ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੋਟਿਸ ਬਣਾਇਆ, ਡਰਾਫ਼ਟ ਵਖਾਇਆ ਪਰ ਉਹਨੇ ਆਖਿਆ:———

"ਤੂੰ ਜੋ ਬਿਹਤਰ ਸਮਝਨਾ ਏ ਕਰ। ਮੈਨੂੰ ਕੁੱਝ ਚਿਰ
ਲਈ ਇਕੱਲਿਆਂ ਛੱਡ ਦੇ।"[1]
ਇੰਜ ਖ਼ਾਲਿਦ ਦੇ ਨੇਕ ਕੰਮਾਂ ਨੂੰ ਬੁਰਿਆਂ ਵਜੋਂ ਪੇਸ਼ ਕੀਤਾ ਗਿਆ। ਇਕ ਦੂਜੇ ਲੋਕ ਉਸਦੇ ਅਸਤਿਤਵ ਲਈ Hell is the other people ਸਾਬਤ ਹੋਏ। ਪਰ ਖ਼ਾਲਿਦ ਦੇ ਅਸਤਿਤਵ ਦੀ ਵਡਿਆਈ ਇਹ ਹੈ ਕਿ ਉਹ ਟੁੱਟ ਤਾਂ ਗਿਆ ਪਰ ਝੁਕਿਆ ਨਹੀਂ।

ਜਦੋਂ ਖ਼ਾਲਿਦ ਚੋਣਾਂ ਵਿੱਚ ਹਾਰ ਗਿਆ ਤਾਂ ਉਸਦੇ ਮਿੱਤਰ ਮੂਦੇ ਨੇ ਕਿਹਾ, "ਮੈਂ ਆਖਿਆ ਸੀ ਬਾਊ ਖ਼ਾਲਿਦ ਇਲੈਕਸ਼ਨ ਵਿੱਚ ਨਾ ਖਲੋ। ਇਨ੍ਹਾਂ ਡੰਗਰ ਬੰਦਿਆਂ ਤੇਰੀ ਖ਼ਿਦਮਤ ਤੇ ਕਾਬਲੀਅਤ ਦੀ ਕਦਰ ਨਹੀਂ ਕਰਨੀ। ਉਹੋ ਗੱਲ ਹੋਈ ਨਾ, ਪੈਸਾ ਵੀ ਖ਼ਰਚੋ, ਵਕਤ ਵੀ ਬਰਬਾਦ ਕਰੋ ......ਕੀ ਫ਼ਾਇਦਾ ਹੋਇਆ।"

ਪਰ ਖ਼ਾਲਿਦ ਚੋਣ ਲੜਕੇ ਅੱਗੋਂ ਲਈ ਇੱਕ ਸੰਭਾਵਨਾ (Possibility) ਪੈਦਾ ਕਰ ਗਿਆ। ਮੂਦੇ ਨੂੰ ਸੰਬੋਧਨ ਕਰਦਿਆਂ ਉਸ ਆਖਿਆ:———

"ਬੜਾ ਫ਼ਾਇਦਾ ਹੋਇਆ ਮੂਦਿਆ। ਹੋਰ ਨਹੀਂ ਤੇ ਟਿੱਲ ਵਾਲਿਆਂ ਨੂੰ ਜਿੱਤ ਲਈ ਟਿਲ ਤੇ ਲਾਉਣਾ ਪਿਆ। ਮਾੜਿਆਂ ਦਾ ਹੌਸਲਾ ਵਧਿਆ ਏ। ਇੱਕ ਦਿਨ ਕੋਈ ਖ਼ਾਲਿਦ, ਕੋਈ ਅਨਵਰ ਘੁਮਿਆਰ ਜ਼ਰੂਰ ਜਿੱਤ ਵੀ ਜਾਵੇਗਾ।"[2]

ਜ਼ਾਤ-ਪਾਤ ਦੇ ਬੰਧਨ ਤੋੜਨਾ ਵੀ ਉਸਦੀ ਹੋਂਦ ਅਤੇ ਇਰਾਦੇ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਉਸਨੇ ਅਨੇਕਾਂ ਵਿਰੋਧਾਂ ਦੇ ਬਾਵਜੂਦ ਆਪਣੀ ਭੈਣ ‘ਆਪਾ’ ਦੀ ਸ਼ਾਦੀ ਉਸਦੇ ਮਨ-ਪਸੰਦ ਵਿਅਕਤੀ ‘ਬਾਲੂ ਘੁਮਿਆਰ’ ਨਾਲ ਕਰਕੇ ਜ਼ਾਤ-ਪਾਤ ਦੇ ਬੰਧਨ ਤੇ ਕਰਾਰੀ ਚੋਟ ਮਾਰੀ। ਇਉਂ ਉਹ ਕਹਿਣੀ ਅਤੇ ਕਰਨੀ ਦਾ ਸੂਰਮਾ ਸਿੱਧ ਹੋਇਆ।

ਖ਼ਾਲਿਦ ਦਾ ਅਸਤਿਤਵ ਇੱਕ ਦਰਵੇਸ਼ ਵਜੋਂ ਉਜਾਗਰ ਹੁੰਦਾ ਹੈ। ਇਸ ਸੰਬੰਧ ਵਿੱਚ ਅਨਵਰ ਦੇ ਸ਼ਬਦ ਬੜੇ ਸਾਰਥਕ ਪ੍ਰਤੀਤ ਹੁੰਦੇ ਹਨ:———

"ਸਲੀਮ ਇਹ ਸਭ ਕੁੱਝ ਜਿਹੜਾ ਅਖ਼ਬਾਰ ਵਿੱਚ ਛਪਿਆ ਏ ਝੂਠ ਤੇ ਬਹੁਤਾਨ ਏ। ਖ਼ਾਲਿਦ ਫ਼ਰਿਸਤਾ ਸੀਰਤ ਬੰਦਾ ਏ ਮੇਰੇ ਨਾਲੋਂ ਵੱਧ ਉਸਨੂੰ ਕੌਣ ਜਾਣ ਸਕਦਾ ਏ। ਉਹ ਸੱਚੀਂ-ਮੁੱਚੀ ਇੱਕ ਫ਼ਕੀਰ ਦਰਵੇਸ਼ ਬੰਦਾ ਏ। ਉਹਨੇ ਇਨ੍ਹਾਂ ਮਾਵਾਂ ਧੀਆਂ ਲਈ ਜ਼ਫ਼ਰ ਜਾਲੇ ਨੇ। ਆਮ ਲੋਕਾਂ ਦੀ ਭਲਾਈ ਲਈ ਹਰ ਵੇਲੇ ਕੁੱਝ ਨਾ ਕੁੱਝ ਕਰਦਾ ਰਹਿੰਦਾ ਏ। ਉਹਨੇ ਆਪਣੇ ਪੁੱਤਰ ਦੀ ਨਾਰਾਜ਼ਗੀ ਤੋਂ ਦੂਜੀ ਸ਼ਾਦੀ ਨਹੀਂ ਕੀਤੀ। ਜੋ ਕੁੱਝ ਹੁਣ ਤੀਕ ਕਮਾਇਆ ਏ, ਦੂਜਿਆਂ ਉੱਪਰ ਖ਼ਰਚ ਕਰਦਾ ਰਹਿੰਦਾ ਏ, ਹੋਰ ਫ਼ਕੀਰੀ ਦਰਵੇਸ਼ੀ ਕੀ ਹੁੰਦੀ ਏ।"[3]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 183

  1. ਉਹੀ
  2. ਉਹੀ, ਪੰ. 452
  3. ਉਹੀ, ਪੰ. 453