ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਸੋਲਵਾਂ

ਬਿਰਖ ਅਰਜ਼ ਕਰੇ

'ਬਿਰਖ ਅਰਜ਼ ਕਰੇ' ਕਾਵਿ-ਸੰਗ੍ਰਹਿ ਵਿੱਚ ਅਰਜ਼ ਕਰਨ ਵਾਲਾ ਬੁਲਾਰਾ ਬਿਰਖ ਨਾ ਰਹਿ ਕੇ ਪਾਤਰ ਵਜੋਂ ਸੁਰਜੀਤ ਹੋ ਜਾਂਦਾ ਹੈ। ਸੁਰਜੀਤ (Regenerate) ਹੋਏ ਇਸ ਪਾਤਰ ਦੇ ਅਸਤਿਤਵ ਰਾਹੀਂ ਕਵੀ ਸੁਰਜੀਤ ਪਾਤਰ ਆਪਣਾ ਕਾਵਿ ਸਿਰਜਦਾ ਹੈ। ਇਹੋ ਕਵੀ ਹੈ ਸਾਡਾ ਪਦਮ ਸ਼੍ਰੀ ਸੁਰਜੀਤ ਪਾਤਰ। ਵਿਚਾਰਾਧੀਨ ਕਾਵਿ-ਸੰਗ੍ਰਹਿ ਦੀਆਂ ਅਧਿਕਤਰ ਨਜ਼ਮਾਂ ਪੰਜਾਬ ਦੇ ਕਾਲੇ ਦਿਨਾਂ ਦੀ ਪ੍ਰਸਤੂਤੀ ਕਰਦੀਆਂ ਹਨ। ਇਸ ਕਾਵਿ-ਸੰਗ੍ਰਹਿ ਵਿੱਚ ਕਵੀ ਦੇ ਅਸਤਿਤਵ ਤੋਂ ਇਲਾਵਾ ਉਸਦੇ ਕਾਵਿ-ਨਾਇਕਾਂ ਦਾ ਅਸਤਿਤਵ ਅਤੇ ਸਮੁੱਚੇ ਪੰਜਾਬ ਪ੍ਰਾਂਤ ਦਾ ਅਸਤਿਤਵ ਵੀ ਆਪਣਾ ਪ੍ਰਗਟਾਵਾ ਕਰਦਾ ਹੈ। ਬਿਰਖ ਇਸ ਕਾਵਿ-ਸੰਗ੍ਰਹਿ ਦਾ ਕੇਂਦਰੀ ਕੋਡ ਵੀ ਹੈ ਅਤੇ ਰੂਪਕ (Allegory) ਵੀ। ਭਿਆਨਕ ਸਮਿਆਂ ਵਿੱਚ ਕਵੀ ਦੀ ਕਲਮ ਰੁਕਿਆ ਤਾਂ ਨਹੀਂ ਕਰਦੀ ਪਰ ਅਜਿਹੇ ਸਮਿਆਂ ਵਿੱਚ ਸਿੱਧੀਆਂ ਸਪਾਟ ਗੱਲਾਂ ਕਹਿਣ ਨਾਲੋਂ ਕਵੀ ਤਮਸੀਲਾਂ/ਦ੍ਰਿਸ਼ਟਾਂਤਾਂ/ਪ੍ਰਤੀਕਾਂ/ਦੂਹਰੇ ਅਰਥਾਂ/ ਵਕ੍ਰੋਕਤੀਆਂ ਦੇ ਪ੍ਰਯੋਗ ਦੁਆਰਾ ਆਪਣਾ ਸੰਦੇਸ਼ ਦਿੰਦੇ ਹਨ। ਕਵੀ ਲੋਕਾਈ ਦਾ ਅੰਗ ਹੋਣ ਦੇ ਨਾਤੇ ਪੀੜ ਨੂੰ ਅਨੁਭਵ ਕਰਦਾ ਹੈ। ਕਾਵਿ-ਨਾਇਕ ਜਦੋਂ ਸੰਸਾਰ ਵਿੱਚ ਵਾਪਰਦੀਆਂ ਮਾੜੀਆਂ ਘਟਨਾਵਾਂ ਵਿਰੁੱਧ ਆਵਾਜ਼ ਉੱਠਦੀ ਨਹੀਂ ਵੇਖਦਾ ਤਾਂ ਫਿਰ ਉਸਨੂੰ ਤਾਂ ਬੋਲਣਾ ਹੀ ਪੈਂਦਾ ਹੈ:

ਖੜਕ ਹੋਵੇ ਜੇ ਡਿੱਗਾ ਪੱਤਾ ਵੀ

ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ।[1]

ਇਸ ਸੰਗ੍ਰਹਿ ਦੀਆਂ ਕਵਿਤਾਵਾਂ ਜਿਸ ਤਥਾਤਮਕਤਾ ਵਿੱਚੋਂ ਜਨਮ ਲੈਂਦੀਆਂ ਹਨ ਉਹ ਆਮ ਕਰਕੇ ਪੰਜਾਬ ਦੇ ਕਾਲੇ ਦਿਨਾਂ ਨਾਲ ਸੰਬੰਧਤ ਹੈ। ਕੁੱਝ ਨਿਜ ਵੀ ਹੈ, ਕੁੱਝ ਪਰ ਵੀ ਹੈ। ਸੁਕਰਾਤ ਅਤੇ ਸੰਤ ਅਸਤੀਨ ਮਾਨਵਤਾ ਦੇ ਆਦਿ-ਕਾਲੀਨ ਅਸਤਿਤਵੀ ਚਿੰਤਨ ਵਾਲੇ ਮਹਾਂ ਪੁਰਖ ਹੋਏ ਹਨ। ਬਿਰਖ ਅਰਜ਼ ਕਰੇ ਦੀ ਭੂਮਿਕਾ ਵਿੱਚ ਕਵੀ ਸੰਕੇਤ ਕਰਦਾ ਹੈ ਕਿ ਉਸਨੇ ਸੰਤ ਅਗਸਤੀਨ ਦੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 226

  1. ਸੁਰਜੀਤ ਪਾਤਰ, ਬਿਰਖ ਅਰਜ਼ ਕਰੇ, ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1996, ਪੰ. 15