ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/224

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀਆਂ ਪ੍ਰੇਮਕਾਵਾਂ ਨੂੰ ਲਿਖਦਾ ਹੈ। ਇਉਂ ਨਾਵਲ ਦੇ ਵਿਕਾਸ ਵਿੱਚ ਬੇਸ਼ੁਮਾਰ ਇੱਕ-ਪਾਸੜ ਚਿੱਠੀਆਂ ਹਨ। ਉੱਤਰ ਕਿਧਰੇ ਕਿਧਰੇ ਹੀ ਉਪਲੱਬਧ ਹੈ।

ਵੋਲਟੇਅਰ ਨੇ ਸ਼ਾਦੀ ਨਹੀਂ ਸੀ ਕਰਵਾਈ ਅਤੇ ਨਾ ਹੀ ਉਸਦੇ ਕੋਈ ਬੱਚਾ ਸੀ। ਫਿਰ ਵੀ ਉਸਦੇ ਜੀਵਨ ਵਿੱਚ ਅਨੇਕਾਂ ਔਰਤਾਂ ਆਈਆਂ ਜਿਵੇਂ ਪਿਪਟੀ, ਸਜ਼ਾਨੀ ਡੀ ਲਿਵਰੀ, ਮਾਰਗਰੇਟ ਮੈਡੀਲੀਨ ਬਰਨੀਅਰਜ਼ (ਜੋ ਇੱਕ ਜੱਜ ਦੀ ਪਤਨੀ ਸੀ), ਐਮਿਲੀ ਡੂ ਚੈਟੀਲਿਟ, ਐਡਰੀਨੀ ਲੀ ਕੋਵਰ, ਮੈਡਮ ਡੂ ਲਾ ਨੌਵਲੀ, ਸੋਫ਼ੀ ਬੈਟਿਕ ਅਤੇ ਅਖੀਰ ਵਿੱਚ ਉਹ ਮੈਰੀ ਲੁਸੀ ਮਿਗਨਾਟ (ਡੈਨਿਸ਼ ਚਾਰਲਸ)-ਜੋ ਕਿ ਉਸਦੀ ਸਕੀ ਭਾਣਜੀ ਸੀ-ਨਾਲ ਪ੍ਰੇਮ ਸੰਬੰਧ ਕਾਇਮ ਕਰਦਾ ਹੈ। ਇਨ੍ਹਾਂ ਔਰਤਾਂ ਨਾਲ ਵਰਤ-ਵਿਉਹਾਰ ਸਮੇਂ ਵੀ ਉਹ ਇੱਕ ਕਮਜ਼ੋਰ ਨਾਇਕ ਵਜੋਂ ਹੀ ਸਾਹਮਣੇ ਆਉਂਦਾ ਹੈ। ਇੱਕ ਹੋਰ ਔਰਤ ਮੈਡਮ ਡੀ ਫੋਨਟੇਅਰ ਪਾਸ ਤਾਂ ਉਸਨੂੰ ਬ੍ਰਹਮਚਾਰੀ ਬਣਕੇ ਹੀ ਉਸਦੇ ਘਰ ਰਹਿਣਾ ਪੈਂਦਾ ਹੈ। ਪਿਆਰ ਦੇ ਖੇਤਰ ਵਿੱਚ ਵੀ ਉਹ ਜੋ ਪ੍ਰਾਪਤ ਕਰਦਾ ਹੈ ਆਪਣਾ ਅਸਤਿਤਵ ਗੁਆਕੇ ਹੀ ਹਾਸਲ ਕਰਦਾ ਹੈ। ਉਹ ਆਪਣੀ ਸਕੀ ਭਾਣਜੀ ਮੈਡਮ ਡੈਨਿਸ (ਜੋ ਕਿ ਵਿਧਵਾ ਹੈ) ਪ੍ਰਤੀ ਆਪਣਾ ਪ੍ਰੇਮ ਇਹਨਾਂ ਸ਼ਬਦਾਂ ਵਿੱਚ ਪ੍ਰਗਟ ਕਰਦਾ ਹੈ:

