ਅਧਿਆਇ ਸਤਾਰਵਾਂ
ਕਮੰਡਲ
‘ਕਮੰਡਲ' ਜਸਵੰਤ ਦੀਦ ਦਾ ਪੰਜਵਾਂ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਭਾਰਤੀ ਸਾਹਿਤ ਅਕਾਦਮੀ ਦੁਆਰਾ ਪੁਰਸਕ੍ਰਿਤ ਹੈ। ਕਵੀ ਦੇ ਇਸ ਸੰਗ੍ਰਹਿ ਸੰਬੰਧੀ ਉਸ ਦੇ ਆਪਣੇ ਸ਼ਬਦ ਉੱਲੇਖਨੀਯ ਹਨ ‘ਕਾਵਿ-ਸੰਗ੍ਰਹਿ' ‘ਕਮੰਡਲ' ਅੰਦਰ ਮੇਰੀ ਮੁਹੱਬਤ, ਰਿਸ਼ਤੇ, ਮੇਰੇ ਪੁਰਖੇ, ਸੰਸਕਾਰ, ਮੱਧ ਵਰਗੀ ਜੀਵਨ, ਔਰਤ-ਮਰਦ ਸੰਬੰਧ, ਪਰਿਵਾਰ ਅਤੇ ਮੈਂ, ਸਾਰੇ ਗੁੱਥਮ-ਗੁੱਥਾ ਹਾਂ। ਸਭ ਰਾਹ ਲੱਭਦੇ ਹੋਏ। ਇਸੇ ਲੱਭਤ ਅੰਦਰ ਮੈਂ ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਪ੍ਰਾਂਤ, ਪ੍ਰਾਂਤ ਤੋਂ ਦੇਸ ਤੇ ਫਿਰ ਅਨੇਕ ਮੁਲਕਾਂ ਦੇ ਸਫ਼ਰ ’ਤੇ ਨਿਕਲਦਾ ਹਾਂ। ਇਹ ਸਭ ਮੇਰੀ ਕਵਿਤਾ ਦਾ ਹਿੱਸਾ ਨੇ। ਮੁਕਤੀ ਦੇ ਸੰਕਲਪ ਨੂੰ ਸਮਝਣ ਦਾ ਯਤਨ।......'ਹਾਥ ਕਮੰਡਲ ਕਾਪੜੀਐ ਮਨ ਤ੍ਰਿਸ਼ਨਾ ਉਪਜੀ ਭਾਰੀ।’ ਬਾਬੇ ਨਾਨਕ ਦਾ ਸਦੀਆਂ ਪਹਿਲਾਂ ਲਿਖਿਆ ਇਹ ਅੱਖਰ ਮੇਰੇ ਕਾਵਿ ਸੰਗ੍ਰਹਿ ਦੇ ਸਿਰਲੇਖ ਅੰਦਰ ਜਗਣ ਲੱਗ ਪਿਆ ਹੈ।'[1]
ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਉਦ੍ਰਿਤ ਪੰਕਤੀ ਮਾਰੂ ਅਸ-੧ (7-6-1) ਅੰਗ ੧੦੧੩ ਉੱਪਰ ਦਰਜ ਹੈ। ਮੁੱਖ ਤੌਰ 'ਤੇ ਇਹ ਬਾਣੀ ਇੱਕ ਐਸੇ ਮਨਮੁਖ ਦਾ ਦ੍ਰਿਸ਼ ਪੇਸ਼ ਕਰਦੀ ਹੈ ਜੋ ਘਰ-ਬਾਰ ਅਤੇ ਇਸਤਰੀ ਨੂੰ ਤਿਆਗਕੇ ਬਾਹਰੋਂ ਮੁਕਤੀ ਢੂੰਡਣ ਨਿਕਲਿਆ ਹੈ। ਅਸਲ ਵਿੱਚ ਉਹ ਮਨਮੁਖ ਮਾਇਆਧਾਰੀ ਹੀ ਹੈ ਜਿਸਨੇ ‘ਕਾਪੜ ਫਾਰਿ ਬਨਾਈ ਖਿੰਥਾਂ ਝੋਲੀ ਮਾਇਆਧਾਰੀਂ' ਅਰਥਾਤ ਪਖੰਡ ਰਚਿਆ ਹੋਇਆ ਹੈ। ਉਸਦੇ ਹੱਥ ਵਿੱਚ ਚਿੱਪੀ ਜ਼ਰੂਰ ਹੈ, ਸਰੀਰ ਤੇ ਲੀਰਾਂ ਦਾ ਚੋਲਾ ਵੀ ਹੈ ਪਰ ਮਨ ਵਿੱਚ ਕ੍ਰਿਸ਼ਨਾ ਪ੍ਰਬਲ ਹੈ। ਇੰਜ ਜੋਗੀ ਦਾ ਭੇਸ ਧਾਰਕੇ ਮਨ ਵਿੱਚ ਖ਼ਾਹਸ਼ਾਂ ਰੱਖਣ ਵਾਲੇ ਖੋਟੇ ਨਿਸ਼ਚੇ (Bad Faith) ਵਿੱਚ ਹੁੰਦੇ ਹਨ, ਬਹੁਤੇ ਲੋਕ ਤੀਬਰ ਵੇਦਨਾ ਅਧੀਨ ਖੋਟੇ ਨਿਸ਼ਚੇ ਵਿੱਚ ਪੈਂਦੇ ਹਨ। ਜਾਂ ਪਾਲ ਸਾਰਤਰ ਨੇ Bad Faith ਨੂੰ ਇੰਜ ਪਰਿਭਾਸ਼ਤ ਕੀਤਾ ਹੈ, "Bad Faith is defined by Sartre as a Flight from anguish, from freedom and from responsibility. It involves a lie that one tells to someone. When I tell a lie to someone, I hide the truth from him (her), but
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 237
- ↑ ਜਸਵੰਤ ਦੀਦ, ਕਮੰਡਲ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ, 2009 ਪੰਨਾ-24