ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/119

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੩੧)

ਇਸੇ ਕਰਕੇ ਉਹਨਾਂ ਦੀ , ਜਿਹੜੀ ਕਿਤਾਬ ਇਕ ਵਾਰੀ ਬਾਹਰ ਆ ਜਾਂਦੀ ਸੀ ਉਹ ਮੁੜ ਕੇ ਆਪਣੀ ਥਾਂ ਤੇ ਨਹੀਂ ਸੀ ਜਾ ਸਕਦੀ। ਮੇਜ਼ ਕੁਰਸੀ, ਗਲੀਚੇ ਤੇ ਹੁੰਦਿਆਂ ਹੁੰਦਿਆਂ ਜੇ ਉਹ ਅਲਮਾਰੀ ਵਿਚ ਜਾ ਵੀ ਪੈਂਦੀ ਸੀ ਤਾਂ ਫੇਰ ਲੋੜ ਵੇਲੇ ਉਹਦਾ ਕੋਈ ਥਹੁ ਪਤਾ ਨਹੀਂ ਸੀ ਲਗਦਾ ਕਿ ਉਹ ਕਿਹੜੇ ਖੂਹ ਖਾਤੇ ਵਿਚ ਪੈ ਗਈ ਹੈ। ਉਹਦੇ ਕੋਲ ਕਿਤਾਬਾਂ ਦੀ ਇਕ ਸੂਚੀ ਵੀ ਸੀ, ਪਰ ਇਹਨੂੰ ਵਰਤੋਂ ਵਿਚ ਲਿਆਉਣ ਦਾ ਕਦੇ ਕਿਨੇ ਯਤਨ ਨਹੀਂ ਸੀ ਕੀਤਾ।

ਹੇਮ ਨੇ ਇਸ ਘੜਮੱਸ ਚੌਦੇ ਨੂੰ ਦੋਂਹ ਤਿੰਨਾਂ ਦਿਨਾਂ ਵਿਚ ਹੀ ਠੀਕ ਕਰ ਲਿਆ। ਇਕ ਦਿਨ ਜਦ ਉਹ, ਇਕ ਅਲਮਾਰੀ ਨੂੰ ਖਾਲੀ ਕਰਕੇ ਕਿਤਾਬਾਂ ਰਖ ਰਹੀ ਸੀ, ਗੁਣੇਇੰਦ੍ਰ ਆ ਗਿਆ ਉਹਨੂੰ ਵੇਖਕੇ ਹੇਮ ਕਹਿਣ ਲੱਗੀ, 'ਭਰਾਵਾ ਜੇ ਇਹ ਕਿਤਾਬਾਂ ਮੈਂ ਏਸ ਅਲਮਾਰੀ ਵਿਚ ਤੇ ਔਹ ਉਸ ਅਲਮਾਰੀ ਵਿਚ ਰਖ ਦੇਵਾਂ ਤਾਂ ਬੜਾ ਸੌਖ ਰਹੇਗਾ।

ਗੁਣੇਇੰਦ ਨੇ ਮੁਸਕਰਾਉਂਦੇ ਹੋਏ ਨੇ ਕਿਹਾ, ਕੀ ਸੌਖ ਰਹੇਗਾ?

ਹੇਮ ਨੇ ਆਖਿਆ, ਸੌਖ ਕਿਉਂ ਨਾ ਰਹੇਗਾ, ਦੇਖੋ ਨਾ ਇਹ ਕਿਤਾਬਾਂ ਇਥੇ ਰਖਿਆਂ , ਕਿੰਨੀਆਂ ਸੁਹਣੀਆਂ.........।

ਗੁਣੇਇੰਦ ਵਿਚੋਂ ਹੀ ਬੋਲ ਪਿਆ, ਹਾਂ, ਠੀਕ ਹੈ ਬੜਾ ਸੌਖ ਰਹੇਗਾ, ਮੈਂ ਵੇਖ ਰਿਹਾ ਹਾਂ।

ਹੇਮ ਇਕ ਚੌਂਕੀ ਤੇ ਰੁਸ ਕੇ ਬਹਿ ਗਈ। ਕਹਿਣ ਲੱਗੀ, ਜਾਓ ਮੈਂ ਨਹੀਂ ਰੱਖਦੀ। ਇਨ੍ਹਾਂ ਨੂੰ ਚੰਗੀ ਗਲ ਵੀ ਬੁਰੀ ਲਗਦੀ ਹੈ।