ਕਰ ਦਿੱਤਾ ਜਾਂਦਾ ਹੈ।
ਅਸਤਿਤਵਵਾਦ ਅਨੁਸਾਰ ਬੰਦੇ ਵੱਲੋਂ ਬਿਨਾਂ ਕਿਸੇ ਬਾਹਰੀ ਦਬਾਅ ਦੇ ਕੀਤੀ ਗਈ ਚੋਣ ਉਸ ਦੀ ਜੀਵਨ ਸ਼ੈਲੀ ਨੂੰ ਨਿਰਧਾਰਤ ਕਰਨ ਵਿੱਚ ਯੋਗਦਾਨ ਪਾਉਂਦੀ ਹੈ।
ਖ਼ਾਲਿਦ ਸਪਸ਼ਟ ਕਰਦਾ ਹੈ:
"ਮੈਂ ਕਾਨੂੰਨ ਪੜ੍ਹਿਆ ਈ ਏਸੇ ਲਈ ਏ ਪਈ ਆਮ ਮਾੜੇ ਬੰਦੇ ਨੂੰ ਇਨਸਾਫ਼ ਦਿਵਾਵਾਂ। .... ਅੱਬਾ ਜੀ ਮੈਨੂੰ ਤਿਬ ਪੜ੍ਹਾਣਾ ਚਾਹੁੰਦੇ ਸਨ ਪਰ ਮੈਂ ਆਖਿਆ ਵਕਾਲਤ ਵੀ ਤੇ ਬੇਇਨਸਾਫ਼ੀ, ਹੱਕ-ਤਲਫ਼ੀ ਤੇ ਧੱਕੇਜ਼ੋਰੀ ਦੀਆਂ ਬੀਮਾਰੀਆਂ ਦਾ ਇਲਾਜ਼ ਕਰਦੀ ਤੇ ਬੇਗੁਨਾਹਾਂ ਨੂੰ ਕੈਦ ਤੇ ਫਾਹੇ ਲੱਗਣ ਤੋਂ ਬਚਾਂਦੀ ਏ।"[1]
ਇਸੇ ਪ੍ਰਕਾਰ ਖ਼ਾਲਿਦ ਨੇ ਜੀਵਨ-ਸਾਥੀ ਵਜੋਂ ਚੋਣ ਮਲਿਕ ਮੁਰਾਦ ਅਲੀ ਦੀ ਬੇਟੀ ਫ਼ਰਹਾ (ਫ਼ਰਹਾਨਾ) ਦੀ ਕੀਤੀ ਸੀ ਪਰ ਜੀ ਦਾ ਝੂਠਾ ਦੋਸ਼ ਲੱਗ ਜਾਣ ਕਾਰਨ ਮਲਿਕ ਮੁਰਾਦ ਅਲੀ ਦਾ ਵਿਚਾਰ ਮੱਧਮ ਪੈ ਗਿਆ। ਇਤਨੇ ਨੂੰ ਉਸਦੀ ਭੈਣ ‘ਆਪਾ’ ਨੇ ਉਸ ਲਈ ਜ਼ੀਨਤ ਦੀ ਚੋਣ ਕਰ ਦਿੱਤੀ ਜਿਸਨੂੰ ਖ਼ਾਲਿਦ ਨੇ ਬਿਨ-ਵੇਖੇ ਹੀ ਪਰਵਾਨ ਕਰ ਲਿਆ। ਇਉਂ ਦੁਸਰੇ ਵੱਲੋਂ ਕੀਤੀ ਜਾਣ ਵਾਲੀ ਚੋਣ ਕਾਰਨ ਹੀ ਉਸਨੂੰ ਜੀਵਨ ਵਿੱਚ ਜੋ ਦੁੱਖ ਝੱਲਣੇ ਪਏ ਉਨ੍ਹਾਂ ਕਾਰਨ ਹੀ ਕਈ ਵਾਰੀ ਉਸਦੇ ਅਸਤਿਤਵ ਨੂੰ ਠੇਸ ਪੁੱਜੀ। ਫਿਰ ਉਸਨੇ ਨੱਜੀ ਦੀ ਧੀ ਨੈਨਰਾ ਨੂੰ ਆਪਣੇ ਘਰ ਲਿਆਕੇ ਬੇਸ਼ੱਕ ਪਰਉਪਕਾਰੀ ਕੰਮ ਕੀਤਾ ਪਰ ਇੰਜ ਕਰਨ ਨਾਲ ਚੋਣਾਂ ਸਮੇਂ ਉਸ ਵਿਰੁੱਧ ਜੋ ਪ੍ਰਚਾਰ ਹੋਇਆ ਉਸਨੇ ਉਸਨੂੰ ਅਸਤਿਤਵਹੀਣ ਕਰ ਦਿੱਤਾ। ਇੱਕ ਅਖ਼ਬਾਰ ਨੇ ਖ਼ਬਰ ਦੀ ਸੁਰਖ਼ੀ ਇਉਂ ਬਣਾਈ:
"ਮੁਕਾਮੀ ਵਕੀਲ ਕਾ ਮਾਂ ਕੇ ਬਾਅਦ ਬੇਟੀ ਸੇ ਇਸ਼ਕ"
ਇਸ ਪ੍ਰਚਾਰ ਦਾ ਉਸਦੇ ਮਨ ਤੇ ਬਹੁਤ ਡੂੰਘਾ ਅਸਰ ਪਿਆ। ‘ਜਿਵੇਂ ਜਿਵੇਂ ਉਹ ਖ਼ਬਰ ਪੜ੍ਹਦਾ ਗਿਆ, ਗੁੱਸੇ, ਜ਼ਿੱਲਤ ਦੇ ਅਹਿਸਾਸ ਤੇ ਦੁੱਖ ਨਾਲ ਉਹਦਾ ਸਾਰਾ ਵਜੂਦ ਕੰਬਣ ਲੱਗ ਪਿਆ। ਉਹ ਬੜੇ ਏਸਾਬ ਤੇ ਵੱਡੇ ਹੌਂਸਲੇ ਵਾਲਾ ਬੰਦਾ ਸੀ ਪਰ ਬੰਦਾ ਈ ਸੀ ਨਾ, ਪੱਥਰ ਨਹੀਂ ਸੀ।"[2]
ਉਹਨੇ ਜੀਵਨ ਵਿੱਚ ਪਹਿਲੀ ਵਾਰ ਆਤਮ-ਹੱਤਿਆ ਕਰਨ ਬਾਰੇ ਸੋਚਿਆ। ਹਾਲਾਤ ਨੇ ਉਸਨੂੰ Being ਤੋਂ (ਹੋਂਦ ਤੋਂ) Nothingness (ਨਿਰਹੋਂਦ) ਦਾ ਅਹਿਸਾਸ ਕਰਵਾ ਦਿੱਤਾ। ਬੜੇ ਦੋਸਤ ਆਏ, ਹੌਂਸਲਾ ਦਿੱਤਾ ਪਰ ਉਸਨੂੰ ਕੁੱਝ ਸੁਣਾਈ ਨਹੀਂ ਸੀ ਦਿੰਦਾ। "ਉਹ ਖਲਾਵਾਂ ਵਿੱਚ ਖਾਲੀ ਖਾਲੀ ਨਜ਼ਰਾਂ ਨਾਲ ਵੇਖਦਾ ਰਿਹਾ।'
ਆਫ਼ਤਾਬ ਨੇ ਅਖ਼ਬਾਰ ਦੇ ਖਿਲਾਫ਼ ਹੱਤਕ-ਇੱਜ਼ਤ ਦੇ ਦਾਅਵੇ ਦਾ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 182