ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/43

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮਹਿਸੂਸ ਕਰਦਾ ਰਿਹਾ। ਉਹ ਲਿਖਦਾ ਹੈ 'The Motif of loneliness has always been basic with me ਉਸਦੀ ਪਤਨੀ ਉਸ ਨਾਲ ਚਾਲੀ ਵਰ੍ਹੇ ਵਿਵਾਹਿਤ ਜੀਵਨ ਨਿਭਾਕੇ 1945 ਈ: ਵਿੱਚ ਮਰ ਗਈ। ਉਹ ਸਨਾਤਨੀ ਰੂਸੀ ਸੀ। ਉਹ ‘ਦੋਸਤੋਵਸਕੀ' ਦਾ ਮਿੱਤਰ ਸੀ।

ਨਿਕੋਲਸ ਬਰਦੀਏਵ ਦੇ ਮੁੱਖ ਸੰਕਲਪ

ਇੱਕ ਪਵਿੱਤਰ ਇਕਾਗਰਤਾ (A Devout Meditation)

ਪਵਿੱਤਰ ਆਤਮਾ ਦੇ ਸਿਧਾਂਤ ਅਨੁਸਾਰ ਰੱਬ ਦਾ ਆਪਣੀ ਸਿਰਜਨਾ ਨਾਲ ਮਿਲਾਪ ਹੁੰਦਾ ਹੈ। ਉਸਦੀ ਸਿਰਜਨਾ ਇਕ ਅਜਿਹਾ ਰਹੱਸ ਹੈ ਜਿਸ ਅਨੁਸਾਰ ਮਾਨਵ-ਵਿਗਿਆਨੀ ਅਤੇ ਬ੍ਰਹਮੰਡ-ਵਿਗਿਆਨੀ ਰਹੱਸ ਦਾ ਪ੍ਰਗਟਾਵਾ ਕਰਦਾ ਹੈ। ਇੱਕ ਨਵਾਂ ਮਾਨਵ ਵਿਗਿਆਨ ਪੈਦਾ ਹੋਵੇਗਾ ਅਤੇ ਉਦੋਂ ਮਨੁੱਖੀ ਸਿਰਜਨਾ ਦੇ ਧਾਰਮਿਕ ਅਰਥ ਪਹਿਚਾਣੇ ਜਾਣਗੇ। ਸੁਤੰਤਰਤਾ ਇਸਦੀ ਮੁਢਲੀ ਸ਼ਰਤ ਹੋਵੇਗੀ। ਰੱਬ ਦੀ ਸਮਝ ਬਾਰੇ ਵਿਰੋਧਾਭਾਸ ਹੈ ਜਿਸਦਾ ਸਾਹਮਣਾ ਤਕੜੇ ਹੋ ਕੇ ਕਰਨਾ ਬਣਦਾ ਹੈ। ਬਰਦੀਏਵ ਲਿਖਦਾ ਹੈ ‘ਮੇਰੀ ਸਮੱਚੀ ਹੋਂਦ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਰੱਬ ਹੈ। ਮਨੁੱਖੀ ਸੁਤੰਤਰਤਾ ਨੇ ਰੱਬ ਦੀ ਸਿਰਜਨਾ ਕੀਤੀ ਹੈ। ਇਸ ਦਾ ਭਾਵ ਹੈ, ਰੱਬ ਹੈ। ਮੇਰੇ ਦੁਆਰਾ ਰੱਬ ਦੀ ਸਿਰਜਨਾ, ਸਿਰਜਨਾ ਦਾ ਦੈਵੀ-ਮਾਨਵੀ ਅਮਲ ਹੈ।’ ਰੂਹ ਦੇ ਧਰਮ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਮਨੁੱਖਤਾ ਦਾ ਨਵਾਂ ਭਾਈਚਾਰਾ ਹੋਂਦ ਗ੍ਰਹਿਣ ਕਰੇਗਾ। ਭੌਤਿਕ ਵਿਗਿਆਨ ਦੀਆਂ ਖੋਜਾਂ ਨੇ ਪ੍ਰਕਿਰਤੀ ਨੂੰ ਉਸਦੀ ਆਤਮਾ ਤੋਂ ਵਾਂਝਿਆ ਕਰਕੇ ਤਬਾਹ ਕਰ ਦਿੱਤਾ ਹੈ ਅਤੇ ਹਿਮੰਡ ਨੂੰ ਦੂਸ਼ਿਤ ਕਰ ਦਿੱਤਾ ਹੈ। The crucifixion of man and the world is taking place, but the last world will belong to Resurrection ਸਚਾਈ ਇਹ ਹੈ ਕਿ ਰੱਬ ਵਿਰੁੱਧ ਯੁੱਧ ਵੀ ਰੱਬ ਦੀ ਸੇਵਾ ਕਰਨ ਵਰਗਾ ਹੋਵੇਗਾ। ਅਣਗੌਲੇਪਨ ਅਤੇ ਬੇਧਿਆਨੀ ਨਾਲੋਂ ਇਹ ਸੱਚੀ ਧਾਰਮਿਕਤਾ ਹੋਵੇਗੀ।

ਚੇਤਨਾ (Consciousness)

ਬਰਦੀਏਵ ਭਾਰਤੀ ਦਰਸ਼ਨ ਦੀ ਸਮਝ ਅਨੁਸਾਰ ਚੇਤਨਾ ਨੂੰ ਗਤੀਸ਼ੀਲ ਮੰਨਦਾ ਹੈ। ਯੂਰਪ ਦੀ ਈਸਾਈਅਤ ਚੇਤਨਾ ਨੂੰ ਗਤੀਹੀਣ ਮੰਨਦੀ ਹੈ, ਇਸੇ ਅਨੁਸਾਰ ਮਨੁੱਖੀ ਸੁਭਾਅ ਨੂੰ ਨਾ-ਬਦਲਣਯੋਗ ਮੰਨਿਆ ਜਾਂਦਾ ਹੈ। ਭਾਰਤੀ ਚੇਤਨਾ ਦੇ ਸੰਕਲਪ ਨੂੰ ਉਹ ਅਦਵੈਤਵਾਦ (Monism) ਦੇ ਸਿਧਾਂਤ ਕਾਰਨ ਮੰਨਣ ਤੋਂ ਇਨਕਾਰੀ ਹੈ ਕਿਉਂਕਿ, ਉਸ ਅਨੁਸਾਰ, ਇਹ ਮਨੁੱਖੀ ਯੋਗਦਾਨ ਦੀ ਪਛਾਣ ਨਹੀਂ ਕਰਦਾ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 43