ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/259

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਹ ਮੇਰਾ ਮਾਮਾ... ਮੇਰਾ ਮਾਮਾ ਬਚਨ ਨੂੰ ... ਮੇਰਾ...?[1]

ਇਸ ਕਹਾਣੀ ਵਿੱਚ ਇਹ ਸਥਿਤੀ ਅਸਤਿਤਵੀ ਸੰਕਟ (Existential Crisis) ਦੀ ਸਿਖ਼ਰ ਹੈ।

ਉਹ ਮਾਮੇ ਦੇ ਕਮਰੇ ਵਿੱਚ ਜਾਂਦਾ ਹੈ ਪਰ ਅਪਣੌਤ ਨਾਲ਼ ਉਸਨੂੰ ਉਠਾ ਨਹੀਂ ਸਕਦਾ। ਪਰਿਵਾਰ 'ਤੇ ਟੁੱਟੇ ਬਿਪਤਾ ਦੇ ਪਹਾੜ ਬਾਰੇ ਉਹਦੇ ਕੋਲ ਬੈਠ ਕੇ ਚੰਗੀ ਤਰ੍ਹਾਂ ਦੁੱਖ ਵੀ ਨਹੀਂ ਵੰਡਾ ਸਕਿਆ। ਮਾਰਟਿਨ ਹਾਈਡਿਗਰ ਅਨੁਸਾਰ ਅਸਤਿਤਵਹੀਣ ਹੋਇਆ ਬੰਦਾ ਆਪਣੀਆਂ ਸਾਰੀਆਂ ਪ੍ਰਮਾਣਿਕ ਸੰਭਾਵਨਾਵਾਂ ਗੁਆ ਬਹਿੰਦਾ ਹੈ। ਸੰਕਟ ਦਾ ਅਜਿਹਾ ਪੜਾਅ ਭੌਤਿਕ (Ontical) ਨਹੀਂ ਪਰਾਭੌਤਿਕ/ਅਸਤਿਤਵੀ (Ontological) ਹੁੰਦਾ ਹੈ।

ਪਤੀ ਸਾਧਾਰਨ ਪਰਿਵਾਰ 'ਚੋਂ ਉੱਠਕੇ ਅਫ਼ਸਰ ਬਣਿਆ ਹੈ। ਪਤਨੀ 'ਚ ਆਪਣੇ ਅਮੀਰ ਖ਼ਾਨਦਾਨੀ ਪਿਛੋਕੜ ਦਾ ਹੰਕਾਰ ਹੈ। ਉਹ ਨਾਇਕਾ ਨਹੀਂ ਖਲਨਾਇਕਾ ਹੈ। ਕਥਾਕਾਰ ਉਸਦੇ ਗੈਰ-ਮਾਨਵੀ ਵਤੀਰੇ ਨੂੰ ਪੇਸ਼ ਕਰਦਾ ਹੈ:

ਉਸਦੀ ਪਤਨੀ ਖੂੰਖਾਰ ਤੱਕਣੀ ਨਾਲ ਸਭ ਕੁੱਝ ਨਿਹਾਰਦੀ ਖਾਮੋਸ਼ ਰਹੀ। ਡਰੀ ਡਰੀ... ਤੇ ਫੇਰ ਖਾਣੇ ਦੀ ਮੇਜ਼ ਤੇ ਉਹ ਤੇ ਉਹਦੀ ਪਤਨੀ ਆਪੋ ਆਪਣੇ ਮੋਰਚੇ ਮੱਲੀ ਬੈਠੇ ਰਹੇ... ਦੁਸ਼ਮਣ ਫੌਜ ਦੇ ਅਗਲੇ ਹਮਲੇ ਦੀ ਸੂਹ ਕੱਢਦੇ... ਦੜੇ ਹੋਏ।[2]

ਪਤੀ-ਪਤਨੀ ਦੋਵਾਂ ਦੀ ਮਾਨਸਿਕ ਧਰਾਤਲ ਤੇ ਹੋ ਰਿਹਾ ਅੰਦਰੋ-ਅੰਦਰੀ ਯੁੱਧ ਇਸ ਹਾਲਤ ਵਿੱਚ ਮੈਦਾਨਿ-ਜੰਗ ਤੋਂ ਘੱਟ ਨਹੀਂ। ਦੋਵੇਂ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਕਤਲ ਕਰਨ ਲਈ ਤਿਆਰ ਬੈਠੇ ਨੇ। ਪਤਨੀ ਅਜਿਹੇ ਸਮੇਂ ਗਰੇਵਾਲ ਦੇ ਨਾਨਕੇ ਪਰਿਵਾਰ ਦੇ ਸੰਕਟ ਵਿੱਚ ਦਖ਼ਲ ਦੇਣ ਨੂੰ ਆਪਣੇ ਪਰਿਵਾਰ ਲਈ ਨੁਕਸਾਨ-ਦੇਹ ਸਮਝਦੀ ਹੋਣੀਂ ਐ। ਉਂਜ ਵੀ ਉਸਦਾ ਨਾਨਕੇ ਪਰਿਵਾਰ ਅਤੇ ਗਰੇਵਾਲ ਦੇ ਹੋਰ ਸੰਬੰਧੀਆਂ ਨਾਲ ਕੋਈ ਸਨੇਹ ਨਹੀਂ। ਉਸਦਾ ਸਨੇਹ ਤਾਂ ਕੇਵਲ ਆਪਣੇ ਪੇਕੇ ਪਰਿਵਾਰ ਨਾਲ ਹੀ ਹੈ। ਗਰੇਵਾਲ ਦਾ ਪਰਿਵਾਰ ਕਿਸੇ ਖੂਹ ਖਾਤੇ ਡਿੱਗੇ, ਉਸਨੇ ਕੀ ਲੈਣਾ ਹੈ। ਪਰ ਗਰੇਵਾਲ ਦਾ ਆਪਣੇ ਨਾਨਕੇ ਪਰਿਵਾਰ ਨਾਲ ਦਿੱਲੀ ਸਨੇਹ ਹੈ। ਸਹਾਇਤਾ ਦਾ ਫ਼ੈਸਲਾ ਵੀ ਲੈਂਦਾ ਹੈ ਪਰ ਪਤਨੀ ਉਸਦੇ ਰਾਹ ਵਿੱਚ ਰੋੜਾ ਹੈ।

ਮਾਮੇ ਨਾਲ ਬੈਠਕੇ ਦੁਖ-ਸੁਖ ਕਰਨ ਦਾ ਜੋ ਵੇਲਾ ਸੀ ਉਹ ਗਰੇਵਾਲ ਨੇ ਪਤਨੀ ਦੀ ਧੌਂਸ ਵਿੱਚ ਆ ਕੇ ਮਹਿਤਾ ਪਰਿਵਾਰ ਦੇ ਡਿਨਰ ਤੇ ਜਾ ਕੇ ਗੁਆ ਲਿਆ।

ਅੱਜ ਰਾਤੀਂ ਸੁਪਨੇ ਵਿੱਚ ਉਹ ਆਪਣੇ ਭਤੀਜੇ ਲਾਡੀ ਨੂੰ ਆਪਣੇ ਕੁੱਕੜ ਦੀ ਮੌਤ ਤੇ ਰੋਂਦੇ ਵੇਖਦਾ ਹੈ ਜੋ ‘ਮੇਰਾ ਕਾਲੂ ... ਬਾਪੂ ਮੇਰਾ ਕਾਲੂ' ਕਹਿੰਦਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 257

  1. ਉਹੀ
  2. ਉਹੀ, ਪੰਨਾ 22-23