ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੋਲਟੇਅਰ ਨੇ ਪਰਸ਼ੀਆ ਵਿਖੇ ਆਪਣੀ ਠਹਿਰ ਲਈ ਫਰੈਡਰਿਕ ਨਾਲ ਅਜਿਹੀ ਸੌਦੇਬਾਜ਼ੀ ਕੀਤੀ ਕਿ ਉਹ ਆਪਣੀ ਆਜ਼ਾਦੀ (ਅਸਤਿਤਵ) ਦੇ ਕੁੱਝ ਹਿੱਸੇ ਦੀ ਵੀ ਸੌਦੇਬਾਜ਼ੀ ਕਰ ਗਿਆ।[1]

ਉਸਨੂੰ ਇਹ ਗੱਲ ਮੰਨਣੀ ਪੈਂਦੀ ਹੈ ਕਿ ‘ਜਿਹੋ ਜਿਹਾ ਫ਼ੈਸਲਾ ਮੈਂ ਕੀਤਾ ਹੈ, ਇਸਦੀ ਕੀਮਤ ਦੇਣੀ ਪੈਣੀ ਹੈ।' ਉਸਦੇ ਇਹ ਸ਼ਬਦ ਪ੍ਰਸਿੱਧ ਅਸਤਿਤਵਵਾਦੀ ਚਿੰਤਕ ਜਾਂ ਪਾਲ ਸਾਰਤਰ ਦੀ ਹੀ ਪੁਸ਼ਟੀ ਕਰਦੇ ਹਨ ਜਦੋਂ ਉਹ ਕਹਿੰਦਾ ਹੈ ਕਿ ਬੰਦੇ ਨੂੰ ਆਪਣੇ ਕੀਤੇ ਫ਼ੈਸਲੇ ਲਈ ਕੋਈ ਬਹਾਨੇ ਨਹੀਂ (No Excuse) ਘੜਨੇ ਚਾਹੀਦੇ, ਕੀਤੇ ਦਾ ਫਲ ਭੁਗਤਣਾ ਹੀ ਪੈਂਦਾ ਹੈ।

ਪਰਸ਼ੀਆ ਵਿੱਚ ਰਹਿੰਦਿਆਂ ਉਹ ਉਸੇ ਸਮੇਂ ਫ਼ਰਾਂਸ ਦੇ ਬਾਦਸ਼ਾਹ ਪ੍ਰਤੀ ਵੀ ਆਪਣੀ ਵਫ਼ਾਦਾਰੀ ਪ੍ਰਗਟ ਕਰਦਾ ਹੈ:

"ਮੈਂ ਇਹ ਗੱਲ ਕਹਿਣ ਵਿੱਚ ਫ਼ਖਰ ਮਹਿਸੂਸ
ਕਰਦਾ ਹਾਂ ਕਿ ਬਾਦਸ਼ਾਹ ਇਹ ਜਾਣਕੇ ਖ਼ੁਸ਼ ਹੋਵੇਗਾ
ਕਿ ਮੈਂ ਅਜੇ ਵੀ ਆਪਣੇ ਆਪ ਨੂੰ ਉਹਨਾਂ ਦੀ
ਵਫ਼ਾਦਾਰ ਪਰਜਾ ਸਮਝਦਾ ਹਾਂ।[2]

ਪਰਸ਼ੀਆ ਵਿੱਚ ਫਰੈਡਰਿਕ ਤੋਂ 20,000 ਪੌਂਡ ਤਨਖਾਹ ਅਤੇ ਆਰਡਰ ਆਫ਼ ਮੈਰਿਟ ਨਾਲ ਸਨਮਾਨਿਤ ਹੋ ਕੇ ਉਹ ਸਤਿਕਾਰਯੋਗ ਮਹਿਮਾਨ ਤੋਂ ਬਦਲਕੇ ਪਰਸ਼ੀਆ ਦੇ ਬਾਦਸ਼ਾਹ ਦਾ ਨੌਕਰ ਬਣ ਜਾਂਦਾ ਹੈ। ਇਉਂ ਸੌਦੇਬਾਜ਼ੀ ਵਿੱਚ ਉਹ ਆਪਣਾ ਅਸਤਿਤਵ ਗਹਿਣੇ ਕਰ ਬਹਿੰਦਾ ਹੈ।

ਪਰ ਅਜਿਹੀ ਪਦਾਰਥਕ ਸੁਰੱਖਿਆ ਰੇਤੇ ਉੱਪਰ ਉਸਰੀ ਕੰਧ ਸਮਾਨ ਹੁੰਦੀ ਹੈ। ਸ਼ਾਇਦ ਅਜਿਹੀ ਸਥਿਤੀ ਵਿੱਚ ਸ਼ੇਖ ਫ਼ਰੀਦ ਲਿਖਦੇ ਹਨ:
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂੰ ਏਵੈ ਰਖਸੀ ਜੀਉ ਸਰੀਰਹੁ ਲੇਹਿ॥[3]
ਇਸ ਸਥਿਤੀ ਵਿੱਚ ਵੋਲਟੇਅਰ ਦੀ ਸਥਿਤੀ 'ਫਸੀ ਤੇ ਫਟਕਣ ਕੀ'? ਵਾਲੀ ਹੋ ਜਾਂਦੀ ਹੈ।

ਵੋਲਟੇਅਰ ਲੋਕਾਂ ਨੂੰ ਬੋਲਕੇ ਕਿੰਜ ਸੰਬੋਧਨ ਕਰਦਾ ਸੀ, ਉਹ ਬੋਲ ਤਾਂ ਹਵਾ ਵਿੱਚ ਉੱਡ ਗਏ ਪਰ ਇਸ ਨਾਵਲ ਵਿੱਚ ਉਸਦੀਆਂ ਚਿੱਠੀਆਂ ਦੀ ਭਰਮਾਰ ਹੈ। ਦਰਅਸਲ ਨਾਵਲਕਾਰ ‘ਖਾਮੋਸ਼' ਚਿੱਠੀਆਂ ਦੇ ਮਾਧਿਅਮ ਰਾਹੀਂ ਹੀ ਸਾਰੇ ਨਾਵਲ ਦੀ ਉਸਾਰੀ ਕਰ ਰਿਹਾ ਹੈ। ਇਸ ਨਾਵਲ ਦਾ ਆਧਾਰ ਜ਼ਿਆਦਾਤਰ ਉਹ ਚਿੱਠੀਆਂ ਹਨ ਜਿਹੜੀਆਂ ਉਹ ਆਪਣੇ ਦੋਸਤਾਂ ਨਿਕੋਲਸ ਕਲਾਡ, ਥੀਰੀਓਟ, ਡਿਊਕ ਡੀ ਰੀਚੈਲੀਓ, ਸਿਡੀਵਿਲ, ਡੀ.ਆਰਜੈਂਟਲ ਤੋਂ ਬਿਨਾਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 221

  1. ਉਹੀ, ਪੰ. 153
  2. ਉਹੀ, ਪੰ. 156
  3. ਬਾਣੀ ਸ਼ੇਖ਼ ਫ਼ਰੀਦ, ਸ਼ਲੋਕ, 42