ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਵੇਂ ਅਸਤਿਤਵਵਾਦ ਵੀ 'ਮੈਂ-ਵਾਦ’ (Solipsism) ਨਹੀਂ ਹੈ, ਮੈਂ+ਤੂੰ ਤੋਂ ਅੱਗੇ 'ਅਸੀਂ' ਬਣਨਾ ਹੈ।

ਅੱਜ ਦਾ ਇਨਸਾਨ, ਨੂਰੇ ਦੇ ਸ਼ਬਦਾਂ ਵਿੱਚ, ਜੋ ਕੁੱਝ ਆਪਣੇ ਲਈ ਮੰਗਦਾ ਏ, ਬਾਕੀਆਂ ਲਈ ਵੀ ਉਹੋ ਈ ਚਾਹੁੰਦਾ ਏ।

ਨੂਰੇ ਦੇ ਇਨ੍ਹਾਂ ਵਿਚਾਰਾਂ ਦੀ ਤੁਲਨਾ ਸਾਰਤਰ ਦੇ ਹੇਠ ਲਿਖੇ ਸ਼ਬਦਾਂ ਨਾਲ ਕਰਨੀ ਲਾਹੇਵੰਦ ਰਹੇਗੀ:-

"To choose this or that is to affirm at the same time the value of what we choose, because we can never choose evil. We always choose the good, and nothing can be good for us without being good for all."[1]

ਇਹ ਨਾਟਕ ਮਜ਼ਦੂਰਾਂ ਦੀ ਏਕਤਾ ਨਾਲ ਆਪਣੀ ਚਰਮ-ਸੀਮਾ ਨੂੰ ਅਪੜਦਾ ਹੈ। ਕਿਰਤੀਆਂ ਦੇ ਹੱਥ ਵਿੱਚ ਹਥੌੜਾ ਦਾਤੀ ਅਤੇ ਲਾਲ ਝੰਡਾ ਹੁੰਦਾ ਹੈ। ਕੁੱਲ ਮਿਲਾਕੇ ਇਹ ਨਾਟਕ ਮਾਰਕਸਵਾਦ ਅਤੇ ਅਸਤਿਤਵਵਾਦ ਦਾ ਸੁਮੇਲ ਹੋ ਨਿਬੜਿਆ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 216

  1. Sartre, Existentialism and Human Emotions (Tr.) Bernard Frechman et.al, N.Y.1977, P 18.