ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੌਲਵੀ ਬਰਕਤ ਉੱਲਾ ਅਤੇ ਲਾਲਾ ਗਣਪਤ ਰਾਏ ਨੇ ਵੀ ਭਰਿਆ। ਪਰ ਜਿਵੇਂ ਕਹਿੰਦੇ ਨੇ 'ਪੰਚਾਂ ਦਾ ਕਿਹਾ ਸਿਰ ਮੱਥੇ ਪੰਤਾਲਾ ਉੱਥੇ ਦਾ ਉੱਥੇ' ਹੀ ਰਿਹਾ। ਛੂਤ-ਛਾਤ ਅਤੇ ਜ਼ਾਤ-ਪਾਤ ਹੀ ਸਾਰੇ ਨਾਵਲ ਦੇ ਆਰ-ਪਾਰ ਫੈਲਿਆ ਵਿਖਾਈ ਦਿੰਦਾ ਹੈ।

ਨਾਵਲ ਦੇ ਨਾਇਕ ਖ਼ਾਲਿਦ ਅਤੇ ਉਸਦੇ ਪਰਿਵਾਰ ਨੂੰ ਆਪਣੀ ਦਰਵੇਸ਼ੀ ਅਤੇ ਸਾਊਪੁਣੇ ਕਾਰਨ ਮਲਿਕਾਂ ਦੇ ਧੱਕੇ ਦਾ ਸ਼ਿਕਾਰ ਹੋਣਾ ਪਿਆ। ਖ਼ਾਲਿਦ ਦੇ ਦਾਦੇ ਕੋਲੋਂ ਮਲਿਕ ਖ਼ੁਸ਼ੀ ਮੁਹੰਮਦ ਨੇ ਭੋਇੰ ਹੜੱਪ ਲਈ, ਉਸਦੇ ਅੱਬੇ ਨੂੰ ਮਲਿਕ ਮੁਰਾਦ ਅਲੀ ਤੰਗ ਕਰਦਾ ਰਿਹਾ ਅਤੇ ਉਸਦੀ ਵਾਰੀ ਵਾਰਸ ਅਲੀ ਜੰਮ ਪਿਆ।

