ਪੰਨਾ:ਅੰਧੇਰੇ ਵਿਚ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੨)

ਨ ਕਰਨ ਕਰਕੇ ਉਨ੍ਹਾਂ ਦੀਆਂ ਜ਼ਾਤਾ ਤਾਂ ਨਹੀਂ ਵਿਗੜ ਦੀਆਂ ਕੀ ਅਸੀਂ ਉਹਨਾਂ ਵਰਗੇ ਨਹੀਂ?

ਲੜਕੀ ਦੀ ਗੱਲ ਸੁਣਕੈ, ਐਨਾ ਦੁਖੀ ਹੁੰਦਿਆਂ ਹੋਇਆਂ ਵੀ ਸਲੋਚਨਾ ਹੱਸ ਪਈ। ਕਹਿਣ ਲੱਗੀ, ਇਹ ਕੁਝ ਹੁੰਦਿਆਂ ਹੋਇਆਂ ਵੀ ਸਾਨੂੰ ਪਿੰਡ ਛਡਣਾ ਪਏਗਾ। ਜੇ ਅਸੀਂ ਜਾਤੋਂ ਕੁਜਾਤ ਹੋ ਗਏ ਤਾਂ ਕੋਈ ਸਾਨੂੰ ਕੂੜਾ ਹੂੰਝਣ ਲਈ ਵੀ ਨ ਸੱਦੇਗਾ।

ਹੇਮ ਚੁਪ ਹੋ ਗਈ। ਬਹੁਤ ਸਾਰੀਆਂ ਦੁਖ ਭਰੀਆਂ ਯਾਦਾਂ ਇਕੇ ਵੇਰਾ ਹੀ ਫੁੱਟ ਪਈਆਂ। ਕਿਸੇ ਨ ਕਿਸੇ ਤਰ੍ਹਾਂ ਉਹਨਾਂ ਨੂੰ ਨੱਪ ਘੁਟਕੇ ਉਹ ਪੈਂਡੇ ਚਲ ਪਈ।

ਜੋ ਰਾਹ ਕੰਢੇ ੨ ਥਾਣੀ ਹੋਕੇ ਪਿੰਡ ਦੇ ਵਿਚੋਂ ਦੀ ਰਾਮਪੁਰ ਸਟੇਸ਼ਨ ਨੂੰ ਜਾਂਦਾ ਸੀ ਉਹਦੇ ਉਤੇ ਦੋ ਡੇਢ ਮੀਲ ਦਾ ਵਿਥ ਤੇ ਸਿਧੇ ਸਵਰਨ ਦਾ ਮੰਦਰ ਆਇਆ। ਇੱਥੋ ਖਲੋਕੇ ਦੋਹਾਂ ਨੇ ਭਗਤੀ ਤੇ ਸ਼ਰਧਾ ਨਾਲ ਦੇਵੀ ਦੇ ਦਰਸ਼ਨ ਕੀਤੇ। ਮੰਦਰੋਂ ਨਿਕਲਕੇ ਹੇਮ ਨੇ ਆਖਿਆ ਮਾਂ ਦਿਨ ਚੜ੍ਹੇ ਤੁਰਦਿਆ ਹੋਇਆਂ ਮੈਨੂੰ ਸੰਗ ਆਉਂਦੀ ਹੈ। ਸੁਲੋਚਨਾ ਆਪ ਵੀ ਏਸ ਤਰ੍ਹਾਂ ਤੁਰਨ ਗਿੱਝੀ ਹੋਈ ਨਹੀਂ ਸੀ. ਉਹ ਵੀ ਸ਼ਰਮਾਂਦੀ ਸੀ। ਇਕ ਵਿਧਵਾ ਗੰਗਾ ਨਹਾਣ ਜਾ ਰਹੀ ਸੀ; ਉਹਨੂੰ ਪੁਛਿਆ, ਮਾਂ ਜੀ ਸ੍ਰੀ ਰਾਮਪੁਰ ਦੇ ਸਟੇਸ਼ਨ ਨੂੰ ਇਹੋ ਰਾਹ ਜਾਂਦਾ ਹੈ?

ਵਿਧਵਾ ਨੇ ਕੁਝ ਚਿਰ ਉਹਨਾਂ ਵਲ ਧਿਆਨ ਨਾਲ ਵੈਖਕੇ ਆਖਿਆ, 'ਤੂੰ ਕਿਥੇ ਜਾ ਰਹੀਏਂ ਧੀਏ?'

ਸਲੋਚਨਾਂ ਨੇ ਕੋਈ ਜਵਾਬ ਨ ਦੇਕੇ ਫੇਰ ਪੁਛਿਆ,