ਗਣਰਾਜਾਂ ਵਿੱਚ ਕਠ, ਮਲ਼, ਕਸ਼ੂਦਰਕ, ਅਸ਼ਵਾਕ, ਨਾਗ, ਤਕਸ਼ਕ ਆਦਿ ਜਨਪਦਾਂ ਦਾ ਜ਼ਿਕਰ ਆਉਂਦਾ ਹੈ। ਬੇਸ਼ੱਕ ਇਤਿਹਾਸ ਇਨ੍ਹਾਂ ਬਾਰੇ ਚੁੱਪ ਹੈ ਪਰ ਨਾਵਲਕਾਰ ਨੇ ਆਪਣੀ ਖੋਜ ਰਾਹੀਂ ਇਨ੍ਹਾਂ ਦੀ ਹੋਂਦ ਅਤੇ ਯੋਗਦਾਨ ਦੀ ਚਰਚਾ ਕੀਤੀ ਹੈ।
ਇਨ੍ਹਾਂ ਜਨਪਦਾਂ (ਗਣਤੰਤਰਾਂ) ਦੇ ਅਸਤਿਤਵ ਦੀ ਰਾਖੀ ਲਈ ਨਾਵਲਕਾਰ ਨੇ ਜੋ ਕਲਪਤ ਪਾਤਰ ਸਿਰਜਿਆ ਹੈ ਉਸਦਾ ਨਾਂ ਅਜੈ ਮਿੱਤਰ ਹੈ। ਅਜੈ ਮਿੱਤਰ ਤਿੰਨ ਸਾਲਾਂ ਤੱਕ ਤਕਸ਼ਸ਼ਿਲਾ ਵਿਖੇ ਸਿਕੰਦਰ ਦੇ ਸ਼ਿਵਰ ਵਿੱਚ ਰਥਕਾਰ, ਬੁਤਘਾੜੇ ਅਤੇ ਦੁਭਾਸ਼ੀਏ ਦੇ ਰੂਪ ਵਿੱਚ ਰਹਿੰਦਾ ਹੈ ਪਰ ਉਸਦਾ ਅਸਲ ਮਨੋਰਥ ਆਪਣੇ ਗਣਰਾਜਾਂ/ਜਨਪਦਾਂ ਲਈ ਸਿਕੰਦਰ ਦੀ ਯੁੱਧ-ਨੀਤੀ ਅਤੇ ਹੋਰ ਕਮਜ਼ੋਰੀਆਂ ਦੀ ਜਾਸੂਸੀ ਕਰਨਾ ਹੈ।
ਆਰਗਸ ਯੁੱਧ ਨੂੰ ਜਾਣ ਸਮੇਂ ਉਧਾਲੀ ਹੋਈ ਇਸਤਰੀ ਮਾਧਵੀ ਦੀ ਨਿਗਰਾਨੀ ਲਈ ਅਜੈ ਮਿੱਤਰ ਨੂੰ ਕਹਿ ਜਾਂਦਾ ਹੈ ਪਰ ਜੈਸਨ ਨਾਂ ਦਾ ਯਵਨ ਮਾਧਵੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਲੋਚਦਾ ਹੈ। ਅਜੈ ਮਿੱਤਰ ਉਸਨੂੰ ਮੁੱਠ-ਭੇੜ ਵਿੱਚ ਮਾਰ ਦਿੰਦਾ ਹੈ। ਮਾਧਵੀ ਸੋਚਦੀ ਹੈ ਕਿ ਅਜੈ ਨੇ ਉਸਦਾ (ਜੈਸਨ ਦਾ) ਵਧ ਉਸਦੇ ਕਾਰਨ ਕੀਤਾ ਹੈ ਪਰ ਅਜੈ ਨੇ ਦਰਅਸਲ ਉਸਦਾ ਕਤਲ ਆਪਣੀ ਹੋਂਦ (ਅਸਤਿਤਵ) ਲਈ ਕੀਤਾ ਹੈ। ਅਜੈ ਕਹਿੰਦਾ ਹੈ:
"ਮੈਂ ਉਸਨੂੰ ਮਾਰਿਆ ਹੈ, ਤਾਂ ਉਸ ਸੂਖਮ ਵਸਤੂ ਦੀ ਰੱਖਿਆ ਕਰਦਿਆਂ, ਜੋ ਵਾਸਤਵ ’ਚ ‘ਮੈਂ ਹਾਂ।"[1]
ਇਸ ਤੋਂ ਸਪਸ਼ਟ ਹੈ ਵਿਜੈ ਮਿੱਤਰ ਨੂੰ ਆਪਣੇ ਸਵੈ ਦੀ ਸਮਝ ਵੀ ਹੈ। ਅਤੇ ਕਦਰ ਵੀ ਪਿਆਰ ਵਿੱਚ ਕਈ ਵਾਰੀ ਵਿਅਕਤੀ ਆਪਣਾ ਅਸਤਿਤਵ ਗੁਆ ਬਹਿੰਦਾ ਹੈ। ਵਿਅਕਤੀ ਦੇ ਅਸਤਿਤਵ ਦੇ ਅਰਥਾਂ ਦੀ ਗੇਂਦ ਉਸ ਸਮੇਂ ਉਸਦੀ ਮਹਿਬੂਬਾ ਦੇ ਹੱਥ ਆ ਜਾਂਦੀ ਹੈ। ਮਾਧਵੀ ਤੋਂ ਵਿਦਾਇਗੀ ਲੈਣ ਸਮੇਂ ਅਜੈ ਦੀ ਹਾਲਤ ਇੰਜ ਹੀ ਹੋ ਜਾਂਦੀ ਹੈ:
"ਅਜੈ ਲਈ ਆਪਣੇ ਆਪ ਨੂੰ ਉਸ ਦੀਆਂ (ਮਾਧਵੀ ਦੀਆਂ) ਬਾਹਾਂ ਚੋਂ ਕੱਢਣਾ ਕਠਿਨ ਹੋ ਗਿਆ ਸੀ। ਇਹ ਮੋਹ ਪਿਆਰ ਵੀ ਕਿਸ ਤਰ੍ਹਾਂ ਦੀ ਵਸਤੂ ਹੈ?[2]
ਉਹ ਤਾਂ ਕਠ ਗਣਪ੍ਰੀਸ਼ਦ ਦੇ ਆਦੇਸ਼ ਤੇ ਦੇਵਯਾਨੀ ਤੋਂ ਛੁੱਟੀ ਲੈ ਕੇ ਤਕਸ਼ਸ਼ਿਲਾ ਗਿਆ ਸੀ। ਫਿਰ ਤਿੰਨ ਸਾਲ ਵਾਪਸ ਨਾ ਆ ਸਕਿਆ।
ਆਚਾਰੀਆ ਗਿਆਨੇਸ਼ਵਰ ਅਜੈ ਮਿੱਤਰ ਨੂੰ ਆਸ਼ਰਮ ਵਿੱਚ ਆਉਣ ਤੇ ਤਕਸ਼ਿਲਾ ਭੇਜੇ ਜਾਣ ਬਾਰੇ ਪ੍ਰਸ਼ਨ ਕਰਦਾ ਹੈ ਕਿ ਉਹ ਉੱਥੇ ਜਾ ਕੇ ਕਿਸ ਪ੍ਰਕਾਰ ਦਾ ਗਿਆਨ ਹਾਸਲ ਕਰੇਗਾ ਤਾਂ ਅਜੈ ਸ਼ਾਸਤਰ ਅਤੇ ਸ਼ਸਤਰ ਬਾਰੇ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 175