ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਨਾਨੀ ਪਿੱਛੇ ਹੋ ਟੁਰਦਾ। ਇੱਕ ਦਿਨ ਗੁਆਚਿਆ ਮੁੜਕੇ ਨਾ ਲੱਭਾ। ਉਹ ਤਾਂ ਜਮਾਂਦਰੂ ਫ਼ਕੀਰ ਸੀ। ਖ਼ਾਲਿਦ ਦਾ ਅੱਬਾ ਜਾਂ ਖ਼ਾਲਿਦ ਜੇ ਕਿਤੋਂ ਆਉਂਦੇ 'ਅੰਮੀਂ' ਹਮੇਸ਼ਾ ਪੁੱਛਦੀ ਪਈ ਯੂਨਸ ਦਾ ਕੁੱਝ ਪਤਾ ਲੱਗਾ। ਇੱਕ ਵਾਰੀ ਮੀਆਂ ਤੀਫ਼ੇ ਨੇ ਦੱਸਿਆ ਕਿ ਉਹ ਗੁਜਰਾਤ ਗਿਆ ਸੀ। ਉੱਥੇ ਯੂਨਸ ਨੂੰ ਵੇਖਿਆ। ਖ਼ਾਲਿਦ ਗੁਜਰਾਤ ਗਿਆ। ਦੋ ਦਿਨ ਯੂਨਸ ਨੂੰ ਲੱਭਦਾ ਰਿਹਾ। ਕਿਤੋਂ ਨਾ ਮਿਲਿਆ। ਨਿੱਕੇ ਪਿੰਡ ਲਤ ਸ਼ਾਹ ਦੇ ਮੇਲੇ ਤੇ ਇੱਕ ਕਲੰਦਰ ਉਸਨੂੰ ਰਿੱਛ ਬਣਾਈ ਫਿਰਦਾ ਸੀ। ਮੂਦੇ ਨੇ ਖ਼ਾਲਿਦ ਨੂੰ ਘਰ ਆ ਕੇ ਦੱਸਿਆ ‘ਸਾਈਂ ਯੂਨਸ ਲੱਭ ਗਿਆ ਏ', ਹੁਣ ਉਹ ਹਕੀਮ ਸਾਹਿਬ ਅਤੇ ਮਾਂ ਜੀ ਨੂੰ ਰੋਂਦੇ। ਦੋ ਜੀਅ ਦੇ ਕੇ ਇੱਕ ਲੱਭਿਆ ਸੀ। ਫ਼ਲਕ ਸ਼ੇਰ ਦੀਆਂ ਗੋਲੀਆਂ ਯੂਨਸ ਦੇ ਢਿੱਡ ਅਤੇ ਬਾਸੂ ਦੇ ਲੱਤ ਵਿੱਚ ਲੱਗੀਆਂ ਸਨ। ਹਸਪਤਾਲ ਅਪੜਨ ਤੋਂ ਪਹਿਲਾਂ ਹੀ ‘ਅੱਲ੍ਹਾ ਹੈ, ਅੱਲ੍ਹਾ' ਦਾ ਵਿਰਦ ਕਰਦੇ ਸਾਈਂ ਯੂਨਸ ਦੇ ਸਾਹ ਪੂਰੇ ਹੋ ਗਏ। ਲੋਕਾਂ ਦਾ ਵਿਸ਼ਵਾਸ ਸੀ ਇਸ ਖ਼ਾਨਦਾਨ ਚ ਇੱਕੋ ਪੁੱਤਰ ਜੰਮਦਾ ਜਾਂ ਬਚਦਾ ਹੈ। ਬਾਸੂ ਅਤੇ ਖ਼ਾਲਿਦ ਨੇ ਰੋਂਦੇ ਜੀਆਂ ਨੂੰ ਕਿਹਾ ਉਹ ਪਰਿਵਾਰ ਖ਼ਾਤਰ ਸ਼ਹੀਦ ਹੋਇਆ ਹੈ। ਘਰ ਵਾਲੇ ਤਾਂ ਦਫ਼ਨਾ ਆਏ ਪਰ ਪਿੱਛੋਂ ਲੋਕ ਉਸਦੀ ਕਬਰ ਤੇ ਚੜ੍ਹਾਵੇ ਚੜ੍ਹਾਉਣ ਲੱਗੇ ਅਤੇ ਪੱਕੀ ਕਬਰ ਬਣਾਉਣੀ ਸ਼ੁਰੂ ਕਰ ਦਿੱਤੀ। ਪਰ ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਉਹ ਸਵੈ ਹੋਂਦ (Being-initself) ਹੀ ਰਿਹਾ-ਦੁਨਿਆਵੀ ਸਮਝ ਤੋਂ ਦੂਰ।

