ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਣਤੰਤਰਾਂ ਨੇ ਸਿਕੰਦਰ ਦੇ ਛੱਕੇ ਛੁਡਾ ਦਿੱਤੇ ਅਤੇ ਨਿਰਾਸ਼ ਵਾਪਸ ਪਰਤਣ ਲਈ ਮਜਬੂਰ ਕਰ ਦਿੱਤਾ। ਇਉਂ ਇਹ ਨਾਵਲ ਵਿਅਕਤੀਗਤ ਅਸਤਿਤਵੀ ਆਕਾਂਖਿਆ ਅਤੇ ਸਮੂਹਕ ਅਸਤਿਤਵ (ਪ੍ਰਭੂਸੱਤਾ) ਦੀ ਰਾਖੀ ਦਰਮਿਆਨ ਤਨਾਓ 'ਚੋਂ ਆਪਣੀ ਇਤਿਹਾਸਕ ਹੋਂਦ ਗ੍ਰਹਿਣ ਕਰਦਾ ਹੈ।

ਸਿਕੰਦਰ ਦੀ ਤਥਾਤਮਕਤਾ (Facticity) ਇਹ ਹੈ ਕਿ ਉਹ ਪ੍ਰਸਿੱਧ ਯੂਨਾਨੀ ਦਾਰਸ਼ਨਿਕ ਅਰਸਤੂ ਦਾ ਸ਼ਗਿਰਦ ਸੀ। ਅਰਸਤੂ ਬਹੁਤ ਵੱਡਾ ਦਾਰਸ਼ਨਿਕ ਮਹਾਂਪੁਰਸ਼ ਮੰਨਿਆ ਜਾਂਦਾ ਹੈ। ਯੁੱਧ-ਨਾਦ ਦੇ ਇੱਕ ਪਾਤਰ ਸ਼ੈਬਾਨੀ ਦੇ ਸ਼ਬਦਾਂ ਵਿੱਚ ਅਰਸਤੂ ਸੰਬੰਧੀ ਵਿਚਾਰ ਇਉਂ ਮਿਲਦੇ ਹਨ।

"ਇਲਮ ਅਤੇ ਅਕਲ ਨੂੰ ਜਦੋਂ ਕੋਈ ਆਪਣੇ ਜਾਂ ਕੇਵਲ ਆਪਣੀ ਜਾਤੀ ਦੇ ਹਿਤ ਲਈ ਵਰਤਣਾ ਆਰੰਭ ਕਰ ਦੇਵੇ ਤਾਂ ਬਹੁਤ ਖ਼ਤਰਨਾਕ ਅਤੇ ਮਹਾਂ ਅਗਿਆਨ ’ਚ ਬਦਲ ਜਾਂਦਾ ਏ। ਉਹ (ਅਰਸਤੁ) ਇੱਕ ਕੱਟੜ ਯੂਨਾਨੀ ਹੈ ਅਤੇ ਯੂਨਾਨੀ ਕੌਮ ਨੂੰ ਅਜ਼ੀਮ ਸਮਝਦਿਆਂ, ਚਾਹੁੰਦਾ ਹੈ ਕਿ ਸਾਰੀ ਦੁਨੀਆਂ 'ਚ ਯੂਨਾਨੀ ਤਹਿਜ਼ੀਬ ਦਾ ਝੰਡਾ ਝੁਲਾਇਆ ਜਾਏ। ਇਸੇ ਨੇ ਸਿਕੰਦਰ ਦੇ ਦਿਮਾਗ 'ਚ ਦੁਨੀਆਂ ਨੂੰ ਫ਼ਤਿਹ ਕਰਨ ਦਾ ਖ਼ਵਾਬ ਜਗਾਇਆ ਸੀ। ਜੇ ਇਹ ਨਾ ਹੁੰਦਾ ਤਾਂ ਸਿਕੰਦਰ ਨਾ ਹੁੰਦਾ ਅਤੇ ਨਾ ਹੀ ਐਨਾ ਖੂਨ ਖ਼ਰਾਬਾ"[1]

ਇੰਜ ਅਰਸਤੂ ਨੇ ਸਿਕੰਦਰ ਵਰਗੀ ਮਹੱਤਵ-ਆਕਾਂਸ਼ਾ ਸ਼ਖ਼ਸੀਅਤ ਘੜੀ। ਉਂਜ ਵੀ ਯੂਨਾਨੀ ਮਹਾਨ ਵਿਅਕਤਿਤਵ (The Super Man) ਪੈਦਾ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। Mrs. Forster-Nietzsche ਜੋ ਫ਼ਰੈਡਰਿਕ ਨੀਤਸ਼ੇ ਦੀ ਭੈਣ ਸੀ, ਲਿਖਦੀ ਹੈ:

"The Greeks are interesting and extremely important because they reared such a vast number of great individuals.[2]

ਕੁੱਝ ਇਸ ਪ੍ਰਕਾਰ ਦੇ ਵਿਚਾਰ ਹੀ Thus spake zarthustra ਵਿੱਚ ਨੀਤਸ਼ੇ ਪੇਸ਼ ਕਰਦਾ ਹੈ:

"With the help of favorable measures great individuals might be reared who would be both different from and higher than those who heretofore have owed their existence to mere chance. Here we may still be hopeful: in the rearing of exceptional men."[3]

ਉਕਤ ਵਿਚਾਰਾਂ ਤੋਂ ਸਵੈਸਿਧ ਹੈ ਕਿ ਅਰਸਤੂ ਦੇ ਵਿਚਾਰਾਂ ਨੇ ਹੀ ਸਿਕੰਦਰ ਪੈਦਾ ਕੀਤਾ। ਅਰਸਤੂ ਤਾਂ ਯੂਨਾਨੀ ਖੂਨ ਵਿੱਚ ਦੂਸਰੀ ਕੌਮ ਦੀ ਮਿਲਾਵਟ ਵੀ ਪਸੰਦ ਨਹੀਂ ਸੀ ਕਰਦਾ, ਇਸੇ ਕਰਕੇ ਕਾਲਿਸਥਨਸ ਜੋ ਸਿਕੰਦਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 170

  1. ਮਨਮੋਹਨ ਬਾਵਾ, ਯੁੱਧ ਨਾਦ (ਨਾਵਲ) ਲੋਕਗੀਤ ਪ੍ਰਕਾਸ਼ਨ, 2013, ਪੰ. 86
  2. W.H. Wright, The Philosophy of Nietzsche, The Modern Library, Newyork, 1954 (Mrs. Forster Nietzsche's In troduction to Thus Spake Zarthustra) X X
  3. Ibid