ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਕਟ ਦਾ ਨਤੀਜਾ ਹੈ।

ਅਸਤਿਤਵਵਾਦੀ-ਵਿਧੀ ਪੂਰੇ ਨਰੰਮੇ ਨਾਲ ਮਿਥਕੇ ਸਮੂਰਤ ਦੇ ਪ੍ਰਯੋਗ ਦੁਆਰਾ ਅਮੂਰਤ ਵੱਲ ਅਤੇ ਖ਼ਾਸ ਤੋਂ ਆਮ ਦੀ ਸਮਝ ਵਾਲੀ ਵਿਧੀ ਹੈ। ਅਸਤਿਤਵਵਾਦੀ ਦਰਸ਼ਨ ਅਕਾਦਮਿਕ ਕਿਸਮ ਦੇ ਦਰਸ਼ਨ ਤੋਂ ਦੂਰ ਹੈ ਪਰ ਸਾਹਿਤ ਦੇ ਬਹੁਤ ਨੇੜੇ ਹੈ। ਇਹ ਵਿਧੀ ਸਮਝਣ ਦਾ ਯਤਨ ਕਰਦੀ ਹੈ ਕਿ ਇੱਕ ਸਾਹਿਤਕਾਰ ਆਪਣੀ ਸਮੂਰਤ ਕਲਪਨਾ ਦੁਆਰਾ ਕਿੰਜ ਪਾਠਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ਬੁਲਟਮਾਨ ਦੇ ਅਨੁਸਾਰ ਅਸੀਂ (ਪਾਠਕ) ਕਿਸੇ ਰਚਨਾ ਦਾ ਅਧਿਐਨ ਕਰਦੇ ਸਮੇਂ ਆਪਣੀ ਹੋਂਦ ਦੀਆਂ ਸੰਭਾਵਨਾਵਾਂ ਦੇ ਅਰਥਾਂ ਨੂੰ ਪੁਸਤਕ ਵਿੱਚੋਂ ਚੂੰਡਦੇ ਹਾਂ ਜਦੋਂ ਅਸੀਂ ਸੋਚਦੇ ਹਾਂ ਸਾਡੀ ਹੋਂਦ ਖਿੱਲਰੀ ਹੋਈ ਅਤੇ ਡਾਵਾਂ-ਡੋਲ ਹੈ। ਉਸਦੇ ਆਪਣੇ ਸ਼ਬਦਾਂ ਵਿੱਚ:

When we ask the question of the meaning of a text, then we are asking questions about the possibilities of our existence that arise from the encounter with the text, questions that may be asked... when we recognize that our existence is open and therefore uncertain.'10

ਕਥਨੀ ਅਤੇ ਕਰਨੀ ਜਿਸਦੀ ਇੱਕ ਹੈ ਉਹ ਅਸਤਿਤਵ ਪ੍ਰਮਾਣਿਕ ਮੰਨਿਆ ਜਾਂਦਾ ਹੈ ਪਰ ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ’ ਵਾਲੇ ਵਿਅਕਤੀ ਅਪ੍ਰਮਾਣਿਕ ਅਸਤਿਤਵ ਵਾਲੇ ਹੁੰਦੇ ਹਨ। ਪ੍ਰਮਾਣਿਕ ਅਸਤਿਤਵ ਵਾਲੇ ਵਿਅਕਤੀਆਂ ਪਾਸ ਆਤਮਕ ਬਲ ਹੁੰਦਾ ਹੈ। ‘ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ। ਆਸਾ ਵਾਰ ਮ.੧॥ ਅਜਿਹੇ ਸਚ ਵਾਲੇ ਹੀ ਪ੍ਰਮਾਣਿਕ ਅਸਤਿਤਵ ਦੇ ਸੁਆਮੀ ਹੁੰਦੇ ਹਨ।

ਅਸਤਿਤਵਵਾਦੀ ਅਧਿਐਨ ਲਈ ਇਹ ਸੰਖੇਪ ਜੇਹਾ ਸੋਝੀ ਮਾਡਲ ਹੈ। ਅਜਿਹੇ ਨੁਕਤੇ ਵਿਚਾਰਾਧੀਨ ਰੱਖਦੇ ਹੋਏ ਅਤੇ ਅਸਤਿਤਵਵਾਦੀ ਦਾਰਸ਼ਨਿਕਾਂ ਦੇ ਪ੍ਰਮੁੱਖ ਸੰਕਲਪਾਂ ਦੀ ਰੌਸ਼ਨੀ ਵਿੱਚ ਅਸੀਂ ਪੰਜਾਬੀ ਸਾਹਿਤ ਦੀਆ ਕੁੱਝ ਪ੍ਰਮੁੱਖ ਰਚਨਾਵਾਂ ਦਾ ਅਧਿਐਨ ਕਰਨ ਦਾ ਪ੍ਰਯਾਸ ਕਰਾਂਗੇ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 99