ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਏਗੀ। ਰਾਹ ਵਿੱਚ ਕਿਤੇ ਲਾੜੇ ਦੀ ਇੱਕ ਲੱਤ ਹੀ ਨਾ ਡਿੱਗ ਪਵੇ। ਮਲਿਕ ਮੁਰਾਦ ਅਲੀ ਨੇ ਤਾਂ ਕੁੱਝ ਦਿਨ ਪਹਿਲਾਂ ਖ਼ਾਲਿਦ ਨੂੰ ਬੁਲਾਕੇ ਵੀ ਕਿਹਾ ਸੀ:

"ਇਹ ਕੀ ਖੱਚ ਵੱਢਣ ਲੱਗਾ ਏਂ। ਕਦੀ ਇੰਝ ਵੀ ਹੋਇਆ ਏ...... ਪੜ੍ਹੀ ਲਿਖੀ ਤੇ ਦਾਨੀ ਕੁੜੀ ਖੋਤੀਆਂ ਚਰਾਣ ਵਾਲਿਆਂ ਨੂੰ ਦੇਣ ਲੱਗਾ ਏ। ਕਦੀ ਵੱਖਰੀਆਂ ਜ਼ਾਤਾਂ ਦਾ ਮੇਲ ਵੀ ਹੋਇਆ। ਉਹ ਘੁਮਿਆਰ ਤੁਸੀਂ ਵਲੀ ਬੰਦੇ। ਕੀ ਜੋੜ ਏ ਉਹਨਾਂ ਦਾ ਤੁਹਾਡਾ।"[1]

ਪਰ ਖ਼ਾਲਿਦ ਨੇ ਆਖਿਆ ਕਿ ਉਹ ਇਨਸਾਨ ਤੇ ਮੁਸਲਮਾਨ ਨੇ। ਸ਼ਰੀਅਤ ਅਨੁਸਾਰ ਜਾਇਜ਼ ਹੈ। ਜ਼ਾਤ-ਪਾਤ ਮੰਨਣ ਤੋਂ ਉਹ ਪਹਿਲਾਂ ਹੀ ਇਨਕਾਰੀ ਸੀ। ਪਿੰਡ ਦੀਆਂ ਜ਼ਨਾਨੀਆਂ ਵੀ ਖ਼ਾਲਿਦ ਨੂੰ ਸਮਝਾਉਂਦੀਆਂ ਕਿ ਉਹ ਅਜਿਹਾ ਨਾ ਕਰੇ। ਬਾਸੂ ਦਾ ਪਰਿਵਾਰ ਵੀ ਖ਼ਾਲਿਦ ਦੇ ਇਸ ਕਦਮ ’ਤੇ ਹੈਰਾਨ ਸੀ। ਖ਼ਾਲਿਦ ਨੇ ਬਾਸੂ ਨੂੰ ਆਖਿਆ:

"ਤੂੰ ਮੇਰਾ ਵੱਡਾ ਭਰਾ ਏਂ। ਹੀਰੋ ਬੰਦਾ ਏਂ। ਲੱਤ ਨਹੀਂ ਤਾਂ ਵੀ ਹੀਰਾ ਏਂ ਮਲਿਕ ਮੁਰੀਦ ਵੀ ਆ ਗਿਆ ਤੇ ਭਿੱਜੀਆਂ ਅੱਖਾਂ ਨਾਲ ‘ਆਪਾ’ ਦੇ ਸਿਰ ਤੇ ਪਿਆਰ ਦਿੱਤਾ। ‘ਆਪਾ’ ਨੇ ਹੀ ਜ਼ੀਨਤ ਨਾਲ ਖ਼ਾਲਿਦ ਦੇ ਵਿਆਹ ਦਾ ਸਾਰਾ ਆਯੋਜਨ ਕੀਤਾ। ਉਸ ਨੇ ਨੱਜੀ ਅਤੇ ਨੈਨਤਾਰਾ ਦੀ ਸੁਰੱਖਿਆ ਲਈ ਵੀ ਜੂਰੇ ਨੂੰ ਫ਼ਰਿਆਦ ਕੀਤੀ ਸੀ। ਇੰਜ ਫ਼ਲਕ ਸ਼ੇਰ ਜੂਰੇ ਹੱਥੋਂ ਮਾਰਿਆ ਗਿਆ ਸੀ। ਵੀਰ ਪਿਆਰ ਕਾਰਨ 'ਆਪਾ' ਦਾ ਅਸਤਿਤਵ ਪ੍ਰਮਾਣਿਕ ਹੈ।