ਵਾਰਸ ਅਲੀ ਪੜ੍ਹਨ ਵਿੱਚ ਨਲਾਇਕ ਸੀ। ਪਰ ਸਕੂਲ ਨੂੰ ਘੋੜੇ ਤੇ ਜਾਂਦਾ ਸੀ। ਬਾਕੀ ਸਾਰੇ ਟੁਰਕੇ ਜਾਂਦੇ। ਖ਼ਾਲਿਦ ਫਸਟ ਡਵੀਜ਼ਨ ਵਿੱਚ ਮੈਟਰਿਕ ਕਰ ਗਿਆ। ਜੁਰਾ ਅਤੇ ਵਾਰਸ ਫੇਲ੍ਹ ਹੋ ਗਏ। ਇੰਜ ਵਾਰਸ ਖ਼ਾਲਿਦ ਦਾ ਦੁਸ਼ਮਨ ਬਣ ਗਿਆ। ਖ਼ਾਲਿਦ ਨੂੰ ਕਾਫ਼ੀ ਚੇਤਨਾ ਦਰਿਆਬਾਦ ਸ਼ਹਿਰ ਵਿੱਚ ਪੜ੍ਹਦਿਆਂ ਪ੍ਰਾਪਤ ਹੋ ਗਈ ਸੀ। ਉਸਦਾ ਧਿਆਨ ਹਮੇਸ਼ਾ ਪੜ੍ਹਾਈ ਵੱਲ ਸੀ। ਇੱਕ ਦਿਨ ਜੂਰੇ, ਜੇਰੂ ਆਦਿ ਨਾਲ ਰਲਕੇ ਉਹ ਬਾਗਾਂ ਵਾਲੀ ਪਿੰਡ ਜਾਂਦੇ ਹਨ। ਜੂਰੇ ਹੋਰੀਂ ਉੱਥੇ ਵਿਆਹੀ ਪਿੰਡ ਦੀ ਧੀ ਸਕੀਨਾ ਨੂੰ ਨਾਲ ਲੈ ਕੇ ਟੂੰਬਾਂ ਧੁਆਉਣ ਦੇ ਬਹਾਨੇ ਉੱਥੋਂ ਦੇ ਸੁਨਿਆਰਾਂ ਦੀ ਕੁੜੀ ਨਜ਼ਮਾਂ (ਨਿੱਜੀ) ਨੂੰ ਵੇਖਣ ਜਾਂਦੇ ਹਨ ਪਰ ਖ਼ਾਲਿਦ ਸਕੀਨਾ ਦੇ ਘਰ ਹੀ ਰਹਿੰਦਾ ਹੈ। ਨੱਜੀ ਸਕੀਨਾਂ ਤੋਂ ਉਸ ਬਾਰੇ ਸੁਣਕੇ ਪ੍ਰਭਾਵਿਤ ਹੁੰਦੀ ਹੈ। ਦੋਵਾਂ ਦਰਮਿਆਨ ਗੀਤਾਂ ਦੇ ਰੀਕਾਰਡਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਨੱਜੀ ਖ਼ਾਲਿਦ ਨੂੰ ਖ਼ਤ ਲਿਖਣੇ ਸ਼ੁਰੂ ਕਰਦੀ ਹੈ। ਸਕੀਨਾ ਦੇ ਘਰ ਵਾਲਾ ਚਾਂਦਾ ਕੁੱਬੇ ਜੁਲਾਹੇ ਪਾਸੋਂ ਹੀ ਚਿੱਠੀਆਂ ਲਿਖਾਕੇ ਨੱਜੀ ਨੂੰ ਦਿੰਦਾ ਰਹਿੰਦਾ ਹੈ। ਸਰਵਰ ਨੂੰ ਇਸ ਦੀ ਸ਼ਰਾਰਤ ਦਾ ਪਤਾ ਚੱਲਦਾ ਹੈ। ਉਹ ਕੁੱਬੇ ਤੋਂ ਖ਼ਾਲਿਦ ਦੀ ਤਰਫ਼ੋਂ ਚਿੱਠੀ ਲਿਖਾਕੇ ਨੱਜੀ ਨੂੰ ਕੁੱਤਿਆਂ ਵਾਲੇ ਡੇਰੇ ਬੁਲਾ ਲੈਂਦਾ ਹੈ। ਨੱਜੀ ਦੇ ਭਾਅ ਦਾ ਉਸਨੂੰ ਖ਼ਾਲਿਦ ਨੇ ਬੁਲਾਇਆ ਹੈ। ਇਉਂ ਨੱਜੀ ਸਰਵਰ ਦੇ ਜਾਲ ਵਿੱਚ ਫਸ ਜਾਂਦੀ ਹੈ। ਪਰ ਇਸਦਾ ਦੋਸ਼ੀ ਖ਼ਾਲਿਦ ਨੂੰ ਠਹਿਰਾਇਆ ਜਾਂਦਾ ਹੈ। ਪੁਲੀਸ ਕੁਟਾਪਾ ਕਰਦੀ ਹੈ। ਪੁਲਿਸ ਗਾਹਲਾਂ ਵੀ ਕੱਢਦੀ ਹੈ। ਅਨਵਰ ਆ ਕੇ ਥਾਣੇਦਾਰ ਨੂੰ ਘੂਰਦਾ ਹੈ:

"ਜੇ ਅਸੀਂ ਬੇਕਸੂਰ ਹੋਏ ਥਾਣੇਦਾਰਾ" ਅਨੂ ਨੇ ਲਲਕਾਰ ਮਾਰੀ, "ਤੇ ਤੇਰੀ ਵਰਦੀ ਨਾ ਲੁਹਾਈ ਤੇ ਮੇਰਾ ਵੀ ਨਾਂ ਅਨੁ ਨਹੀਂ।" ਥਾਣੇਦਾਰ ਨੇ ਸੋਚਿਆ ਏਹੋ ਜੇਹੇ ਜਜ਼ਬਾਤੀ ਤੇ ਜਨੂਨੀ ਬੰਦੇ ਖ਼ਤਰਨਾਕ ਵੀ ਹੋ ਸਕਦੇ ਨੇ।[1]

ਖ਼ਾਲਿਦ ਨੂੰ ਉਸਦੇ ਇੱਕ ਮਿੱਤਰ ਗੁਲਾਮ ਫ਼ਰੀਦ ਦੀ ਜ਼ਮਾਨਤ ਤੇ ਰਿਹਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 181

  1. ਉਹੀ, ਪੰ. 172