ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਵਾਰ ਕਾਵਿ-ਪਰਸੋਨਾ ਸ਼ੀਜੋਫਰੇਨਿਆ ਦੀ ਅਵਸਥਾ ਵਿੱਚ ਆ ਜਾਂਦਾ ਹੈ। ਕੋਈ 'ਹੜਬੜਾਈ’ ਆਵਾਜ਼ ਮੱਥੇ, ਕਦੇ ਤਾਲੂ 'ਚ ਵੱਜਦੀ ਮਹਿਸੂਸ ਹੁੰਦੀ ਹੈ। ਉਸਨੂੰ ਤਾਂ ਇਹ ਵੀ ਪਤਾ ਨਹੀਂ ਚੱਲਦਾ ਕਿ:

ਆਵਾਜ਼ ਮੇਰੇ ਅੰਦਰ ਫਸੀ ਹੋਈ ਜਾਂ ਮੈਂ ਆਵਾਜ਼ ਅੰਦਰ?[1]
ਆਪਣੇ ਆਪ ਨੂੰ ਸਮਝਣ ਲਈ ਉਹ ‘ਸਿਰ ਝਟਕਦਾ' ਹੈ। ਇਸਦਾ ਹੱਲ ਇਹੋ ਜਾਪਦਾ ਹੈ:
ਮੈਂ ਭੁੱਬਲ ਧੂੜ ਹੋ ਜਾਵਾਂ
ਤਾਂ
ਇਹ ਉੱਛਲਣਾ ਬੁੜ੍ਹਕਣਾ ਬੰਦ ਹੋਵੇ ਗੇਂਦ ਦਾ।
ਪਰ ਮੈਂ ਆਪਣੇ ਕੰਕਰੀਟ ਦਾ ਕੀ ਕਰਾਂ?[2]

ਇਥੇ ਉਸਦਾ ਗਿਆਨ ਕੰਮ ਨਹੀਂ ਕਰਦਾ ਅਤੇ ਉਸਦੇ Concrete ਦੀ ਰੱਖਿਆ ਨਹੀਂ ਕਰਦਾ। H.J Blackham ਲਿਖਦੇ ਹਨ "Knowledge being immediately incomplete and uncertain throws the weight of responsibility upon personal decision; reason alone can limit reason, and its present duty is to restore the concrete."[3]

ਕਿਉਂਕਿ ਅਸਤਿਤਵ ਤਾਂ ਹਮੇਸ਼ਾ ਕੰਕਰੀਟ ਹੀ ਹੁੰਦਾ ਹੈ। ਕੰਕਰੀਟ ਤੋਂ ਭਾਵ ਅਨੁਭਵ ਦੀ ਪਕਿਆਈ ਹੈ, ਨਿਜੀ ਸਰੋਕਾਰ ਅਤੇ ਵਚਨਬੱਧਤਾ ਹੈ, ਵਿਅਕਤੀਗਤ ਵਿਲੱਖਣਤਾ ਹੈ ਇਸਦੇ ਨਾਲ ਹੀ ਹੋਂਦ ਦੀ ਕਾਰਜਸ਼ੀਲਤਾ ਹੈ। ਕੀਰਕੇਗਾਰਦ ਇਸੇ ਨੁਕਤੇ ਨੂੰ ਸਪਸ਼ਟ ਕਰਦਿਆਂ ਲਿਖਦਾ ਹੈ:

"Its notes are experiential concreteness, personal concern and commitment, the uniqueness of the existing individual, the primacy of enacted being over the mere concept of being. Man is concrete being in totality of body and mind."[4]

ਆਪਣੀ ਸਥੂਲ ਕਲਪਨਾ ਦੁਆਰਾ (Through Concrete inagination) ਦੀਦ ਪਾਠਕ ਦੀ ਸੋਚ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹੈ।

ਦੂਜੇ ਬੰਦੇ ਦੀ ਤੱਕਣੀ ਕਈ ਵਾਰ ਜਸਵੰਤ ਦੀਦ ਦੀਆਂ ਕਵਿਤਾਵਾਂ ਵਿੱਚ ਉਸਦੇ ਕਾਵਿ-ਪਰਸੋਨੇ ਦੇ ਅਸਤਿਤਵ ਤੇ ਭਾਰੂ ਹੋ ਜਾਂਦੀ ਹੈ। ਜਨਵਰੀ-ਫਰਵਰੀ ਕਵਿਤਾ ਵਿੱਚ ਇੱਕ ਅਜਿਹੀ ਸਥਿਤੀ ਪੇਸ਼ ਹੈ:

ਤੇ ਹੁਣ ਤੂੰ ਮੈਨੂੰ ਦੇਖੀ ਜਾ ਰਹੀ ਹੈਂ
ਲਗਾਤਾਰ
ਮੈਂ ਤੇਰੀਆਂ ਅੱਖਾਂ ਅੰਦਰ ਪੂਰਾ ਕਿਉਂ ਨਹੀਂ ਝਾਕ ਸਕਦਾ?[5]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 243

  1. ਉਹੀ
  2. ਉਹੀ
  3. H.J. Blackham, Op cit, P. 150
  4. S. Kierkgaard, Concluding unscientific Postscript, P. 79
  5. ਜਸਵੰਤ ਦੀਦ, ਉਹੀ ਪੰਨਾ-65