ਇਸ ਦਾ ਉੱਤਰ ਪਾਠਕ ਲੱਭ ਸਕਦਾ ਹੈ ਕਿਉਂਕਿ 'ਮੈਂ ਅਪੂਰਨ ਹਾਂ।' ਤੇ ਇਸੇ ਕਾਰਨ ਕਾਵਿ-ਨਾਇਕ ਦੇ ਬੋਲ ਹਨ:
ਤੇ ਤੂੰ ਹੱਸੀ ਜਾ ਰਹੀ ਹੈਂ,
ਲਗਾਤਾਰ।[1]
ਇਵੇਂ ਕਾਵਿ-ਨਾਇਕ ਵਹਿਮ (Hallucination) ਵਿੱਚ ਵਿਚਰਦਾ ਮਹਿਸੂਸ ਕਰਦਾ ਹੈ (ਏਸ ਬੰਦੇ ਨੂੰ ਸਮਝਾਓ) ਕਿਵੇਂ ਕੋਈ ਉਸਦੀਆਂ ਕਵਿਤਾਵਾਂ ਅੰਦਰ ਘੁਸਪੈਠ ਕਰ ਰਿਹਾ ਹੈ। ਕਸੀਆਂ ਅੱਖਾਂ ਨਾਲ ਉਸ ਵੱਲ ਆ ਰਿਹਾ ਹੈ। ਇੰਜ ਉਹ ਉਸ ਲਈ Hell is the other people ਸਾਬਤ ਹੋ ਰਿਹਾ ਹੈ:
ਇਹ ਕੌਣ ਹੈ ਇਨ੍ਹਾਂ ਕਵਿਤਾਵਾਂ ਅੰਦਰ
ਜੋ ਆਪਣੇ ਸਾਹਾਂ ਦੀਆਂ ਰੱਸੀਆਂ 'ਚ ਫਸਿਆ
ਹਨੇਰੀਆਂ ਖੁੱਡਾਂ ਪੱਟਦਾ
ਕੱਸੀਆਂ ਅੱਖਾਂ ਨਾਲ ਮੇਰੇ ਵੱਲ ਆ ਰਿਹਾ ਹੈ।[2]
ਇਹ ਦੀਦ ਦੀ ਸਿਰਜਨਾ ਦੀ ਸਿਫ਼ਰ ਜੁਗਤ ਹੈ। (Cipher device) ਹੈ। ਇਸ ਜੁਗਤ ਨਾਲ ਉਹ ਦਿਸਦੇ ਸੰਸਾਰ ਤੋਂ ਵੱਖਰਾ ਸੰਸਾਰ ਸਿਰਜ ਰਿਹਾ ਹੈ। ਉਸਦੀਆਂ ਅਨੇਕਾਂ ਕਵਿਤਾਵਾਂ ਵਿੱਚ ਇਤਿਹਾਸ, ਮਿਥਿਹਾਸ ਅਤੇ ਪ੍ਰਕਿਰਤੀ ਗੁੱਥਮ-ਗੁੱਥਾ ਹੁੰਦੇ ਰਹਿੰਦੇ ਹਨ। ‘ਵਿਛੋੜਾ' ਕਵਿਤਾ ਕੇਵਲ ਦੋ ਸ਼ਬਦਾਂ ‘ਸਾਹ ਆਇਆ.......' ਵਿੱਚ ਲਿਖੀ ਗਈ ਹੈ। ਬਾਕੀ ਸਾਰੇ ਪੰਨੇ ਵਿੱਚ ਇੱਕ ਲੰਬੀ ਚੁੱਪ ਹੈ। John Fowler ਦਾ ਵਿਚਾਰ ਹੈ ਕਿ ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਚੁੱਪ ਹੀ ਕਵਿਤਾ ਹੁੰਦੀ ਹੈ।
ਜਸਵੰਤ ਦੀਦ ਦੀਆਂ ਕਈ ਕਵਿਤਾਵਾਂ ਉਸਦੀ ਪੇਂਡੂ ਤਥਾਤਮਕਤਾ (Facticity) ਵਿੱਚੋਂ ਆਕਾਰ ਗ੍ਰਹਿਣ ਕਰਦੀਆਂ ਹਨ ਜਿਵੇਂ ਪੂਦਨਾ, ਫਰਕਣ, ਪਿੰਡੋਂ ਸੁਨੇਹਾ, ਦੂਜੀ ਵਾਰ ਪਿੰਡ, ਟੱਬਰ ਆਦਿ।
ਇਨ੍ਹਾਂ ਵਿੱਚ ਡਰ ਦਾ ਵਹਾਅ (Flux and fear) ਨਿਰਾਸ਼ਾ/ਚਿੰਤਾ/ ਤੌਖ਼ਲਾ ਤੀਬਰ ਵੇਦਨਾ ਇਕੋ ਗਲਵਕੜੀ ਵਿੱਚੋਂ ਵਿਖਾਈ ਦਿੰਦਾ ਹੈ:
ਚਟਨੀ ਨਹੀਂ ਬਣੀ
ਵਰ੍ਹਿਆਂ ਤੋਂ ਮੇਰੇ ਘਰ।[3]
ਬਾਪੂ ਠੀਕ ਹੋਵੇ,
ਪਿੰਡ ਠੀਕ ਹੋਵੇ ਸਭ
ਕੈਨੇਡਾ ਵਾਲਾ ਭਾਈ ਠੀਕ ਹੋਵੇ
ਪੁੱਤਰ ਠੀਕ ਹੋਵੇ ਕਾਲਜ ਗਿਆ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 244