ਅਸਤਿਤਵਵਾਦ ਵਿੱਚ ਤਰਕ ਸਹਾਇਕ ਵਜੋਂ ਤਾਂ ਕੰਮ ਆ ਸਕਦਾ ਹੈ ਪ੍ਰਧਾਨ ਸੂਤਰ ਵਜੋਂ ਨਹੀਂ। ਜੇ ਸੰਸਾਰ ਇੱਕ ਮੰਚ ਹੈ ਅਤੇ ਬੰਦੇ ਇਸ ਉੱਪਰ ਖੇਡੇ ਜਾਣ ਵਾਲੇ ਨਾਟਕ ਦੇ ਪਾਤਰ ਹਨ ਤਾਂ ਇਉਂ ਸਮਝਣਾ ਬਣਦਾ ਹੈ ਕਿ ਅਸਤਿਤਵਵਾਦੀ ਚਿੰਤਨ ਪਾਤਰਾਂ ਦੀ ਦ੍ਰਿਸ਼ਟੀ ਤੋਂ ਕਾਰਜ ਕਰਦਾ ਹੈ, ਨਾ ਕਿ ਦਰਸ਼ਕਾਂ ਦੀਆਂ ਨਜ਼ਰਾਂ ਨਾਲ। ਸੰਸਾਰਕ ਮੰਚ ਤੇ ਬੰਦੇ ਦੀ ਹੋਂਦ ਦਾ ਅਧਿਐਨ ਉਸਦੀ ਗਤੀਸ਼ੀਲਤਾ ਉੱਪਰ ਆਧਾਰਿਤ ਹੁੰਦਾ ਹੈ। ਜਾਂ ਪਾਲ ਸਾਰਤਰ ਦਾ ਕਥਨ ਹੈ ਕਿ ‘ਬੰਦਾ ਤਾਂ ਪਹਿਲਾਂ ਕੇਵਲ ਹੈ' ਹੁੰਦਾ ਹੈ, ਫਿਰ ਉਹ ਸਵੈ ਨਾਲ ਟਕਰਾਉਂਦਾ ਹੈ, ਸਵੈ ਨੂੰ ਉਭਾਰਦਾ ਹੈ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਪਰਿਭਾਸ਼ਤ ਕਰਦਾ ਹੈ।5
ਇਸੇ ਲਈ ਤਾਂ ਬੰਦਾ ਸਾਰਤਰ ਦੇ ਦਰਸ਼ਨ ਵਿੱਚ ਕੇਂਦਰੀ ਸਥਾਨ ਗ੍ਰਹਿਣ ਕਰਦਾ ਹੈ:
Sartre Centres his philosophy on man, and he centres man on consciousness, freedom and a certain conception of praxis.[1]
ਅਸਤਿਤਵ ਦਾ ਕੋਈ ਸਾਰ ਨਿਸ਼ਚਿਤ ਨਹੀਂ ਹੁੰਦਾ ਕਿਉਂਕਿ ਅਸਤਿਤਵ ਹਮੇਸ਼ਾ ਹੀ ਸੰਭਾਵਨਾਵਾਂ ਭਰਪੂਰ ਹੁੰਦਾ ਹੈ ਅਤੇ ਨਿਰੰਤਰ ਵਿਕਸਦਾ ਰਹਿੰਦਾ ਹੈ। ਇਸੇ ਕਰਕੇ ਇਹ ਹਮੇਸ਼ਾ ਅਪੂਰਨ ਰਹਿੰਦਾ ਹੈ। ਉਹ ਆਪਣਾ ਸਾਰ ਆਪ ਬਣਾਉਂਦਾ ਹੈ।
ਸਮੁੱਚੇ ਸੰਸਾਰ ਦੀ ਫ਼ਿਲਾਸਫ਼ੀ ਦੋ ਮੁੱਖ ਕੇਂਦਰਾਂ ਤੋਂ ਆਪਣੀ ਹੋਂਦ ਗ੍ਰਹਿਣ ਕਰਦੀ ਹੈ। ਭਾਰਤ ਵਿੱਚ ਵੇਦ ਹਨ, ਉਪਨਿਸ਼ਦ ਹਨ। ਬਾਕੀ ਦਾ ਦਰਸ਼ਨ ਇਨ੍ਹਾਂ ਦੇ ਪੱਖ ਜਾਂ ਵਿਰੋਧ ਵਿੱਚ ਭੁਗਤਦਾ ਹੈ। ਇਉਂ ਭਾਰਤੀ ਦਰਸ਼ਨ ਵਿਕਸਿਤ ਹੁੰਦਾ ਹੈ। ਇਵੇਂ ਹੀ ਪੱਛਮੀ ਦਰਸ਼ਨ ਨੂੰ ਆਧਾਰ-ਸ਼ਿਲਾ ਪ੍ਰਦਾਨ ਕਰਦਾ ਹੈ ਯੂਨਾਨ ਦਾ ਦਾਰਸ਼ਨਿਕ ਸੁਕਰਾਤ। ਸੁਕਰਾਤ ਨੂੰ ਮੁੱਢਲਾ ਅਸਤਿਤਵਵਾਦੀ ਮੰਨਿਆ ਜਾ ਸਕਦਾ ਹੈ ਕਿਉਂ ਜੋ ਉਹ ਉਸ ਗੱਲ ਨੂੰ ਮੰਨਦਾ ਸੀ ਜੋ ਉਸਦੇ ਮਨ ਦੀ ਅਨੁਭਵ-ਸਮਰੱਥਾ ਨੂੰ ਸਹੀ ਲੱਗਦੀ ਸੀ। ਫਿਰ ਪਲੈਟੋ ਤੋਂ ਲੈ ਕੇ ਹੀਗਲ ਤੱਕ ਵਿਚਾਰ/ਸਾਰ ਭਾਰੂ ਰਿਹਾ ਜਿਸਨੂੰ ਕੀਰਕੇਗਾਰਦ ਨੇ ਵੰਗਾਰਿਆ ਅਤੇ ਉਸ ਤੋਂ ਬਾਅਦ ਅਜਿਹਾ ਦਰਸ਼ਨ ਹੋਂਦ ਵਿੱਚ ਆਇਆ ਜੋ ਭੌਤਿਕ ਅਤੇ ਜੀਵ-ਵਿਗਿਆਨਕ ਧਾਰਨਾਵਾਂ ਨਾਲ ਸਹਿਮਤ ਹੋਣ ਤੋਂ ਇਨਕਾਰੀ ਹੋ ਗਿਆ-ਇਹੋ ਦਰਸ਼ਨ 'ਅਸਤਿਤਵਵਾਦ’ ਅਖਵਾਇਆ।
ਅਸਤਿਤਵਵਾਦ ਨੂੰ ਸਮਝਣ ਲਈ ਮੋਟੀ ਜਿਹੀ ਉਦਾਹਰਨ ਹੀ ਲੈ ਲਵੋ। ਆਪਾਂ ਸਾਰੇ ਬੰਦੇ ਇਸ ਸੰਸਾਰ ਵਿੱਚ ਰਹਿੰਦੇ ਹੋਏ ਵੀ ਅੰਦਰੋਂ ਇਕੱਲੇ ਹੀ ਹਾਂ। ਆਪਣੀਆਂ ਖ਼ੁਸ਼ੀਆਂ, ਗਮੀਆਂ, ਉਮੀਦਾਂ, ਨਿਰਾਸ਼ਾਵਾਂ, ਭੈਅ, ਤੌਖ਼ਲੇ,
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 17
- ↑ La Capra Dominick, A Preface to Sartre, Methuen & Co.Ltd, 1979, P-24