ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਪਸ਼ਟ ਹੈ ਕਿ ਜਿਸ ‘ਤਥਾਤਮਕਤਾ' ਵਿੱਚ ਇਹ ਪਾਤਰ ਵਿੱਚਰ ਰਹੇ ਹਨ, ਉੱਥੇ ਬੇਕਦਰੀ ਹੈ। ਪਾਕਿਸਤਾਨ ਬਣਾਉਣ ਦਾ ਸੁਪਨਾ ਵੇਖਣ ਵਾਲਿਆਂ ਨੇ ਜਿਹੋ ਜੇਹਾ ਪਾਕਿਸਤਾਨ ਚਿਤਵਿਆ ਸੀ, ਉਹ ਉਪਰੋਕਤ ਕਿਸਮ ਦੀ ਸਥਿਤੀ ਵਿੱਚ ਨਿਰਾਸ਼ ਹੋਏ ਹਨ। ਮਾ. ਸ਼ਫ਼ਕਤ ਉੱਲੂ ਦੇ ਸ਼ਬਦਾਂ ਵਿੱਚ:———

"ਸੰਨ ਛਤਾਲੀ ਦੀ ਗੱਲ ਏ ਮੈਂ ਰੋਪੜ ਵਿੱਚ ਮੁਸਲਿਮ ਲੀਗ ਦੇ। ਜਲਸਿਆਂ ਵਿੱਚ ਤਕਰੀਰ ਕਰਦਾ ਹੁੰਦਾ ਸਾਂ ਪਈ ਪਾਕਿਸਤਾਨ ਇੱਕ ਅਜਿਹਾ ਫ਼ਲਾਹੀ ਇਸਲਾਮੀ ਮੁਲਕ ਬਣੇਗਾ ਜਿੱਥੇ ਹਰ ਬੰਦੇ ਨੂੰ ਆਜ਼ਾਦੀ ਮਸਾਵਾਤ ਤੇ ਇਨਸਾਫ਼ ਮਿਲੇਗਾ।.......ਕਿਸੇ ਕੰਮ ਲਈ ਸਿਫ਼ਾਰਸ਼ ਜਾਂ ਵੱਢੀ ਦੇਣ ਦੀ ਲੋੜ ਨਹੀਂ ਹੋਵੇਗੀ। ਅਫ਼ਸਰ ਲੋਕਾਂ ਦੇ ਖ਼ਿਦਮ ਤੇ ਫ਼ੌਜ, ਵਤਨ ਦੀਆਂ ਸਰਹੱਦਾਂ ਦੀ ਮੁਹਾਫ਼ਜ਼। ਚੋਰੀ, ਡਕੈਤੀ, ਕਤਲ ਤੇ ਉਧਾਲੇ ਨਹੀਂ ਹੋਣਗੇ ਪਰ ਜੇ ਕਿਧਰੇ ਕੋਈ ਵਾਰਦਾਤ ਹੋ ਗਈ ਤੇ ਪੁਲਿਸ ਮੁਜਰਮ ਨੂੰ ਲੱਭ ਕੇ ਸਖ਼ਤ ਸਜ਼ਾ ਦੇਵੇਗੀ। ਹਰ ਕਿਸੇ ਨੂੰ ਪੂਰਾ ਤੇ ਵੇਲੇ ਸਿਰ ਇਨਸਾਫ਼ ਮਿਲੇਗਾ ਤੇ ਬੰਦਿਆਂ ਦੀ ਖ਼ੁਦੀ ਤੇ ਇੱਜ਼ਤ ਨਫ਼ਸ ਨੂੰ ਕੋਈ ਜ਼ਖ਼ਮੀ ਨਹੀਂ ਕਰੇਗਾ।....... ਪਰ ਹੁਣ ਸੋਚਨਾ ਆਂ ਪਈ ਉਹ ਸਾਰੇ ਲੋਕੀ ਜਿਹੜੇ ਮੇਰੀਆਂ ਤਕਰੀਰਾਂ ਉੱਤੇ ‘ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਂਦੇ ਸਨ ਇੱਕ ਥਾਵੇਂ ਇਕੱਠੇ ਹੋ ਜਾਵਣ ਤੇ ਮੇਰਾ ਕੀ ਹਸ਼ਰ ਕਰਨ।[1]

