ਉਸਦਾ ਜੀਵਨ ਕਹਿਣੀ ਅਤੇ ਕਥਨੀ 'ਚ ਪੂਰਾ ਰਿਹਾ। ਇਉਂ ਸਾਡੇ ਮੱਤ ਅਨੁਸਾਰ ਉਸਨੂੰ ਇਸ ਨਾਵਲ ਦੀ ਨਾਇਕਾ ਆਖਿਆ ਜਾ ਸਕਦੈ। ਚੂੰਕਿ ਉਸਦਾ ਅਸਤਿਤਵ ਪ੍ਰਮਾਣਿਕਤਾ ਦੀ ਸਿਖ਼ਰ ਛੂੰਹਦਾ ਹੈ।
ਨੈਨਤਾਰਾ ਨਜਮਾ ਦੀ ਧੀ ਹੈ। ਉਸਦਾ ਜਨਮ ਨਜਮਾ ਨਾਲ਼ ਸਰਵਰ ਵੱਲੋਂ ਕੁੱਤਿਆਂ ਦੇ ਡੇਰੇ ਵਿਖੇ ਧੱਕੇ ਨਾਲ ਕੀਤੇ ਜਬਰ-ਜਨਾਹ ਦੇ ਫਲਸਰੂਪ ਹੋਇਆ। ਸਰਵਰ ਨੂੰ ਦਾਈ ਹਾਕਾਂ ਨੇ ਦੱਸਿਆ ਸੀ ਕਿ ਬੱਚੀ ਨੂੰ ਗਲ-ਅੰਗੂਠਾ ਦੇ ਕੇ ਮਾਰਕੇ ਦਬਾ ਦਿੱਤਾ ਹੈ ਪਰ ਅਸਲ ਵਿੱਚ ਉਸਨੇ 120 ਰੁਪਏ ਵਿੱਚ ਸ਼ਾਦੋ ਕੰਜਰੀ ਨੂੰ ਵੇਚ ਦਿੱਤੀ ਸੀ। ਇਹ ਭੇਦ ਦਾਈ ਹਾਕਾਂ ਨੇ ਨਜਮਾ ਅੱਗੇ ਮਰਨ ਤੋਂ ਪਹਿਲਾਂ ਖੋਲ੍ਹ ਦਿੱਤਾ ਸੀ। ਖ਼ਾਲਿਦ ਅਤੇ ਅਨਵਰ ਦੇ ਜਤਨਾਂ ਨਾਲ ਉਸਨੂੰ ਖ਼ਾਲਿਦ ਨੇ ਯਤੀਮ ਸਮਝਕੇ ਸ਼ਰਨ ਦਿੱਤੀ ਪਰ ਖ਼ਾਲਿਦ ਦੀ ਪਤਨੀ ਜ਼ੀਨਤ ਨੇ ਇਸਨੂੰ ਬਰਦਾਸ਼ਤ ਨਾ ਕੀਤਾ। ਫਲਸਰੂਪ ਨੈਨਤਾਰਾ ਨੂੰ ਲੜਕੀਆਂ ਦੇ ਹੋਸਟਲ ਜਾਣਾ ਪਿਆ। ਜ਼ੀਨਤ ਨੇ ਉਸਦੇ ਘਰ ਆਉਣ ਨੂੰ ਘਰ ਨੂੰ ਪਲੀਤ ਕਰਨਾ ਦੱਸਿਆ। ਸਲੀਮ ਨੇ ਉਸ ਨਾਲ ਪਿਆਰ ਸੰਬੰਧ ਕਾਇਮ ਕੀਤੇ ਪਰ ਇਹ ਸੰਬੰਧ ਵੀ ਨਾਵਲ ਦੇ ਅਖ਼ੀਰਲੇ ਪੰਨਿਆਂ ਤੱਕ ਪੂਰ ਨਾ ਚੜ੍ਹ ਸਕੇ। ਜੂਰੇ ਨੇ ਬਾਸੂ ਦੇ ਘਰ ਨਜਮਾ ਤੇ ਨੈਨਤਾਰਾ ਦੀ ਰੱਖਿਆ ਕਰਦਿਆਂ ਸਰਵਰ ਦੇ ਭਤੀਜੇ ਫ਼ਲਕ ਸ਼ੇਰ ਨੂੰ ਮਾਰ ਦਿੱਤਾ। ਮੀਆਂ ਤੀਫ਼ਾ ਨੇ ਮਾਂ-ਧੀ ਦੇ ਬਾਸੂ ਦੇ ਘਰ ਹੋਣ ਨੂੰ ਮਸੀਤ ਦੇ ਲਾਊਡ ਸਪੀਕਰ ਤੋਂ ਨਿੰਦਿਆ ਸੀ:
