆਂ ਕੁੜੀਆਂ ਦੀ ਇੱਕ ਟੋਲੀ ਗੀਤ ਗਾਉਂਦੀ ਆ ਰਹੀ ਹੈ। ਪਾਰਲੌਕਿਕ ਪਾਤਰ (ਨਟੀ ਤੇ ਸੂਤਰਧਾਰ) ਚੰਬਿਆਲਣਾ ਪਾਸੋਂ ਅੱਜ ਇਸ ਤਿਉਹਾਰ ਨੂੰ ਮਨਾਏ ਜਾਣ ਦਾ ਕਾਰਨ ਪੁੱਛਦੇ ਹਨ। ਚੰਬਿਆਲਣਾਂ ਦੱਸਦੀਆਂ ਹਨ ਉਨ੍ਹਾਂ ਦੇ ਰਾਜੇ ਵਰਮਨ ਦਾ ਜਨਮ ਦਿਨ ਹੈ। ਉਹ ਰਾਣੀ ਕੁੰਤ ਦੇ ਮਹਿਲੀਂ ਚੱਲੀਆਂ ਹਨ। ਇਸ ਸਮਾਗਮ ਦਾ ਉਦਘਾਟਨ ਸਿਆਲਕੋਟ ਦਾ ਰਾਜਾ ਸਲਵਾਨ ਕਰੇਗਾ ਜੋ ਵਰਮਨ ਦਾ ਧਰਮ ਭਰਾ ਹੈ। ਅੰਤ ਵਿੱਚ ਰਾਜਾ ਚੰਬੇ ਦੀਆਂ ਲੜਕੀਆਂ ਵਿੱਚੋਂ ਇੱਕ ਨੂੰ 'ਮਿਸ ਚੰਬਾ’ ਚੁਣੇਗਾ। ਉਹੀ ‘ਮਿਸ ਚੰਬਾ' ਵਰਮਨ ਦੀ ਵਡੇਰੀ ਆਯੂ ਲਈ ਦੁਆ ਕਰੇਗੀ। ਇਸੇ ਸਰਗ ਵਿੱਚ ਔਰਤ ਸੰਬੰਧੀ ਇੱਕ ਆਦਮਖੋਰੀ (Cannibal) ਸੰਕੇਤ ਉਪਲਬਧ ਹੈ ਜੋ ਕਿ ਰੂੜੀਵਾਦੀ ਅਤੇ ਘਸਿਆ ਪਿਟਿਆ ਵਿਚਾਰ ਹੈ:

ਜਿਉਂ ਮੱਕੜੇ ਸੰਗ ਮੱਕੜੀ
ਪਹਿਲੇ ਭੋਗ ਰਚਾ
ਗਰਭਵਤੀ ਮੁੜ ਹੋਇਕੇ
ਜਾਂਦੀ ਉਸਨੂੰ ਖਾ।[2]

ਇਸੇ ਕਾਰਨ ਡੀ.ਬੋਵੇਰ (De Beauvoir) ਅਨੁਸਾਰ ਔਰਤ ਮੱਕੜੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 141

  1. ਉਹੀ, ਪੰ. 24
  2. ਉਹੀ, ਪੰ. 36