ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਉਥੇ ਮੈਂ ਫ਼ਾਲਤੂ ਆਂ।[1]

ਫਲਸਰੂਪ ਅਜੀਤ ਸਹੁਰਿਆਂ ਦਾ ਘਰ ਛੱਡਕੇ ਖ਼ਾਬਦੋਸ਼ ਬਣ ਗਈ। ਉਹ ਵਰਕਿੰਗ ਗਰਲਜ਼ ਹੋਸਟਲ ਵਿੱਚ ਆ ਗਈ। ਇਥੇ ਆ ਕੇ ਉਸਨੇ ਸੁਤੰਤਰਤਾ ਮਹਿਸੂਸ ਕੀਤੀ। ਕਾਰਜਕਾਰੀ ਪ੍ਰਿੰਸੀਪਲ ਦੇ ਨਾਲ ਨਾਲ ਉਸਨੇ 'ਰੂਪੀ ਟ੍ਰੇਡ' ਪਰਚਾ ਸ਼ੁਰੂ ਕਰ ਲਿਆ। ਇਨ੍ਹਾਂ ਦਿਨਾਂ ਵਿੱਚ ਉਹ ਇੱਕ ਰਾਜਨੀਤਿਕ ਦੇ ਮਕਾਨ ਵਿੱਚ ਕਿਰਾਏ ਤੇ ਰਹਿਣ ਲੱਗੀ। ਇਤਨੇ ਵਿੱਚ ਡਾਇਰੈਕਟਰੀ ਆਫ਼ ਇੰਡੀਅਨ ਵੁਮੈਨ ਟੂਡੇ’ ਛਪ ਗਈ ਜਿਸਦਾ ਫਾਰਵਾਰਡ ਇੰਦਰਾ ਗਾਂਧੀ ਨੇ ਲਿਖਿਆ ਸੀ ਅਤੇ ਇਹ ਉਸੇ ਨੂੰ ਸਮਰਪਿਤ ਸੀ। ਮਾਲਕ ਮਕਾਨ ਨਾਲ ਝਗੜਾ ਖੜ੍ਹਾ ਹੋਇਆ ਜੋ ਮੁਸ਼ਕਲ ਨਾਲ ਨਿਬੇੜਿਆ। ਸੰਕਟ ਭਰੀਆਂ ਸਥਿਤੀਆਂ ਵਿੱਚ ਅਜੀਤ ਕੌਰ ਆਪਣੇ ਅਸਤਿੱਤਵ ਨੂੰ ਗੁਨਾਹਿ (Guilt) ਦੇ ਅਸਤਿਤਵੀ ਚਿੰਨ੍ਹ (Existential symbol) ਰਾਹੀਂ ਇੰਜ ਪੇਸ਼ ਕਰਦੀ ਹੈ

ਗੁਨਾਹਿ ਅੱਵਲ - ਔਰਤ ਹੋਣਾ
ਗੁਨਾਹਿ ਦੋਮ- ਇਕੱਲੀ ਔਰਤ
ਗੁਨਾਹਿ ਸੋਮ - ਇਕੱਲੀ ਤੇ ਆਪਣੀ ਰੋਟੀ ਆਪ ਕਮਾਂਦੀ ਔਰਤ।
ਗੁਨਾਹਿ ਅਜ਼ੀਮ-ਤਰੀਨ - ਆਪਣੀ ਰੋਟੀ ਆਪ ਕਮਾਂਦੀ, ਜ਼ਹੀਨ, ਖ਼ੁਦਦਾਰ, ਇਕੱਲੀ ਔਰਤ, ਇਸ ਦੇਵਤਿਆਂ ਦੇ ਮੁਲਕ ਹਿੰਦੁਸਤਾਨ ਵਿੱਚ।.....
ਇੱਕ ਹੋਰ ਗੁਨਾਹ..... ਆਪਣੀਆਂ ਕਦਰਾਂ ਨਾਲ ਜੀਣਾ,
ਤਣ ਕੇ ਜੀਣਾ, ਖ਼ੁਦਦਾਰੀ ਨਾਲ ਜੀਣਾ, ਤੇ ਬਾਕੀ ਦੁਨੀਆਂ
ਦੀਆਂ ਕਦਰਾਂ ਕੀਮਤਾਂ ਨਾਲ- ਜੇ ਮਨ ਹੁੰਗਾਰਾ ਨਾ ਭਰੇ
ਤਾਂ ਸਮਝੌਤਾ ਨਾ ਕਰਨਾ|[2]

ਅਸਤਿਤਵਵਾਦੀ ਦ੍ਰਿਸ਼ਟੀਕੋਨ ਅਨੁਸਾਰ ਉਪਰੋਕਤ ਵਿਵਰਣ ਦਾ ਬੜਾ ਮਹੱਤਵ ਹੈ। ਪ੍ਰਮਾਣਿਕ ਅਸਤਿੱਤਵ ਵਾਲੀ ਸ਼ਖ਼ਸੀਅਤ ਚਾਪਲੂਸੀ ਵਾਲੀ ਜਾਂ ਹਾਂ ਜੀ, ਹਾਂ ਜੀ ਕਰਨ ਵਾਲੀ ਨਹੀਂ ਹੁੰਦੀ। ਚਾਪਲਸੀ ਵਿੱਚ ਸੁਖ ਹੈ, ਨਾਂਹ ਕਹਿਣ ਵਿੱਚ ਦੁੱਖ ਹੈ। ਪਰ ਨਾਂਹ ਉਦੋਂ ਹੀ ਕਹਿਣੀ ਹੈ ਜੇ ਕੋਈ ਗੱਲ ਗ਼ਲਤ ਹੈ। ਇਸ ਸੰਬੰਧ ਵਿੱਚ ਨਿਕੋਲਸ ਬਰਦੀਏਵ (Nicolas Berdyaev) ਲਿਖਦਾ ਹੈ:

Personality is not only capable of experiencing suffering but in a certain sense personality is suffering. The struggle to achieve personality and its consolidation are a painful process. The self- realization of personality pre- supposes resistance; it demands a conflict with the enslaving power of the world, a

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 151

  1. ਉਹੀ, ਪੰ. 109
  2. ਉਹੀ, ਪੰ. 131