ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੨)

ਜੇ ਕਦੇ ਲੋੜ ਪਵੇ ਤਾਂ ਉਸ ਨੂੰ ਇਹ ਆਖ ਦੇਣਾ, ਇਕ ਗੱਲ ਹੋਰ-ਹੇਮ ਨੇ ਮੈਨੂੰ ਸਹੁਰਿਆਂ ਤੋਂ ਲਿਖਿਆ ਸੀ! "ਜਿਸ ਘਰ ਵਿਚ ਤੂੰ ਰਹਿਨੀਏਂ ਉਸਦੀ ਹਵਾ ਲਗਣ ਨਾਲ ਸਾਰੇ ਨਵਦੀਪ ਦਾ ਉਧਾਰ ਹੋ ਸਕਦਾ ਹੈ। ਜੇ ਤੂੰ ਇਥੇ ਰਹਿਕੇ ਵੀ ਪੁੰਨ ਕਰਮ ਇਕੱਠੇ ਨ ਕਰ ਸਕੀਓਂ ਤਾਂ ਸਮਝ ਲੈ ਕਿ ਸਵਰਗ ਵਿਚ ਜਾਕੇ ਵੀ ਨਹੀਂ ਕਰ ਸਕੇਂਗੀ।" ਸੋ ਜਿਸ ਵੇਲੇ ਮੈਂ ਮਰਨ ਲੱਗੀ ਤੂੰ ਮੇਰੇ ਸਿਰ ਤੇ ਹੱਥ ਰੱਖਕੇ ਅਸੀਸ ਦੇਵੀਂ ਤਾਂ ਜੋ ਮੇਰੀ ਗੱਤੀ ਹੋ ਜਾਏ। ਮੈਂ ਜਿਹੜਾ ਦੋ ਮਿਲੇ ਦਿਲਾਂ ਨੂੰ ਜੁੜਨ ਨਹੀਂ ਦਿਤਾ, ਵੱਡਾ ਪਾਪ ਕੀਤਾ ਹੈ; ਇਹ ਮੈਂ ਹੀ ਜਾਣਦੀ ਹਾਂ।

ਗੁਣੇਇੰਦ੍ਰ ਰੋਣ ਲੱਗ ੫ਿਆ। ਉਹ ਠੀਕ ਹੈ ਸਲੋਚਨਾਂ ਨੂੰ ਮਾਵਾਂ ਵਾਂਗੂੰ ਜਾਣਦਾ ਸੀ।

ਸਲੋਚਨਾ ਨੇ ਕਿਹਾ ਹੇਮ ਮੈਂ ਕੋਈ ਗਲ ਵੀ ਕਹਿ ਕੇ ਨਹੀਂ ਜਾ ਸਕਦੀ ਉਹਦੇ ਮੂੰਹ ਵੱਲ ਵੇਖਦਿਆਂ ਹੀ ਮੇਰੇ ਹਿਰਦੇ ਵਿਚ ਛੁਰੀਆਂ ਫਿਰਨ ਲਗ ਜਾਂਦੀਆਂ ਹਨ। ਲੋਕੀ ਮਤੇਈ ਮਾਂ ਦੇ ਵੈਰ ਕਮਾਉਣ ਦੀਆਂ ਕਹਾਣੀਆਂ ਕਿਹਾ ਕਰਦੇ ਹਨ। ਪਰ ਮੈਂ ਮਤੇਈਆਂ ਨਾਲੋਂ ਵੀ ਵਧਕੇ ਉਸ ਨਾਲ ਵੈਰ ਕਮਾਇਆ ਹੈ।

ਦੂਜੇ ਦਿਨ ਹੀ ਰੋਗ ਬਹੁਤ ਵਧ ਗਿਆ। ਜੀਉਣ ਵੱਲੋਂ ਬੇਉਮੈਦੀ ਹੋ ਗਈ। ਜਦ ਸਾਹ ਉਖੜ ਗਿਆ ਤਾਂ ਉਸ ਨੇ ਹੇਮ ਨੂੰ ਕੋਲ ਸਦਿਆ, ਪਰ ਉਹਦੇ ਮੂੰਹ ਨੂੰ ਚੁਮਨ ਲਈ ਉਹਦੀ ਠੋਡੀ ਨੂੰ ਫੜਦਿਆਂ ਹੋਇਆਂ ਉਹ ਰੋ ਪਈ।

'ਹੇਮ ਹੁਣ ਮੈਂ ਹਮੇਸ਼ਾ ਵਾਸਤੇ ਵਿਛੜਨ ਦੀ ਤਿਆਰੀ ਕਰ ਰਹੀ ਹਾਂ।'

ਹੇਮ ਮਾਂ ਦੀ ਛਾਤੀ ਤੇ ਸਿਰ ਰੱਖ ਕੇ ਫੁਟ ਫੁਟ ਕੇ ਰੋਣ ਲੱਗ ਪਈ। ਕੁਝ ਚਿਰ ਪਿਛੋਂ ਇਸ਼ਾਰੇ ਨਾਲ ਉਠਣ ਲਈ ਕਹਿਕੇ ਮਾਂ