ਇਹੋ ਜੇਹੇ ਪਾਕਿਸਤਾਨ ਦਾ ਸੁਪਨਾ ਆਜ਼ਾਦੀ ਘੁਲਾਟੀਆਂ ਵੱਲੋਂ ਲਿਆ ਗਿਆ, ਗੁਰੂ ਰਵਿਦਾਸ ਦੇ ਬੇਗਮਪੁਰੇ ਵਰਗਾ ਹੀ ਸੀ। ਪਰ ਹਕੀਕਤ ਵਿੱਚ ਜੋ ਕੁੱਝ ਵਾਪਰਿਆ ਜਾਂ ਵਾਪਰ ਰਿਹਾ ਸੀ, ਉਸ ਤੋਂ ਆਜ਼ਾਦੀ ਘੁਲਾਟੀਏ ਅਤੇ ਜਨ-ਸਾਧਾਰਨ ਪੂਰਨ ਰੂਪ ਵਿੱਚ ਨਿਰਾਸ਼ ਹੋ ਗਏ।

ਦਰਅਸਲ, ਇਸ ਵਸੇਬੇ ਵਿੱਚ ਕੰਮ ਕਰਨ ਵਾਲੇ (ਕੰਮੀ ਲੋਕਾਂ) ਦੇ ਅਸਤਿਤਵ ਦਾ ਖ਼ਿਆਲ ਨਹੀਂ ਸੀ ਰੱਖਿਆ ਜਾਂਦਾ। ਉਨ੍ਹਾਂ ਨੂੰ ਘਟੀਆ ਜਾਂ ਕਹੋ ਦੂਜੇ ਦਰਜੇ ਦੇ ਸ਼ਹਿਰੀ ਮੰਨਿਆ ਜਾਂਦਾ ਸੀ। ਚੌਧਰੀ ਅਕਬਰ ਅਤੇ ਹੋਰ ਲੋਕਾਂ ਨੂੰ ਸਮਝਾਉਂਦਿਆਂ ਮਾ. ਗਰਦਾਰੀ ਲਾਲ ਨੇ ਦੱਸਿਆ ਕਿ ਲੁਹਾਰ, ਤਰਖਾਣ, ਘੁਮਿਆਰ, ਨਾਈ, ਮਾਛੀ, ਮਰਾਸੀ ਆਦਿ ਸਭ ਕਿੱਤੇ ਹਨ, ਪੇਸ਼ੇ ਹਨ- ਇਹ ਜ਼ਾਤਾਂ ਨਹੀਂ ਹਨ। ਉਸ ਨੇ ਅੱਗੇ ਸਪਸ਼ਟ ਕੀਤਾ:———

"........ਜ਼ਾਤਪਾਤ ਦੀ ਵੰਡ ਅਸਾਂ ਹਿੰਦੂਆਂ ਵਿੱਚ ਕਰੜੀ ਸੀ ਤੇ ਅਜੇ ਵੀ ਹੈ। ਤੁਸਾਂ ਮੁਸਲਮਾਨਾਂ ਵਿੱਚ ਇਹ ਨਹੀਂ ਹੋਣੀ ਚਾਹੀਦੀ ਸੀ ਕਿਉਂ ਜੇ ਭਾਵੇਂ ਤੁਹਾਡੇ ਬਜ਼ੁਰਗਾਂ ਵਿੱਚੋਂ ਬਹੁਤੇ ਪਹਿਲਾਂ ਹਿੰਦੂ ਈ ਸਨ ਪਰ ਉਹ ਮੁਸਲਮਾਨ ਹੋਏ ਈ ਏਸ ਕਰਕੇ ਸਨ ਪਈ ਇਸਲਾਮ ਵਿੱਚ ਸਾਰੇ ਲੋਕ ਬਰਾਬਰ ਸਮਝੇ ਜਾਂਦੇ ਸਨ ਤੇ ਕੋਈ ਛੂਤ-ਛਾਤ, ਜ਼ਾਤ-ਪਾਤ ਨਹੀਂ ਸੀ।"[2]

ਇਨ੍ਹਾਂ ਵਿਚਾਰਾਂ ਪ੍ਰਤੀ ਹਾਂ-ਪੱਖੀ ਹੁੰਗਾਰਾ ਉੱਥੇ ਬੈਠੇ ਦਵਾਰਕਾ ਦਾਸ,

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 180

  1. ਉਹੀ, ਪੰ. 174
  2. ਉਹੀ, ਪੰ. 68