.....ਜਿਹੜੇ ਘਰ ਵਿੱਚ ਹਰਾਮ ਦਾ ਇੱਕ ਜੀਅ ਹੋਵੇ ਓਸ ਘਰ ਦੀ ਹਰ ਚੀਜ਼ ਹਰਾਮ ਹੋ ਜਾਂਦੀ ਹੈ। ਅਜਿਹੇ ਘਰ ਨਾਲ ਤਾਅਲੁਕਾਤ ਵਾਸਤਾ ਰੱਖਣਾ ਵੱਡਾ ਗੁਨਾਹ ਹੈ। ਅੱਲ੍ਹਾ ਤਾਅਲਾ ਝੂਠਿਆਂ ਅਤੇ ਹਰਾਮਕਾਰਾਂ ਨੂੰ ਸੰਗਸਾਰ ਕਰਨ ਦਾ ਹੁਕਮ ਦਿੱਤਾ ਹੈ।"[1]
ਨਾਵਲ ਦੇ ਪਾਠਕ ਅਕਸਰ ਬਹੁਤੇ ਪੰਨਿਆਂ 'ਚ ਥਾਂ ਘੇਰਨ ਵਾਲੇ ਕਿਸੇ ਪਾਤਰ ਨੂੰ ਮਹੱਤਵਪੂਰਨ ਸਮਝਣ ਦਾ ਭੁਲੇਖਾ ਖਾ ਸਕਦੇ ਹਨ। ਪਰ ਇਨਸਾਨੀ ਗੁਣਾਂ ਵਾਲੇ ਕਿਸੇ ਪਾਤਰ ਬਾਰੇ ਨਾਵਲਕਾਰ ਕਈ ਵਾਰ ਇੱਕ ਦੋ ਪੰਨਿਆਂ ਵਿੱਚ ਵਰਨਣ ਕਰ ਜਾਂਦੇ ਹਨ। ਅਜਿਹਾ ਹੀ ਰੌਲਿਆਂ ਸਮੇਂ ਜ਼ਮੀਰ ਹਲੂਣੀ ਜਾਣ ਵਾਲੇ ਇੱਕ ਪਾਤਰ ਦਾ ਇਸ ਨਾਵਲ ਵਿੱਚ ਜ਼ਿਕਰ ਹੋਇਆ ਹੈ, ਉਸਦਾ ਨਾਂ ਹੈ ਸੈਦੋ ਤਰਖਾਣ। ਸੰਤਾਲੀ ਵੇਲੇ ਲੁੱਟ-ਮਾਰ ਕਰਨ ਵਾਲੇ ਇੱਕ ਮੁਸਲਿਮ ਜਥੇ ਦਾ ਆਗੂ ਸੀ- ਤਾਜਾ। ਉਹ ਲੱਕੜੀਆਂ ਚੀਰਦੇ ਸੈਦੂ ਤਰਖਾਣ ਕੋਲੋਂ ਲੰਘਿਆ ਤੇ ਕਹਿਣ ਲੱਗਾ ਕਿ ਤੂੰ ਲੱਕੜਾਂ ਹੀ ਚੀਰੀਂ ਜਾਨੈਂ, ਅਸੀਂ ਕਾਫ਼ਰਾਂ ਦੇ ਡੱਕਰੇ ਕਰ ਰਹੇ ਹਾਂ। ਸਾਡਾ ਸਾਥ ਦੇਹ। ਥਾਣੇਦਾਰ ਫ਼ਜ਼ਲਸ਼ਾਹ ਦੇ ਹੁਕਮ ਅਨੁਸਾਰ ਹਿੰਦੂ-ਸਿੱਖਾਂ ਦੇ ਕਾਫ਼ਲੇ ਨੂੰ ਸੁਰੱਖਿਅਤ ਕੈਂਪ ਵਿੱਚ ਛੱਡਣ ਦਾ ਹੁਕਮ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 200
- ↑ ਉਹੀ, ਪੰ. 425