ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁੱਢਣ ਸ਼ਾਹ ਆਪਣੇ ਪੁੱਤ ਨੂੰ ਚੌਕਸ ਕਰਦਾ ਹੈ ਕਿ ਉਸਨੇ ਬਲਾਵਾਂ ਵਾਲੀ ਪਟਾਰੀ ਦਾ ਮੂੰਹ ਖੋਲ੍ਹ ਦਿੱਤਾ ਹੈ। ਇਨਸਾਨ ਵਿੱਚ ਇਰਾਦਾ (Will to power) ਹੀ ਤਾਂ ਇੰਜਨ ਹੁੰਦਾ ਹੈ। ਮੱਕੇ ਦੇ ਬੱਦੂ ਅਜਿਹੀ ਮੋਟੀਵੇਸ਼ਨ ਨਾਲ ਹੀ ਦੁਨੀਆਂ ਦੇ ਮਾਲਕ ਬਣੇ। ਚੀਨੀਆਂ ਨੂੰ ਖੰਭ ਲੱਗੇ। ਵੀਤਨਾਮ ਵਾਲੇ ਅਮਰੀਕਾ ਦੇ ਛੱਕੇ ਛੁਡਾ ਰਹੇ ਨੇ। ਰੁੱਤਾ ਤੇ ਸਾਬਾਂ ਤਾਂ ਤੇਰੀ ਮੋਟੀਵੇਸ਼ਨ ਦਾ ਤੁਰੰਤ ਹੀ ਪ੍ਰਭਾਵ ਕਬੂਲਣ-ਯੋਗ ਨੇ। ਅਜਿਹੇ ਵਿਚਾਰ ਹੀ ਨੀਤਸ਼ੇ ਰੱਖਦਾ ਸੀ:

".......Even in the will of the servant found I the will to master."[1]

ਇੰਜ ਬੁੱਢਣ ਸ਼ਾਹ ਨੂੰ ਰੁੱਤੇ ਵਿੱਚੋਂ ਇਨਕਲਾਬ ਦੀ ਸੰਭਾਵਨਾ ਨਜ਼ਰ ਆਉਂਦੀ ਹੈ। ਉਹ ਆਪਣੀ ਪਤਨੀ (ਅੰਮਾਂ) ਨੂੰ ਸੰਬੋਧਨ ਕਰਦਿਆਂ ਕਹਿੰਦਾ ਹੈ:

"ਤੇਰੇ ਪੁੱਤ ਕੀ ਕਿਤਾਬ ਲਿਖਣੀ ਏ। ਉਹਨੇ ਤੇ ਦੀਬਾਚਾ (ਭਾਵ ਮੁੱਖਬੰਦ) ਹੀ ਲਿਖਿਆ ਏ (ਰੁੱਤੇ ਵੱਲ ਇਸ਼ਾਰਾ ਕਰਕੇ) ਕਿਤਾਬ ਲਿਖਣਗੇ ਏਹ ਸਾਡੀ ਰੱਤ ਨਾਲ।"[2]

