ਬੰਦੇ ਨੂੰ ਪ੍ਰਾਪਤ ਮਾਹੌਲ
ਅਨੇਕ ਸੰਭਾਵਨਾਵਾਂ
ਸੁਤੰਤਰ ਚੋਣ
ਚੋਣ 'ਤੇ ਅਮਲ
ਸਾਰ ਦੀ ਪ੍ਰਾਪਤੀ
ਮਨੁੱਖੀ ਸੁਤੰਤਰਤਾ, ਮਾਨਵੀ ਕੀਮਤਾਂ, ਮਨੁੱਖੀ ਚਿੰਤਾਵਾਂ, ਮਾਨਵੀ ਸੰਵੇਗ, ਉਸਦਾ ਅਤਾਰਕਿਕ ਵਿਅਕਤਿਤਵ ਆਦਿ ਸਭ ਕੁੱਝ ਅਸਤਿਤਵਵਾਦ ਦੇ ਅਧਿਐਨ ਦਾ ਖੇਤਰ ਹੈ। ਇਸ ਚਿੰਤਨ ਦੀ ਵਿਲੱਖਣਤਾ ਇਹ ਹੈ ਕਿ ਆਪਣਾ ਪੈਂਡਾ ਕੁਦਰਤ ਦੀ ਥਾਂ ਵਿਅਕਤੀ ਤੋਂ ਸ਼ੁਰੂ ਕਰਦਾ ਹੈ। ਸਾਰਤਰ ਵੀ ਆਪਣੇ ਚਿੰਤਨ ਦਾ ਆਧਾਰ ਵਿਅਕਤੀ ਨੂੰ ਬਣਾਉਂਦਾ ਹੈ। ਵਿਅਕਤੀ ਨੂੰ ਉਹ ਉਸਦੀ ਚੇਤਨਾ ’ਤੇ ਕੇਂਦਰਤ ਕਰਦਾ ਹੈ। ਚੇਤਨਾ ਕਿਸੇ ਬਾਹਰੀ ਦਬਾਅ ਤੋਂ ਸੁਤੰਤਰ ਹੋ ਕੇ ਫ਼ੈਸਲਾ ਕਰਦੀ ਹੈ। ਇਹ ਫੈਸਲਾ ਅਨੇਕਾਂ ਸੰਭਾਵਨਾਵਾਂ ਵਿੱਚੋਂ ਕਿਸੇ ਇੱਕ ਸੰਭਾਵਨਾ ਦੀ ਚੋਣ ਕਰਨ ਵਿੱਚ ਨਿਹਿਤ ਹੁੰਦਾ ਹੈ। ਅਸਤਿਤਵਵਾਦ ਵਸਤੂਆਂ ਅਤੇ 'ਸਾਰ’ ਤੇ ਆਧਾਰਿਤ ਚਿੰਤਨ ਦਾ ਧੁਰੋਂ ਹੀ ਵਿਰੋਧੀ ਹੈ। ਇਸ ਦਰਸ਼ਨ ਨੂੰ ਵਸਤੂ ਦੀ ਥਾਂ ਵਿਅਕਤੀ ਦਾ ਅਧਿਐਨ ਕਹਿਣਾ ਵਧੇਰੇ ਉਚਿਤ ਹੈ। ਅਸਤਿਤਵ ਦਾ ਅਧਿਐਨ ਕਦੇ ਵੀ ਵਸਤੁਪਰਕ ਨਹੀਂ ਹੋ ਸਕਦਾ। ਵਿਅਕਤੀ ਦੀ ਸਥੂਲ ਹੋਂਦ ਹੀ ਇਸ ਅਧਿਐਨ ਦੀ ਆਧਾਰ-ਸ਼ਿਲਾ ਹੈ। ਮ੍ਰਿਤਕ ਨਹੀਂ, ਜਿਉਂਦਾ ਵਿਅਕਤੀ ਹੀ ਜਾਣਿਆ ਜਾ ਸਕਦਾ ਹੈ। ਅਸਤਿਤਵ ਕਿਸੇ ਸਿਧਾਂਤ ਦਾ ਮੁਥਾਜ ਨਹੀਂ ਹੁੰਦਾ ਸਗੋਂ ਇਹ ਤਾਂ ਵਿਵਹਾਰਿਕ ਜੀਵਨ ਵਿੱਚ ਨਿਹਿਤ ਹੁੰਦਾ ਹੈ। ਯੂਨਾਨੀ ਚਿੰਤਨ ਬੰਦੇ ਦੀ ਹੋਂਦ ਨੂੰ ਤਾਰਕਿਕ ਸੂਤਰ ਪ੍ਰਦਾਨ ਕਰਦਾ ਹੈ ਪਰ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 16