ਇਸਤਰੀ ਪਾਤਰਾਂ ਵਿੱਚ ‘ਆਪ’ ਖ਼ਾਲਿਦ ਦੀ ਭੈਣ ਹੈ ਜੋ ਪਹਿਲੀ ਸ਼ਾਦੀ ਤੋਂ ਬਾਅਦ ਵਿਧਵਾ ਹੋ ਗਈ ਸੀ। ਬਾਲ-ਬੱਚਾ ਕੋਈ ਨਾ ਹੋਇਆ। ਸਹੁਰਿਆਂ ਆਖਿਆ ਹੁਣ ਉਨ੍ਹਾਂ ਕੀ ਕਰਨੀ ਏ। ਕਿਤੇ ਉਹਦਾ ਸਾਇਆ ਮਨਹੂਸ ਨਾ ਹੋਵੇ। ਉਹ ਨਿੱਕੇ ਬਾਲਾਂ ਨੂੰ ਪੜ੍ਹਾਉਣ ਵਿੱਚ ਸਮਾਂ ਬਤੀਤ ਕਰਨ ਲੱਗੀ।

ਹੁਣ ‘ਆਪ’ ਬਾਸੂ ਦੀ ਖੇਡ ਤੋਂ ਪ੍ਰਭਾਵਿਤ ਸੀ ਅਤੇ ਮਨ ਵਿੱਚ ਉਸ ਪ੍ਰਤੀ ਪਿਆਰ ਦੀ ਭਾਵਨਾ ਸੀ। ਖ਼ਾਲਿਦ ਨੇ ਮਾਂ ਨਾਲ ‘ਆਪਾ’ ਦੇ ਰਿਸ਼ਤੇ ਦੀ ਗੱਲ ਟੋਰੀ ਪਰ ਮਾਂ ਨੇ ਆਖਿਆ ਕਿ ਉਹ ਕੁੱਝ ਅਕਲ ਤੋਂ ਕੰਮ ਲਵੇ। ਬਾਸੂ ਉਨ੍ਹਾਂ ਦੀ ਜ਼ਾਤ ਦਾ ਨਹੀਂ। ਪਰ ਖ਼ਾਲਿਦ ਨੇ ਆਖਿਆ ਕਿ ਪੁਰਾਣੀਆਂ ਰਸਮਾਂ ਤੋੜਨੀਆਂ ਬਣਦੀਆਂ ਹਨ। ਜਦੋਂ ਖ਼ਾਲਿਦ ਤੇ ਨੱਜੀ ਵਾਲਾ ਕੇਸ ਬਣ ਗਿਆ ਤਾਂ ‘ਆਪਾ’ ਨੇ ਕਿਹਾ ਕਿ ਜੋ ਚਿੱਠੀਆਂ ਖ਼ਾਲਿਦ ਵੱਲੋਂ ਲਿਖੀਆਂ ਦੱਸੀਆਂ ਜਾਂਦੀਆਂ ਹਨ, ਉਹ ਲਿਖਾਈ ਖ਼ਾਲਿਦ ਦੀ ਨਹੀਂ ਹੈ। ਬਾਸੂ ਨਾਲ ‘ਆਪਾ’ ਦੀ ਸ਼ਾਦੀ ਬਾਰੇ ਖ਼ਾਲਿਦ ਦੇ ਦੋਸਤ ਵੀ ਜ਼ਾਤ-ਪਾਤ ਦਾ ਅੜਿੱਕਾ ਲਾਉਂਦੇ ਸਨ। ਮਲਿਕ ਮੁਰਾਦ ਅਲੀ ਵਰਗੇ ‘ਆਪਾ’ ਦੇ ਵਿਆਹ ਵਾਲੇ ਦਿਨ ਚੁਭਵੀਆਂ ਗੱਲਾਂ ਕਰਕੇ ਮਖੌਲ ਉੱਡਾ ਰਹੇ ਸਨ ਪਈ ਘੁਮਿਆਰਾਂ ਫ਼ਕੀਰਾਂ ਵੱਲ ਢੁਕਣਾ ਏ। ਜੰਨ ਖੋਤਿਆਂ ’ਤੇ ਆਏਗੀ ਅਤੇ ਵਹੁਟੀ ਖੋਤੇ ਦੀ ਅਸਵਾਰੀ ਕਰਕੇ ਸਹੁਰੇ ਘਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 191