ਇਹ ਅੱਗੋਂ ਵਾਪਰਨ ਵਾਲੀ ਮਾੜੀ ਘਟਨਾ ਦਾ ਪੂਰਵ ਸੰਕੇਤ ਹੈ।

ਥੀਸਿਸ ਦਾ ਕੰਮ ਨਿਬੜ ਜਾਣ ਤੇ ਇਕਤਦਾਰ ਆਪਣੇ ਅੱਬਾ ਅੰਮਾਂ ਨੂੰ ਪੁੱਛਦਾ ਹੈ ਕਿ ਰੁੱਤੇ ਤੇ ਸਾਬਾਂ ਨੂੰ ਰੱਖਣਾ ਹੈ ਜਾਂ ਟੋਰ ਦੇਈਏ ਤਾਂ ਉਸਦਾ ਅੰਬਾ ਅੰਮਾਂ ਦੇ ਸਾਬਾਂ ਨਾਲ ਮੋਹ ਦੀ ਗੱਲ ਕਰਦਾ ਹੈ ਅਤੇ ਦੱਸਦਾ ਹੈ ਕਿ ਰੁੱਤੇ ਨੂੰ ਪੰਚਾਇਤ ਨੇ ਬੁਲਾਇਆ ਹੈ ਕਿਉਂਕਿ ਉਸਨੇ ਮੌਲਵੀ ਅਹਿਮਦ ਦੀਨ ਉੱਤੇ ਬੱਕਰੇ ਬੁਲਾਏ ਨੇ। ਇਮਾਮ-ਮਸਜਿਦ ਮੁਸਲੀ ਦਾ ਠੱਠਾ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਉੱਧਰ ਰੱਤਾ ਵੀ ਆਪਣੇ ਆਪ ਨੂੰ ਮੁਸਲਿਮ ਸ਼ੇਖ਼ ਸਮਝਦਾ ਹੈ। ਰੁੱਤੇ ਨੂੰ ਮੌਲਵੀ ਤੇ ਇਹ ਗਿਲਾ ਹੈ ਕਿ ਉਹ ਉਹਨਾਂ ਵਰਗਾ ਕੰਮੀ ਹੁੰਦਾ ਹੋਇਆ ਚੌਧਰੀਆਂ ਦੇ ਨੇੜੇ ਕਿਉਂ ਲੱਗਿਆ ਹੋਇਆ ਹੈ।

ਦੂਜੇ ਐਕਟ ਦੇ ਪਹਿਲੇ ਦ੍ਰਿਸ਼ ਵਿੱਚ ਇਕਤਦਾਰ ਅਤੇ ਉਸਦਾ ਹਾਣੀ (ਨਾਦਿਰ) ਇੱਕ ਹੋਰ ਅਮੀਰ ਮੁੰਡਾ ਬੈਠੇ ਦਾਰੂ ਪੀਂਦੇ ਹਨ। ਇਕਤਦਾਰ ਉਸ ਨੂੰ ਆਪਣੀ ਖੋਜ ਬਾਰੇ ਦੱਸ ਰਿਹਾ ਹੈ। ਮੈਂ-ਤੂੰ (I thou) ਸੰਵਾਦ ਜਾਰੀ ਹੈ। ਇਕਤਦਾਰ ਨੇ ਅਮਰੀਕਨਾਂ ਦੇ ਕਹਿਣ ਤੇ ਤਵਾਰੀਖ਼ ਪੜ੍ਹੀ। ਮਾਰਕਸਵਾਦ ਪੜ੍ਹਿਆ। ਉਨ੍ਹਾਂ ਦੇ ਕਹਿਣ ਤੇ ਮੁਸੱਲੀਆਂ ਬਾਰੇ ਵਿਵਹਾਰਿਕ ਜਾਣਕਾਰੀ ਪ੍ਰਾਪਤ ਕੀਤੀ। ਮੁਸੱਲੀਆਂ ਬਾਰੇ ਉਸ ਦੱਸਿਆ ਕਿ ਇਹ ਖੇਤ-ਮਜ਼ਦੂਰ, ਮਿੱਲਾਂ ਦੇ ਕਾਮਿਆਂ ਆਦਿ ਦੀ ਕੈਟਾਗਰੀ ਵਿੱਚ ਆਉਂਦੇ ਹਨ। ਨਾਦਿਰ ਮੌਲਵੀ ਦੇ ਹਵਾਲੇ ਨਾਲ ਊਚ-ਨੀਚ ਨੂੰ ਰੱਬ ਦੀ ਦੇਣ ਕਹਿੰਦਾ ਹੈ। ਸਾਬਾਂ ਕਮਰੇ ਵਿੱਚ ਆ ਕੇ ਕਬਾਬ ਦੀ ਪਲੇਟ ਰੱਖ ਜਾਂਦੀ ਹੈ। ਨਾਦਿਰ ਇਕਤਦਾਰ ਨੂੰ ਸਾਬਾਂ ਨਾਲ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 208

  1. W.H. Wright, (Ed) Philosophy of Nietzsche, (Thus Spake Zarathustra) The Modern Library, Newyork, 1954 Ch. 34
  2. ਮੇਜਰ ਇਸਹਾਕ ਮੁਹੰਮਦ, ਉਹੀ, ਪੰਨਾ 63