ਦੱਸਦਾ ਹੈ। ਇਸ ਸਮੇਂ ਆਚਾਰਯ ਗਿਆਨੇਸ਼ਵਰ ਜੋ ਨੁਕਤਾ ਉਜਾਗਰ ਕਰਦਾ ਹੈ ਉਹ Husserl (ਹੁਸਰਲ) ਦੀ ਬਰੈਕਟਿੰਗ (Epoche) ਵਰਗਾ ਹੀ ਹੈ ਜਿਸ ਅਨੁਸਾਰ ਸਮਝਣ ਵੇਲੇ ਪੂਰਵ-ਗਿਆਨ ਤੇ ਘਟਨਾ-ਵਿਗਿਆਨ ਲਘੂਕਰਣ (Phenomenological reduction) ਕਰਨਾ ਪੈਂਦਾ ਹੈ। ਵੇਖੋ ਆਚਾਰਯ ਗਿਆਨੇਸ਼ਵਰ ਦੇ ਵਿਚਾਰ:
"......ਜਿਵੇਂ ਗੰਗਾ ਜਲ ਗ੍ਰਹਿਣ ਕਰਨ ਲਈ ਇਹ ਜ਼ਰੂਰੀ ਹੈ ਕਿ ਭਾਂਡਾ ਖ਼ਾਲੀ ਹੋਵੇ। ਇਸੇ ਤਰ੍ਹਾਂ ਸ਼ਿਸ ਲਈ ਜ਼ਰੂਰੀ ਹੈ ਕਿ ਉਸਨੇ ਜੋ ਪਹਿਲਾਂ ਸਿੱਖਿਆ, ਪਹਿਲਾਂ ਜਾਣਿਆ, ਉਸ ਤੋਂ ਆਪਣੇ ਆਪਨੂੰ ਖ਼ਾਲੀ ਕਰ ਦੇਵੇ। ਸੁਚੇਤ ਤੌਰ ’ਤੇ ਅਬੋਧ ਅਣਜਾਣ ਬਣ ਜਾਏ।"[1]
ਆਚਾਰੀਆ ਗਿਆਨੇਸ਼ਵਰ ਸੱਚ ਦੀ ਖੋਜ ਬਾਰੇ ਵੀ ਵਿਅਕਤੀਗਤ ਅਨੁਭਵ ਤੇ ਜ਼ੋਰ ਦਿੰਦਾ ਹੈ:
"ਸੱਚ ਸਦਾ ਹੀ ਵਿਅਕਤੀਗਤ ਅਨੁਭਵ ਹੈ। ਦੁਸਰੇ ਦਾ ਗਿਆਨ ਤੁਹਾਡਾ ਗਿਆਨ ਨਹੀਂ ਹੋ ਸਕਦਾ। ਸੱਚ ਦਾ ਕੋਈ ਸ਼ਾਸਤਰ ਨਹੀਂ, ਨਾ ਕੋਈ ਪਰੰਪਰਾ, ਨਾ ਕੋਈ ਨਿਸ਼ਚਤ ਵਿਧਾ ਸੱਚ ਹਰ ਵਾਰ ਨਵਾਂ ਹੈ, ਹਰ ਕਿਸੇ ਲਈ ਨਵਾਂ ਹੈ।"[2]
ਇਵੇਂ ਹੀ ਆਰੀਅਕ ਨਾਗ (ਬੁੱਢੇ-ਵਿਅਕਤੀ) ਦੀ ਕੁਟੀਆ ਵਿੱਚ ਅਜੈ ਮਿੱਤਰ ਕੁੱਝ ਦਾਰਸ਼ਨਿਕ ਸੰਵਾਦ ਰਚਾਉਂਦਾ ਹੈ ਜੋ ਉਸਨੂੰ ਇਕੱਲਤਾ ਵਿੱਚ ਸਮਾਧੀ ਲਾਉਣ ਦੇ ਮਹੱਤਵ ਬਾਰੇ ਦੱਸਦਾ ਹੈ:
" .........ਮੈਂ ਭੀੜ ਭਾੜ ਤੋਂ ਦੂਰ ਰਹਿਕੇ ਜੀਵਨ ਦੇ ਵਾਸਤਵ ਤੱਤਾਂ ਅਤੇ ਯਥਾਰਥ ਦਾ ਸਾਹਮਣਾ ਕਰਨਾ ਚਾਹੁੰਦਾ ਹਾਂ।... ਆਪਨੂੰ ਸੰਸਾਰਿਕ ਕੰਮਾਂ 'ਚ ਵਿਅਸਤ ਕਰ ਲੈਣਾ ਕਿ ਕਿਰਤੀ ਦੇ ਉਪਹਾਰਾਂ ਨੂੰ ਮਾਨਣ ਦੀ ਵਿਹਲ ਹੀ ਨਾ ਮਿਲੇ.............।"[3]
ਅਜਿਹੇ ਵਿਚਾਰ ਹੀ ਫਰੈਡਰਿਕ ਨੀਤਸ਼ੇ ਦੇ ਹਨ:
"Flee, my friend, into they solitude!... Admirably do forest and rock know how to be silent with thee..........."[4]
ਭਿਖੂ ਦੇਵ ਘੋਸ਼ ਤੋਂ ਅਜੈ ਮਿੱਤਰ ਕੇਵਲ ਇੱਕ ਪ੍ਰਸ਼ਨ ਪੁੱਛਦਾ ਹੈ ਕਿ ਜੀਵਨ ਕੀ ਹੈ? ਇਸ ਦੇ ਉੱਤਰ ਵਿੱਚ ਦੇਵ ਘੋਸ਼ ਅਸਤਿਤਵਵਾਦੀਆਂ ਵਾਲਾ ਜਵਾਬ ਹੀ ਦਿੰਦਾ ਹੈ ਕਿ ਜੀਵਨ ਮਿਹਨਤ ਨਾਲ ਉਚਿਆਇਆ (Transcend)ਜਾ ਸਕਦਾ ਹੈ। ਅਰਥਾਤ ਜੀਵਨ ਉਹੀ ਹੈ ਜੋ ਕੁੱਝ ਅਸੀਂ ਇਸ ਨਾਲ ਕਰਦੇ ਹਾਂ।"[5]
ਪਿੰਪਰਮਾ ਗਣਰਾਜ ਦੇ ਗਣਪਤੀ ਸ਼ੁਕਲ ਨੇ ਅਜੈ ਮਿੱਤਰ ਦਾ ਧੰਨਵਾਦ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 176