ਜ਼ੀਨਤ ਖ਼ਾਲਿਦ ਦੀ ਪਤਨੀ ਹੈ। ਇਹ ਰਿਸ਼ਤਾ ‘ਆਪਾ’ ਨੇ ਕਰਵਾਇਆ ਸੀ। ਮੀਆਂ ਅਬਦੁਲ ਜੰਨ ਦੀ ਵਿਦਾਇਗੀ ਵੇਲੇ ਪਿੰਡ ਦੀਆਂ ਜ਼ਨਾਨੀਆਂ ਦੇ ਨਾਲ ਹੀ ਰੋਣ ਲੱਗ ਪਿਆ। ਅਨੂ ਨੇ ਪੁੱਛਿਆ ਕਿ ਉਹ ਕਿਉਂ ਰੋਂਦਾ ਹੈ। ਉਸ ਕਿਹਾ ਕਿ ਅਜਿਹੇ ਸਮੇਂ ਰੋਣ ਆ ਹੀ ਜਾਂਦਾ ਹੈ। ਅਨੁ ਨੇ ਆਖਿਆ ਤੂੰ ਤਾਂ ਜਾਂਞੀ ਏਂ। ਮੀਆਂ ਦਾ ਉੱਤਰ ਅਸਤਿਤਵ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੈ।

"ਜਾਂਵੀ ਆਂ ਪਰ ਬੰਦਾ ਵੀ ਤੇ ਆਂ"

ਬੰਦੇ ਵਜੋਂ ਬੰਦਾ ਹੋਣਾ ਹੀ ਅਸਤਿਤਵਵਾਦੀ ਲੱਛਣ ਹੈ। ਖ਼ੈਰ ਜਿੱਥੋਂ ਤੱਕ ਜ਼ੀਨਤ ਦਾ ਸੰਬੰਧ ਹੈ ਉਹ ਧਾਰਮਿਕ ਅਤੇ ਚੰਗੀ ਔਰਤ ਸੀ। ਆਪਣੀ ਮਾਂ ਦੇ ਬਿਮਾਰ ਹੋਣ ਤੇ ਉਹ ਛੇ ਮਹੀਨੇ ਪੇਕੀਂ ਰਹੀ। ਉਹਨੂੰ ਆਪਣੇ ਖਾਵੰਦ ਨਾਲੋਂ ਮਾਂ ਪਿਉ ਦਾ ਵੱਧ ਖ਼ਿਆਲ ਸੀ। ਉਹਨੂੰ ਤਾਂ ਜੰਨਤ-ਦੋਜਖ਼ ਦੀ ਹੀ ਚਿੰਤਾ ਲੱਗੀ ਰਹਿੰਦੀ ਸੀ। ਪਿਆਰ ਵੀ ਉਹ ਗਿੱਠਾਂ ਮਿਣ ਮਿਣ ਹੀ ਕਰਦੀ ਸੀ। ਖ਼ਾਲਿਦ ਨੱਜੀ ਨਾਲ ਵਿਆਹ ਬਾਰੇ ਸੋਚਦਾ ਰਹਿੰਦਾ ਸੀ ਕਿਉਂਕਿ ਉਸਦੇ ਜੀਵਨ ਵਿੱਚ ਨੀਰਸਤਾ ਆ ਗਈ ਸੀ। ਉਹ ਸੋਚਦਾ ਜੇ ਜ਼ੀਨਤ ਮੰਨ ਜਾਏ ਤਾਂ ਦੋਹਾਂ ਨਾਲ ਇਨਸਾਫ਼ ਕਰ ਸਕਦਾ ਹੈ। ਇੰਜ ਫ਼ਰਹ ਦੀ ਜੁਦਾਈ ਦਾ ਖੱਪਾ ਵੀ ਭਰ ਸਕਦਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 192

  1. ਉਹੀ, ਪੰ. 222