"ਪਿਆਰੀ ਭਾਣਜੀ, ਜਦ ਮੈਂ ਇਹ ਚਿੱਠੀ ਲਿਖ ਰਿਹਾ ਹਾਂ ਮੇਰੇ ਹੰਝੂਆਂ ਨਾਲ ਕਾਗਜ਼ ਗਿੱਲਾ ਹੋ ਰਿਹਾ ਹੈ। ਜੇਕਰ ਮੇਰੀ ਸਿਹਤ ਇਜਾਜ਼ਤ ਦਿੰਦੀ ਤਾਂ ਸਫ਼ਰ ਕਰਨ ਵਾਲੀ ਗੱਡੀ ਵਿੱਚ ਬਹਿਕੇ ਤੇਰੇ ਕੋਲ ਜ਼ਰੂਰ ਪਹੁੰਚਦਾ ਤੈਨੂੰ ਜੱਫੀ ਪਾਉਣ ਲਈ ਮੈਂ ਅਕਤੂਬਰ ਵਿੱਚ ਆਉਣ ਦੀ ਕੋਸ਼ਿਸ਼ ਕਰਾਂਗਾ। ਮੇਰੇ ਗ਼ਮ ਵਿੱਚ ਇੱਕ ਗ਼ਮ ਇਹ ਵੀ ਸ਼ਾਮਲ ਹੈ ਕਿ ਮੈਂ ਬਾਕੀ ਦੀ ਜ਼ਿੰਦਗੀ ਬਿਤਾਉਣ ਦੇ ਸਮਰੱਥ ਨਹੀਂ ਹੋ ਸਕਾਂਗਾ। ......ਪਰ ਤੈਨੂੰ ਆਪਣੇ ਦੋਸਤਾਂ ਲਈ, ਖ਼ਾਸ ਕਰ ਮੇਰੇ ਲਈ ਜਿਉਣਾ ਚਾਹੀਦਾ ਕਿਉਂਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ। ਕਾਸ਼! ਰੱਬ ਇਸ ਗੱਲੋਂ ਖ਼ੁਸ਼ ਹੋਵੇ ਕਿ ਆਪਾਂ ਇਕੱਠੇ ਰਹੀਏ। ਤੂੰ ਮੇਰੀ ਜ਼ਿੰਦਗੀ ਦਾ ਧਰਵਾਸ ਬਣੇਗੀ। ਮੈਂ ਤੇਰੀ ਜ਼ਿੰਦਗੀ ਦਾ ਧਰਵਾਸ ਬਣਨ ਦੀ ਕੋਸ਼ਿਸ਼ ਕਰਾਂਗਾ।[1]

ਉਸਦਾ ਬਿਮਾਰ ਸਰੀਰ 29-30 ਸਾਲ ਦੀ ਭਾਣਜੀ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਸੀ (ਵੋਲਟੇਅਰ 52 ਸਾਲਾਂ ਦਾ ਸੀ) ਪਰ ਪਿਆਰ ਦੀ ਉਸਨੂੰ ਲੋੜ ਸੀ। ਇਸੇ ਲਈ ਉਹ ਲਿਲਕੜੀ ਲੈਂਦਾ ਹੋਇਆ ਲਿਖਦਾ ਹੈ:

"ਮੈਂ ਆਪਣੇ ਲੰਗੜੇਪਣ (ਭਾਵ ਸਰੀਰਕ ਕਮਜ਼ੋਰੀ) ਨਾਲ ਆਉਣ ਦੀ ਆਗਿਆ ਮੰਗਦਾ ਹਾਂ। ਤੈਨੂੰ ਸੰਤੁਸ਼ਟ ਕਰਨ ਲਈ ਮੈਂ ਆਪਣੀ ਪੂਰੀ ਵਾਹ ਲਾਉਣ ਦੀ ਕੋਸ਼ਿਸ਼ ਕਰਾਂਗਾ, ਭਾਵੇਂ ਮੈਂ ਅਜਿਹਾ ਕੁੱਝ ਨਾ ਕਰ ਸਕਾਂ। ਪਰ ਤੈਨੂੰ ਹਮੇਸ਼ਾ ਪਿਆਰ ਕਰਦਾ ਰਹਾਂਗਾ।[2]

ਪਰ ਮੈਡਮ ਡੈਨਿਸ, ਵੋਲਟੇਅਰ ਦੇ ਕਈ ਦੋਸਤਾਂ ਨੂੰ ਹੀ ਆਪਣਾ ਪ੍ਰੇਮੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 222

  1. ਇੰਦਰ ਸਿੰਘ ਖ਼ਾਮੋਸ਼, ਉਹੀ, 129
  2. ਉਹੀ, ਪੰ. 136