(੧੪੫)
ਸੱਦ ਲੈਣ ਬਾਬਤ ਲਿਖਾ ਪੜ੍ਹੀ ਕਰਨੀ ਸ਼ੁਰੂ ਕਰ ਦਿੱਤੀ। ਸਲੋਚਨਾ ਭੀ ਰਾਜੀ ਹੋ ਗਈ। ਉਹਦਾ ਖਿਆਲ ਸੀ ਕਿ ਉਹ ਨਵਦੀਪ ਵਿੱਚ ਰਹਿਕੇ ਆਪਣੇ ਪਾਪਾਂ ਦੀ ਨਵਿਰਤੀ ਤੇ ਪੁੰਨ-ਕਰਨ ਕਰਕੇ ਪੁੰਨਾ ਨੂੰ ਵਧਾਵੇ।
ਪਰ ਹੇਮ ਨੇ ਲਿਖ ਦਿਤਾ, ਤੁਸੀਂ ਜਿਸ ਘਰ ਵਿਚ ਰਹਿੰਦੇ ਹੋ ਇਸਦੀ ਹਵਾ ਲਗਣ ਨਾਲ ਸਾਰੇ ਸ਼ਹਿਰ ਨੂੰ ਸੁਗੰਧੀ ਮਿਲ ਸਕਦੀ ਹੈ। ਜੇ ਤੂੰ ਇਥੇ ਰਹਿਕੇ ਪੁੰਨ ਇਕੱਠੇ ਨ ਕਰ ਸਕੀ ਤਾਂ ਸਵਰਗ ਵਿਚ ਜਾਕੇ ਵੀ ਨਹੀਂ ਨਹੀਂ ਕਰ ਸਕੇਂਗੀ। ਜੋ ਭਰਾ ਨੂੰ ਛੱਡ ਕੇ ਤੂੰ ਇਥੇ ਆ ਜਾਇੰਗੀ ਤਾਂ ਮੈਂ ਖੁਦ ਤੈਨੂੰ ਛਡ ਕੇ ਭਰਾ ਦੇ ਕੋਲ ਜਾ ਰਹਾਂਗੀ।
ਅਪਣੀ ਲੜਕੀ ਨੂੰ ਓਹ ਚੰਗੀ ਤਰ੍ਹਾਂ ਜਾਣਦੀ ਸੀ ਏਸ ਕਰਕੇ ਉਹਦਾ ਜਾਣ ਦਾ ਹੌਸਲਾ ਨ ਪਿਆ ਪਰ ਮਨ ਉਹਦਾ ਨਵਦੀਪ ਦੇ ਲਾਗੇ ਚਾਗੇ ਹੀ ਘੁੰਮ ਦਾ ਰਿਹਾ।
ਏਸ ਤਰ੍ਹਾਂ ਹੋਰ ਵੀ ਛੇ ਮਹੀਨੇ ਲੰਘ ਗਏ। ਏਸ ਤਰ੍ਹਾਂ ਉਸ ਕੋਲੋਂ ਜਦ ਨਾ ਹੀ ਰਿਹਾ ਗਿਆ ਤਾਂ ਇੱਕ ਦਿਨ ਕਿਸੇ ਤਿਉਹਾਰ ਦੇ ਬਹਾਨੇ ਨੰਦਾ ਨੂੰ ਨਾਲ ਲੈਕੇ ਸਟੀਮਰ ਤੇ ਜਾ ਚੜ੍ਹੀ। ਉਥੇ ਜਾਕੇ ਜਦ ਉਸ ਨੇ ਆਪਣੀ ਲੜਕੀ ਨੂੰ ਕਮਜ਼ੋਰ ਜਿਹਾ ਵੇਖਿਆ ਤਾਂ ਉਸਨੂੰ ਬਹੁਤ ਦੁੱਖ ਹੋਇਆ। ਕਹਿਣ ਲੱਗੀ 'ਏਥੇ ਤੇਰਾ ਹੋਰ ਕੋਈ ਨਹੀਂ ਹੈ ਜਾਂ ਉਹ ਤੇਰਾ ਖਿਆਲ ਨਹੀਂ ਰਖਦਾ?' ਲੜਕੀ ਨੇ ਹਾਂ ਜਾਂ ਨਾਂਹ ਕੋਈ ਨਹੀਂ ਜਵਾਬ ਦਿੱਤਾ।
ਤਿਉਹਾਰ ਹੋ ਗਿਆ ਪਰ ਉਹਦਾ ਜੀ ਕਲਕਤੇ ਜਾਣ ਨੂੰ ਨ ਕੀਤਾ। ਮਾਂ ਦਾ ਰੰਗ ਢੰਗ ਵੇਖ ਕੇ ਹੇਮ ਨੇ ਕਿਹਾ, ਮਾਂ ਜਵਾਈ ਦੇ ਘਰ ਹੋਰ ਕਿੰਨੇ ਦਿਨ ਰਹਿਣ ਦਾ